ETV Bharat / state

ਟਰੱਕ ਨੇ ਪਰਿਵਾਰ ਨੂੰ ਦਰੜਿਆ, 2 ਸਾਲਾ ਬੱਚੇ ਦੀ ਮੌਤ - Amritsar

ਅੰਮ੍ਰਿਤਸਰ ਵਿਖੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇੱਕ ਟਰੱਕ ਨੇ ਸੜਕ 'ਤੇ ਜਾ ਰਹੇ ਦੰਪਤੀ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਦੰਪਤੀ ਦੇ ਦੋ ਸਾਲ ਦੇ ਬੱਚੇ ਦੀ ਮੌਤ ਹੋ ਗਈ ਅਤੇ ਮਹਿਲਾ ਗੰਭੀਰ ਜ਼ਖ਼ਮੀ ਹੋ ਗਈ। ਜ਼ਖ਼ਮੀ ਮਹਿਲਾ ਨੂੰ ਜੇਰੇ ਇਲਾਜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਟਰੱਕ ਨੇ ਪਰਿਵਾਰ ਨੂੰ ਦਰੜਿਆ
author img

By

Published : Jul 19, 2019, 7:02 AM IST

Updated : Jul 19, 2019, 7:45 AM IST

ਅੰਮ੍ਰਿਤਸਰ : ਅਜਨਾਲਾ ਦੇ ਪਿੰਡ ਈਸਾਪੁਰ ਨੇੜੇ ਇੱਕ ਟਰੱਕ ਡਰਾਈਵਰ ਵੱਲੋਂ ਇੱਕ ਪਰਿਵਾਰ ਨੂੰ ਦਰਾੜਨ ਦੀ ਘਟਨਾ ਸਾਹਮਣੇ ਆਈ ਹੈ।ਇਸ ਭਿਆਨਕ ਸੜਕ ਹਾਦਸੇ ਵਿੱਚ ਇੱਕ 2 ਸਾਲ ਦੇ ਬੱਚੇ ਦੀ ਮੌਤ ਹੋ ਗਈ ਅਤੇ ਬੱਚੇ ਦੀ ਮਾਂ ਗੰਭੀਰ ਜ਼ਖ਼ਮੀ ਹੋ ਗਈ।

ਮਿਲੀ ਜਾਣਕਾਰੀ ਮੁਤਾਬਕ ਪਿੰਡ ਸਰਾਏ ਦੇ ਨਿਵਾਸੀ ਅਮਾਨਤ ਖ਼ਾਨ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਦੋ ਸਾਲਾਂ ਦੇ ਪੁੱਤਰ ਨਾਲ ਸੁਹਰੇ ਪਰਿਵਾਰ ਨੂੰ ਮਿਲ ਕੇ ਘਰ ਵਾਪਸੀ ਕਰ ਰਿਹਾ ਸੀ। ਉਹ ਪਤਨੀ ਸਮੇਤ ਮੋਟਰਸਾਈਕਲ ਉੱਤੇ ਘਰ ਜਾ ਰਿਹਾ ਸੀ ਤਾਂ ਰਾਸਤੇ ਵਿੱਚ ਪਿੰਡ ਈਸਾਪੁਰ ਨੇੜੇ ਇੱਕ ਤੇਜ਼ ਰਫ਼ਤਾਰ ਟਰੱਕ ਡਰਾਈਵਰ ਉਨ੍ਹਾਂ ਨੂੰ ਦਰਾੜਦਾ ਹੋਈਆ ਅਗੇ ਨਿਕਲ ਗਿਆ।

ਟਰੱਕ ਨੇ ਪਰਿਵਾਰ ਨੂੰ ਦਰੜਿਆ

ਇਸ ਹਾਦਸੇ ਵਿੱਚ ਮੌਕੇ ਉੱਤੇ ਹੀ ਬੱਚੇ ਦੀ ਮੌਤ ਹੋ ਗਈ ਅਤੇ ਪੀੜਤ ਦੀ ਪਤਨੀ ਗੰਭੀਰ ਜ਼ਖ਼ਮੀ ਹੋ ਗਈ। ਸਥਾਨਕ ਲੋਕਾਂ ਨੂੰ ਵੇਖ ਕੇ ਟਰੱਕ ਡਰਾਈਵਰ ਟਰੱਕ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਸਥਾਨਕ ਲੋਕਾਂ ਨੇ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ।

ਪੁਲਿਸ ਨੇ ਮੌਕੇ 'ਤੇ ਪੁਜ ਕੇ ਜ਼ਖ਼ਮੀ ਮਹਿਲਾ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਸਥਾਨਕ ਲੋਕਾਂ ਅਤੇ ਪੀੜਤ ਦੇ ਬਿਆਨਾਂ ਦੇ ਆਧਾਰ ਉੱਤੇ ਪੁਲਿਸ ਨੇ ਟਰੱਕ ਡਰਾਈਵਰ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਟਰੱਕ ਡਰਾਈਵਰ ਦੀ ਭਾਲ ਜਾਰੀ ਹੈ।

Intro:ਸੜਕ ਤੇ ਜਾ ਰਹੇ ਪਰਿਵਾਰ ਨੂੰ ਟਰੱਕ ਨੇ ਕੁਚਲਿਆ
ਦੋ ਸਾਲ ਦੇ ਬੱਚੇ ਦੀ ਮੌਤ , ਇਕ ਮਹਿਲਾ ਗੰਭੀਰ ਰੂਪ ਵਿਚ ਜਖਮੀ
ਐਂਕਰ ; ਅੱਜ ਅਜਨਾਲਾ ਦੇ ਪਿੰਡ ਈਸਾਪੁਰ ਦੇ ਨਜਦੀਕ ਇਕ ਟਰੱਕ ਵਲੋਂ ਇਕ ਪਰਿਵਾਰ ਨੂੰ ਕੁਚਲਣ ਦਾ ਮਾਮਲਾ ਸਾਮਣੇ ਆਇਆ ਹੈ ਜਿਸ ਵਿਚ ਇਕ ਦੋ ਸਾਲ ਦੇ ਬੱਚੇ ਦੀ ਮੌਤ ਹੋ ਗਈ ਤੇ ਉਸਦੀ ਮਾਂ ਗੰਭੀਰ ਰੂਪ ਵਿਚ ਜਖਮੀ ਹੋ ਗਈ , ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਪੀੜਿਤ ਸ਼ੇਰ ਸਿੰਘ ਨਿਵਾਸੀ ਪਿੰਡ ਸਰਾਏ ਅਮਾਨਤ ਖਾਂ ਨੇ ਦੱਸਿਆ ਕਿ ਉਹ ਆਪਣੀ ਪਤਨੀ ਤੇ ਬੱਚਿਆਂ ਦੇ ਨਾਲ ਆਪਣੇ ਸੋਹਰਿਯੋ ਵਾਪਿਸ ਆ ਰਿਹਾ ਸੀBody:ਤੇ ਅਚਾਨਕ ਇਕ ਟਰੱਕ ਵਲੋਂ ਟੱਕਰ ਲੱਗਣ ਨਾਲ ਉਸਦੇ ਦੋ ਸਾਲ ਦੇ ਮਾਸੂਮ ਬਚੇ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਪਤਨੀ ਦਾ ਨਿਚਲਾ ਹਿੱਸਾ ਕਟ ਗਿਆ
ਬਾਈਟ : ਪੀੜਿਤ ਸ਼ੇਰ ਸਿੰਘ Conclusion:ਵੀ/ਓ... ਇਸ ਸੰਬੰਧ ਵਿਚ ਥਾਣਾ ਅਜਨਾਲਾ ਦੇ ਮੁਖੀ ਅਮਨਦੀਪ ਸਿੰਘ ਨੇ ਦੱਸਿਆ ਕਿ ਇਕ ਟਰੱਕ ਵਲੋਂ ਇਕ ਪਰਿਵਾਰ ਨੂੰ ਕੁਚਲਿਆ ਗਿਆ ਹੈ ਜਿਸ ਵਿਚ ਇਕ ਬੱਚੇ ਦੀ ਮੌਤ ਹੋ ਗਈ ਤੇ ਉਸਦੀ ਮਾਂ ਗੰਭੀਰ ਰੂਪ ਵਿਚ ਜਖਮੀ ਹੋ ਗਈ ਹੈ , ਉਨ੍ਹਾਂ ਕਿਹਾ ਕਿ ਆਰੋਪੀ ਟਰੱਕ ਡਰਾਈਵਰ ਟਰੱਕ ਛੱਡ ਕੇ ਫਰਾਰ ਹੋ ਗਿਆ ਹੈ
ਬਾਈਟ : ਅਮਨਦੀਪ ਸਿੰਘ ਮੁਖੀ ਥਾਣਾ ਅਜਨਾਲਾ
Last Updated : Jul 19, 2019, 7:45 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.