ਅੰਮ੍ਰਿਤਸਰ: ਥਾਣਾ ਬਿਆਸ ਪੁਲਿਸ ਵੱਲੋਂ ਇੱਕ ਸ਼ੈਲਰ ਮਾਲਕ ਦੀ ਸ਼ਿਕਾਇਤ ਦੇ ਅਧਾਰ ’ਤੇ 2 ਕਥਿਤ ਮੁਲਜ਼ਮਾਂ ਖ਼ਿਲਾਫ਼ ਸ਼ੈਲਰ ਵਿੱਚੋਂ ਝੋਨੇ ਦੀਆਂ ਬੋਰੀਆਂ ਚੋਰੀ ਕਰਨ ਦੇ ਇਲਜ਼ਾਮ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਏਐੱਸਆਈ ਚਰਨ ਸਿੰਘ ਨੇ ਦੱਸਿਆ ਕਿ ਹਰਸ਼ੰਕਰ ਪੁੱਤਰ ਹਰੀਪਾਲ ਵਾਸੀ ਰਈਆ ਨੇ ਪੁਲਿਸ ਨੂੰ ਬਿਆਨ ਕੀਤਾ ਕਿ ਉਸਦੇ ਸ਼ੈਲਰ ਆਸਾ ਐਗਰੋ ਸਠਿਆਲਾ ਵਿੱਚ ਪਿਛਲੇ ਕੁਝ ਸਮੇਂ ਤੋਂ ਚਾਵਲ ਦੀਆਂ ਬੋਰੀਆਂ ਚੋਰੀ ਹੁੰਦੀਆਂ ਆ ਰਹੀਆਂ ਹਨ ਅਤੇ ਅੱਜ ਜਦ ਉਹ ਸਵੇਰ ਕਰੀਬ 10 ਵਜੇ ਸ਼ੈਲਰ ਦੇ ਗੇਟ ਮੂਹਰੇ ਖੜਾ ਸੀ ਤਾਂ ਮੁਲਜ਼ਮ ਸ਼ੈਲਰ ਅੰਦਰੋਂ ਝੋਨੇ ਦੀਆਂ 2 ਬੋਰੀਆਂ (ਚਾਵਲ) 50/50 ਕਿੱਲੋ ਚੋਰੀ ਕਰਕੇ ਲਿਜਾ ਰਹੇ ਸਨ, ਜੋ ਕਿ ਪਿਛਲੇ ਕੁਝ ਮਹੀਨਿਆਂ ਤੋਂ ਸ਼ੈਲਰ ਵਿੱਚ ਲੇਬਰ ਦਾ ਕੰਮ ਕਰਦੇ ਹਨ। ਇਨ੍ਹਾਂ ਮੁਲਜ਼ਮਾਂ ਨੂੰ ਮਾਲਕ ਨੇ ਰੰਗੇ ਹੱਥੀਂ ਫੜ ਲਿਆ।
ਇਹ ਵੀ ਪੜੋ: ਵਿਆਹੁਤਾ ਮੁਟਿਆਰ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਕਤ ਮਾਲਕ ਦੇ ਬਿਆਨਾਂ ਦੇ ਅਧਾਰ ’ਤੇ ਮੁਲਜ਼ਮ ਸ਼ਰਨਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਅਤੇ ਸਰਬਜੀਤ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਸਠਿਆਲਾ ਖਿਲਾਫ ਮਾਮਲਾ ਦਰਜ ਕਰ ਮੁੱਢਲੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਚਰਨ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਕਥਿਤ ਮੁਲਜ਼ਮਾਂ ਤੋਂ 23 ਬੋਰੀਆਂ ਚਾਵਲ ਹੋਰ ਬਰਾਮਦ ਹੋਈਆਂ ਹਨ।
ਇਹ ਵੀ ਪੜੋ: ਜਲੰਧਰ ਪੁਲਿਸ ਨੇ 3 ਘੰਟੇ ’ਚ ਸੁਲਝਾਈ ਦੋਹਰੇ ਕਤਲ ਦੀ ਗੁੱਥੀ, ਇੱਕ ਕਾਬੂ