ਅੰਮ੍ਰਿਤਸਰ: ਪੰਜਾਬ ਤਾਇਕਵਾਂਡੋ ਦੀ 39ਵੀ ਨੈਸ਼ਨਲ ਚੈਂਪੀਅਨਸ਼ਿਪ ਲਖਨਊ ਦੇ ਕੇਡੀ ਸਿੰਘ ਬਾਬੂ ਸਟੇਡੀਅਮ ਵਿਖੇ ਕਰਵਾਈ ਗਈ ਚੈਂਪੀਅਨਸ਼ਿਪ ਵਿੱਚ ਖੇਡਣ ਗਏ ਪੰਜਾਬ ਟੀਮ ਦੇ ਖਿਡਾਰੀ ਜਿੱਤ ਕੇ ਵਾਪਸ ਅੰਮ੍ਰਿਤਸਰ ਪੁੱਜੇ।
ਇਸ ਮੌਕੇ ਪੰਜਾਬ ਪੁਲਿਸ ਦੇ ਏ.ਸੀ.ਪੀ ਗੁਰਮੀਤ ਸਿੰਘ ਸਿੱਧੂ ਤੇ ਟ੍ਰੈਫ਼ਿਕ ਪੁਲਿਸ ਜੋਨ ਇੱਕ ਤੇ ਦੋ ਦੇ ਇੰਚਾਰਜ ਨੇ ਇੱਥੇ ਆ ਕੇ ਇਨ੍ਹਾਂ ਬੱਚਿਆਂ ਦਾ ਸਨਮਾਨ ਕੀਤਾ। ਇਨ੍ਹਾਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋ ਕੁੱਝ ਖਿਡਾਰੀਆਂ ਨੇ ਸੋਨੇ ਤੇ ਕੁੱਝ ਨੇ ਚਾਂਦੀ ਦੇ ਤਮਗੇ ਹਾਸਲ ਕਰਦਿਆਂ ਪੰਜਾਬ ਦਾ ਨਾਂਅ ਰੋਸ਼ਨ ਕੀਤਾ ਹੈ ਤੇ ਪੰਜਾਬ ਟੀਮ ਦੇ ਕੋਚ ਸੁਖ ਅਮ੍ਰਿਤਪਾਲ ਸਿੰਘ ਤੇ ਟੀਮ ਮੈਨੇਜਰ ਕਿਰਨਦੀਪ ਕੌਰ ਨੇ ਮੁਬਾਰਕ ਦਿੱਤੀ।