ETV Bharat / state

Road accident in Amritsar: ਤੇਜ਼ ਰਫ਼ਤਾਰ ਕਾਰ ਨੇ ਐਕਟਿਵਾ ਨੂੰ ਮਾਰੀ ਟੱਕਰ, ਹਾਦਸੇ 'ਚ ਦੋ ਲੋਕਾਂ ਦੀ ਗਈ ਜਾਨ - The driver could not control the car

ਅੰਮ੍ਰਿਤਸਰ ਵਿੱਚ ਇੱਕ ਤੇਜ਼ ਰਫਤਾਰ ਕਾਰ ਦੇ ਐਕਟਿਵਾ ਨਾਲ ਟਕਰਾਉਣ ਕਾਰਣ ਦਰਨਾਕ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਹਾਦਸੇ ਵਿੱਚ ਇੱਕ ਲੜਕੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਮੌਕੇ ਉੱਤੇ ਮੌਜੂਦ ਚਸ਼ਮਦੀਦ ਦਾ ਕਹਿਣਾ ਹੈ ਕਿ ਕਾਰ ਦੀ ਰਫ਼ਤਾਰ ਜ਼ਿਆਦਾ ਹੋਣ ਕਰਕੇ ਹਾਦਸਾ ਵਾਪਰਿਆ ਅਤੇ ਕਾਰ ਐਕਟਿਵਾ ਨਾਲ ਟਕਰਾ ਗਈ।

2 people died during the accident in Amritsar
Speeding took two lives: ਤੇਜ਼ ਰਫ਼ਤਾਰ ਕਾਰ ਨੇ ਐਕਟਿਵਾ ਨੂੰ ਮਾਰੀ ਟੱਕਰ, ਹਾਦਸੇ 'ਚ ਦੋ ਲੋਕਾਂ ਦੀ ਗਈ ਜਾਨ
author img

By

Published : Jan 27, 2023, 7:56 PM IST

Speeding took two lives: ਤੇਜ਼ ਰਫ਼ਤਾਰ ਕਾਰ ਨੇ ਐਕਟਿਵਾ ਨੂੰ ਮਾਰੀ ਟੱਕਰ, ਹਾਦਸੇ 'ਚ ਦੋ ਲੋਕਾਂ ਦੀ ਗਈ ਜਾਨ

ਅੰਮ੍ਰਿਤਸਰ: ਅਕਾਲੀ-ਬੀਜੇਪੀ ਸਰਕਾਰ ਵੇਲੇ ਅੰਮ੍ਰਿਤਸਰ ਵਿੱਚ ਬਣਿਆ ਬੀਆਰਟੀਐਸ ਪ੍ਰਾਜੈਕਟ ਜਿਸ ਵਿੱਚ ਬੀਆਰਟੀਐਸ ਦੇ ਅਧੀਨ ਆਉਣ ਵਾਲੀਆਂ ਲੋਕਲ ਬੱਸਾਂ ਚੱਲਦੀਆਂ ਹਨ, ਪਰ ਫਿਰ ਵੀ ਸ਼ਹਿਰ ਵਾਸੀ ਜਲਦੀ ਆਪਣੀ ਮੰਜਿਲ ਉੱਤੇ ਪਹੁੰਚਣ ਦੇ ਲਈ ਬੀਆਰਟੀਐਸ ਪ੍ਰਾਜੈਕਟ ਦੇ ਅੰਦਰੋਂ ਆਪਣਾ ਵਾਹਨ ਚਲਾਉਂਦੇ ਹਨ, ਜਿਸ ਕਾਰਨ ਹਾਦਸੇ ਵੀ ਹੁੰਦੇ ਹਨ। ਤਾਜ਼ਾ ਮਾਮਲਾ ਅੱਜ ਦਾ ਹੈ ਜਿੱਥੇ ਕਿ ਬੀਆਰਟੀਐਸ ਪ੍ਰਾਜੈਕਟ ਦੇ ਅੰਦਰ ਪੁਤਲੀਘਰ ਨਜ਼ਦੀਕ ਇੱਕ ਕਾਰ ਬੱਸ ਨੂੰ ਓਵਰਟੇਕ ਕਰਦਿਆਂ ਐਕਟੀਵਾ ਨਾਲ ਟਕਰਾਈ, ਜਿਸ ਨਾਲ ਕਿ ਕਾਰ ਦੇ ਪਰਖੱਚੇ ਉਡ ਗਏ ਅਤੇ ਮੌਕੇ ਉੱਤੇ ਹੀ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।

