ਅੰਮ੍ਰਿਤਸਰ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ (Aam Aadmi Party government) ਬਣਨ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕਾਂ (Aam Aadmi Party MLAs) ਵੱਲੋਂ ਆਪਣੇ ਹਲਕੇ ਵਿੱਚ ਜਾ ਕੇ ਲੋਕਾਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ। ਇਸੇ ਲੜੀ ਦੇ ਤਹਿਤ ਹੀ ਅੰਮ੍ਰਿਤਸਰ ਦੇ ਵਿਧਾਇਕ (MLA of Amritsar) ਡਾ. ਜਸਬੀਰ ਸਿੰਘ ਵੱਲੋਂ ਆਪਣੇ ਹਲਕੇ ਵਿੱਚ ਲੋਕਾਂ ਦਾ ਧੰਨਵਾਦ ਕਰਨ ਲਈ ਇੱਕ ਵਿਸ਼ਾਲ ਰੈਲੀ ਰੱਖੀ ਗਈ। ਉੱਥੇ ਹੀ ਡਾ. ਜਸਬੀਰ ਸਿੰਘ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ, ਕਿ ਉਹ ਜਨਤਾ ਦੇ ਵਿੱਚ ਕਿਸੇ ਵੀ ਸਰਕਾਰੀ ਮੁਲਾਜ਼ਮ ਦੀ ਸ਼ਿਕਾਇਤ ਨਾ ਲਗਾਇਆ ਕਰਨ ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਗਲਤੀ ਕਰੇਗਾ ਤਾਂ ਉਸ ਖ਼ਿਲਾਫ਼ ਕਾਰਵਾਈ ਜ਼ਰੂਰ ਕੀਤੀ ਜਾਵੇਗੀ।
ਇਸ ਮੌਕੇ ਉਨ੍ਹਾਂ ਨੇ ਕੇਂਦਰ ਸਰਕਾਰ (Central Government) ਵੱਲੋਂ ਪੰਜਾਬ ਅੰਦਰ ਪ੍ਰੀਪੇਡ ਬਿੱਲ ਲਗਾਉਣ ਵਾਲੇ ਫੈਸਲੇ ‘ਤੇ ਕਿਹਾ ਕਿ ਅਸੀਂ ਹਰ ਘਰ ਲਈ 300 ਬਿਜਲੀ ਦੀ ਯੂਨਿਟ ਫ੍ਰੀ ਹੀ ਕਰਾਂਗੇ, ਉਸ ਲਈ ਭਾਵੇ ਕੇਂਦਰ ਜੋ ਮਰਜੀ ਸਕੀਮਾਂ ਚੱਲ ਲਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਮੀਟਰਾਂ ਨੂੰ ਰੀਚਾਰਜ ਵੀ ਪੰਜਾਬ ਸਰਕਾਰ ਹੀ ਕਰੇਗੀ।
ਇੱਥੇ ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ (Aam Aadmi Party) ਦੇ ਡਾ. ਜਸਬੀਰ ਸਿੰਘ ਨੇ ਕਾਂਗਰਸ ਦੇ ਡਾ. ਰਾਜ ਕੁਮਾਰ ਵੇਰਕਾ ਨੂੰ ਲੰਮੇ ਮਾਰਚ ਦੇ ਨਾਲ ਹਰਾਇਆ ਗਿਆ ਸੀ, ਉੱਥੇ ਹੀ ਹੁਣ ਡਾ. ਜਸਬੀਰ ਸਿੰਘ ਵੱਲੋਂ ਆਪਣੇ ਹਲਕੇ ਦੇ ਵਿੱਚ ਪਹੁੰਚ ਕੇ ਲੋਕਾਂ ਦੀ ਗੱਲਬਾਤ ਸੁਣੀ ਜਾ ਰਹੀ ਹੈ ਅਤੇ ਹੱਲ ਵੀ ਕਰਵਾਉਣ ਦੀ ਗੱਲ ਕੀਤੀ ਜਾ ਰਹੀ ਹੈ। ਡਾ. ਜਸਬੀਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਹੈ ਅਤੇ ਆਮ ਲੋਕਾਂ ਦੇ ਹੀ ਹਿੱਤ ਦੀ ਗੱਲ ਕਰੇਗੀ।
ਇਹ ਵੀ ਪੜ੍ਹੋ: