ਅੰਮ੍ਰਿਤਸਰ: ਭਾਰਤ-ਪਾਕ ਸਰਹੱਦ ਤੇ ਬੁੱਧਵਾਰ ਬੀਐਸਐਫ ਅਤੇ ਐਸਟੀਐਫ ਵੱਲੋਂ ਪੁਲਿਸ ਥਾਣਾ ਅਜਨਾਲਾ ਅਧੀਨ ਪੈਂਦੀ ਬੀਐਸਐਫ ਦੀ 32 ਬਟਾਲੀਅਨ ਦੀ ਬੀਓਪੀ ਡੀਐਸ ਪੂਰਾ 'ਚ ਇੱਕ ਸੰਯੁਕਤ ਓਪਰੇਸ਼ਨ ਚਲਾਇਆ ਗਿਆ। ਇਸ ਵਿੱਚ ਸਫ਼ਲਤਾ ਹਾਸਲ ਕਰਦੇ ਹੋਏ ਬੀਐਸਐਫ ਦੀ 32 ਬਟਾਲੀਅਨ ਨੇ ਕਰੀਬ 7 ਕਿਲੋ ਹੈਰੋਇਨ ਬਰਾਮਦ ਕੀਤੀ। ਇਸ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਕਰੀਬ 35 ਕਰੋੜ ਤੋਂ ਵੱਧ ਹੈ।
ਫਿਲਹਾਲ ਇਸ ਸੰਬੰਧੀ ਕਿਸੇ ਵੱਲੋਂ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ ਅਤੇ ਉੱਚ ਅਧਿਕਾਰੀਆਂ ਤੇ ਸਰਕਾਰੀ ਏਜੰਸੀਆਂ ਵੱਲੋਂ ਜਾਂਚ ਜਾਰੀ ਹੈ।