ਅਜਨਾਲਾ: ਥਾਣਾ ਰਮਦਾਸ ਅਧੀਨ ਆਉਦੀ ਬੀ.ਓ.ਪੀ ਪੰਜਗਰਾਈਆ ਵਿਖੇ ਬੀਐਸਐਫ ਦੀ 73 ਬਟਾਲੀਅਨ ਅਤੇ ਪੁਲਿਸ ਨੇ ਸਾਂਝਾ ਅਪਰੇਸ਼ਨ ਕਰਦੇ ਹੋਏ 40 ਕਿਲੋ ਹੈਰੋਇਨ ਅਤੇ ਪਲਾਸਟਿਕ ਦੇ ਪਾਈਪ ਬਰਾਮਦ ਕੀਤੀ ਹਨ।
ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਰਤ ਪਾਕਿਸਤਾਨ ਸਰਹੱਦ ਤੇ ਦੇਰ ਰਾਤ ਕਰੀਬ 3 ਵਜੇ ਭਾਰਤ ਪਾਕ ਸਰਹੱਦ ਦੀ ਕੰਡਿਆਲੀ ਤਾਰ ’ਤੇ ਹਿਲਜੁਲ ਦਿਖਾਈ ਦਿੱਤੀ, ਜਿਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਰਾਊਂਡ ਫਾਇਰ ਕੀਤੇ ਅਤੇ ਹਨੇਰੇ ਦਾ ਫਾਇਦਾ ਚੁਕਦੇ ਹੋਏ ਤਸਕਰ ਭੱਜਣ ਵਿੱਚ ਕਾਮਯਾਬ ਹੋ ਗਏ।
ਇਹ ਵੀ ਪੜੋ: DC ਦਫ਼ਤਰ ਦੇ ਬਾਹਰ ਵਿਅਕਤੀ ਵੱਲੋਂ ਆਪਣੇ ਆਪ ਨੂੰ ਅੱਗ ਲਗਾਉਣ ਦੀ ਕੋਸ਼ਿਸ਼ !
ਇਸ ਤੋਂ ਮਗਰੋਂ ਦੌਰਾਨ ਸਰਚ ਕਰਨ ’ਤੇ 39 ਪੈਕੇਟ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦਾ 40 ਕਿਲੋ ਵਜ਼ਨ ਦੱਸਿਆ ਜਾ ਰਿਹਾ ਹੈ।
ਇਸ ਦੌਰਾਨ 1 ਪਲਾਸਟਿਕ ਦਾ ਪਾਈਪ ਵੀ ਬਰਾਮਦ ਕੀਤੀ ਗਈ ਹੈ। ਫਿਲਹਾਲ ਬੀਐਸਐਫ ਦੇ ਉਚ ਅਧਿਕਾਰੀ ਅਤੇ ਸੁਰੱਖਿਆ ਏਜੇਂਸੀਆਂ ਵੱਲੋਂ ਲਗਾਤਾਰ ਸਰਚ ਕੀਤੀ ਜਾ ਰਹੀ ਹੈ।
ਇਹ ਵੀ ਪੜੋ: ਪੰਜਾਬ ‘ਚ ਅੱਤਵਾਦੀ ਗਤੀਵਿਧੀਆਂ ਦੇ ਮਾਮਲੇ ‘ਚ ਵੱਡਾ ਖੁਲਾਸਾ !