ETV Bharat / state

ਪਾਕਿਸਤਾਨ ਵੱਲੋਂ ਰਿਹਾਅ 20 ਭਾਰਤੀ ਮਛੇਰੇ ਵਾਹਘਾ ਰਾਹੀਂ ਪਰਤਣਗੇ ਮੁਲਕ

author img

By

Published : Jan 6, 2020, 10:33 AM IST

ਪਾਕਿਸਤਾਨੀ ਸਮੁੰਦਰੀ ਖੇਤਰ ਨੂੰ ਗਲਤੀ ਨਾਲ ਪਾਰ ਕਰਕੇ ਗਏ 20 ਭਾਰਤੀ ਮਛੇਰਿਆਂ ਨੂੰ ਰਿਹਾਅ ਕਰ ਦਿੱਤਾ ਹੈ, ਜੋ ਅੱਜ ਵਾਹਘਾ ਰਾਹੀਂ ਮੁਲਕ ਪਰਤਣਗੇ।

pakistan to hand over 20 indian fisherman
ਫ਼ੋਟੋ

ਅੰਮ੍ਰਿਤਸਰ: ਪਾਕਿਸਤਾਨ ਸੋਮਵਾਰ ਨੂੰ 20 ਭਾਰਤੀ ਮਛੇਰਿਆਂ ਨੂੰ ਭਾਰਤ ਨੂੰ ਸੋਪੇਗਾ। ਇਨ੍ਹਾਂ ਮਛੇਰਿਆਂ ਨੂੰ ਦੁਪਹਿਰ 3 ਵਜੇ (ਸਥਾਨਕ ਸਮਾਂ) ਰਿਹਾਅ ਕੀਤਾ ਜਾਵੇਗਾ।

ਪਾਕਿਸਤਾਨੀ ਚੈਨਲ ਐਰੀ ਨਿਊਜ ਮੁਤਾਬਕ ਮੈਰੀਟਾਈਮ ਸੁਰੱਖਿਆ ਏਜੰਸੀ ਨੇ ਪਿਛਲੇ ਸਾਲ ਕਥਿਤ ਤੌਰ 'ਤੇ ਪਾਕਿਸਤਾਨੀ ਖੇਤਰ ਨੂੰ ਪਾਰ ਕਰ ਰਹੇ 20 ਭਾਰਤੀ ਮਛੇਰਿਆਂ ਨੂੰ ਲਾਹੌਰ ਦੀ ਮਿਲਾਰ ਜ਼ਿਲ੍ਹਾ ਜੇਲ੍ਹ 'ਚ ਰੱਖਿਆ ਹੋਇਆ ਸੀ, ਜ਼ਿਨ੍ਹਾਂ ਨੂੰ ਸੋਮਵਾਰ ਵਾਹਘਾ ਬਾਰਡਰ 'ਤੇ ਰਿਹਾਅ ਕੀਤਾ ਜਾ ਰਿਹਾ ਹੈ।

ਸੁਤਰਾਂ ਮੁਤਾਬਕ ਜੇਲ੍ਹ ਨੇ ਇਨ੍ਹਾਂ 20 ਮਛੇਰਿਆਂ ਨੂੰ ਲਾਹੌਰ ਬੇਸਡ ਐਨਜੀਓ ਈਹਦੀ ਫਾਂਉਡੇਸ਼ਨ ਨੂੰ ਸੋਂਪ ਦਿੱਤਾ ਹੈ।

ਰਿਹਾਅ ਮਛੇਰਿਆਂ ਨੂੰ ਪਹਿਲਾਂ ਕਰਾਚੀ ਦੇ ਕੈਂਟ ਸਟੇਸ਼ਨ ਤੇ ਫਿਰ ਲਾਹੌਰ ਤੋਂ ਵਾਹਘਾ ਰਾਹੀਂ ਭਾਰਤ ਭੇਜਿਆ ਜਾਵੇਗਾ, ਜ਼ਿਨ੍ਹਾਂ ਨੂੰ ਆਂਧਰਾ ਪ੍ਰਦੇਸ਼ ਦੇ ਲੋਕ ਭਲਾਈ ਮੰਤਰੀ ਮੋਪੀਦੇਵੀ ਵੈਂਕਟਾਰਮਨ ਲੈਣ ਲਈ ਪਹੁੰਚਣਗੇ ਅਤੇ ਉਨ੍ਹਾਂ ਦਾ ਅੰਮ੍ਰਿਤਸਰ ਵਾਹਘਾ ਬਾਰਡਰ 'ਤੇ ਸਵਾਗਤ ਕਰਨਗੇ।

ਇਹ ਵੀ ਪੜ੍ਹੋ: ਲਹਿਰਾਗਾਗਾ ਦੇ ਢਾਬੇ 'ਤੇ ਚੱਲੀ ਗੋਲੀ, 1 ਨੌਜਵਾਨ ਫੱਟੜ

ਭਾਰਤੀ ਪੱਤਰਕਾਰਾਂ ਦੇ ਮੁਤਾਬਕ ਜਿਹੜੇ ਮਛੇਰਿਆਂ ਨੂੰ ਪਾਕਿਸਤਾਨ ਤੋਂ ਰਿਹਾਅ ਕਰ ਰਹੇ ਹਨ ਉਹ ਆਂਧਰਾ ਪ੍ਰਦੇਸ਼ ਦੇ ਵਸਨੀਕ ਹਨ।

ਜ਼ਿਕਰਯੋਗ ਹੈ ਕਿ ਇਹ ਮਛੇਰੇ ਨਵੰਬਰ 2018 'ਚ ਕਥਿਤ ਤੌਰ 'ਤੇ ਪਾਕਿਸਤਾਨੀ ਖੇਤਰ 'ਚ ਚਲੇ ਗਏ ਸੀ, ਜ਼ਿਨ੍ਹਾਂ ਨੂੰ ਪਾਕਿਸਤਾਨ ਰਿਹਾਅ ਕਰ ਰਿਹਾ ਹੈ। ਇਸ ਦੇ ਨਾਲ ਹੀ ਪਾਕਿਸਤਾਨ ਨੇ ਪਿਛਲੇ ਸਾਲ 360 ਭਾਰਤੀ ਮਛੇਰਿਆਂ ਨੂੰ ਰਿਹਾਅ ਕੀਤਾ ਸੀ।

Intro:Body:

baljeet 

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.