ਤੇਜ਼ ਰਫ਼ਤਾਰੀ ਨੇ ਲਈ ਜਾਨ: ਇਸ ਸਬੰਧੀ ਮੌਕੇ ਉੱਤੇ ਚਸ਼ਮਦੀਦ ਬੀਆਰਟੀਐਸ ਬੱਸ ਡਰਾਈਵਰ ਨੇ ਦੱਸਿਆ ਕਿ ਜਦੋਂ ਇਹ ਕਾਰ ਨੇ ਬੱਸ ਨੂੰ ਓਵਰਟੇਕ ਕੀਤਾ ਤਾਂ ਕਾਰ ਦੀ ਸਪੀਡ ਲਗਭਗ 100 ਦੇ ਕਰੀਬ ਸੀ ਅਤੇ ਕਾਰ ਦੀ ਰਫ਼ਤਾਰ ਤੇਜ਼ ਹੋਣ ਕਾਰਨ ਕਾਰ ਦਾ ਡਰਾਇਵਰ ਕਾਰ ਨੂੰ ਕੰਟਰੋਲ ਨਹੀਂ ਕਰ ਸਕਿਆ ਅਤੇ ਇਹ ਕਾਰ ਐਕਟੀਵਾ ਵਿੱਚ ਨਾਲ ਟਕਰਾਈ, ਜਿਸ ਨਾਲ ਦੋ ਵਿਅਕਤੀਆਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਅਤੇ ਇਕ ਲੜਕੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਇਸਦੇ ਨਾਲ ਹੀ ਉਥੇ ਮੌਜੂਦ ਲੋਕਾਂ ਨੇ ਅਤੇ ਬੀਆਰਟੀਐਸ ਬੱਸ ਦੇ ਡਰਾਈਵਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਬੀਆਰਟੀਐਸ ਪ੍ਰਾਜੈਕਟ ਅਧੀਨ ਲੋਕ ਆਪਣਾ ਪ੍ਰਾਈਵੇਟ ਵਾਹਨ ਨਾ ਲੈ ਕੇ ਆਉਣ ਤਾਂ ਜੋ ਕਿ ਇਸ ਤਰ੍ਹਾਂ ਦਾ ਹਾਦਸਾ ਨਾ ਵਾਪਰੇ।

ਇਹ ਵੀ ਪੜ੍ਹੋ: People not getting treatment: ਸਰਕਾਰੀ ਹਸਪਤਾਲ 'ਚ ਇਲਾਜ ਲਈ ਤਰਸੇ ਲੋਕ, ਸਿਹਤ ਸਹੂਲਤਾਂ ਦੇ ਦਾਅਵਿਆਂ ਦੀ ਨਿਕਲੀ ਫੂਕ

ਪੁਲਿਸ ਨੇ ਕੀਤੀ ਕਾਰਵਾਈ: ਜ਼ਿਕਰਯੋਗ ਹੈ ਕਿ ਲਗਾਤਾਰ ਹੀ ਪ੍ਰਸ਼ਾਸਨ ਵੱਲੋਂ ਅਤੇ ਬੀਆਰਟੀਐਸ ਦੇ ਅਧਿਕਾਰੀਆਂ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲਾਂ ਕੀਤੀਆਂ ਜਾਂਦੀਆਂ ਹਨ ਕਿ ਲੋਕ ਆਪਣੇ ਵਾਹਨ ਲੈ ਕੇ ਬੀਆਰਟੀਐਸ ਪ੍ਰਾਜੈਕਟ ਦੇ ਅੰਦਰ ਵਾਲੀ ਸੜਕ ਉੱਤੇ ਨਾ ਆਉਣ ਪਰ ਜਲਦਬਾਜ਼ੀ ਵਿਚ ਲੋਕ ਇਸ ਰਸਤੇ ਦਾ ਪ੍ਰਯੋਗ ਕਰਦੇ ਹਨ। ਜਿਸ ਕਾਰਨ ਹਾਦਸੇ ਵਾਪਰਦੇ ਹਨ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਹਾਦਸੇ ਤੋਂ ਬਾਅਦ ਪੁਲਸ ਪ੍ਰਸ਼ਾਸਨ ਹਰਕਤ ਵਿਚ ਆਉਦਾ ਹੈ ਜਾਂ ਨਹੀਂ। ਦੂਜੇ ਪਾਸੇ ਜਾਂਚ ਲਈ ਪਹੁੰਚੇ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਤਲੀਘਰ ਨਜ਼ਦੀਕ ਬੀਆਰਟੀਐਸ ਪ੍ਰਾਜੈਕਟ ਦੇ ਵਿੱਚ ਐਕਸੀਡੈਂਟ ਹੋਇਆ ਹੈ। ਜਿਸ ਵਿੱਚ ਇੱਕ ਕਾਰ ਨੇ ਮੋਟਰਸਾਇਕਲ ਅਤੇ ਐਕਟੀਵਾ ਨੂੰ ਟੱਕਰ ਮਾਰੀ ਹੈ ਅਤੇ ਜ਼ਖਮੀਆਂ ਨੂੰ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.