ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ‘ਚ ਜਿੱਥੇ ਬੁੱਧਵਾਰ ਨੂੰ ਕੋਰੋਨਾ ਦੇ 490 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਉੱਥੇ 19 ਦੀ ਮੌਤ ਹੋਣ ਸਬੰਧੀ ਸਿਹਤ ਵਿਭਾਗ ਵੱਲੋ ਜਾਰੀ ਰਿਪੋਰਟ ਵਿੱਚ ਦੱਸਿਆ ਗਿਆ ਹੈ, ਕਿ ਅੱਜ ਪੁਸ਼ਟੀ ਹੋਏ ਕੋਰੋਨਾ ਦੇ 490 ਮਰੀਜ਼ਾਂ ਨਾਲ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 38737 ਹੋ ਗਈ ਹੈ। ਜਿੰਨ੍ਹਾਂ ਵਿੱਚੋ 31546 ਦੇ ਠੀਕ ਹੋਣ ਅਤੇ 19 ਸਮੇਤ 1158 ਦੀ ਮੌਤ ਹੋ ਜਾਣ ਕਰਨ, ਇਸ ਸਮੇਂ 6033 ਐਕਟਿਵ ਮਰੀਜ਼ ਹਨ। ਜਿੰਨਾ 19 ਦੀ ਮੌਤ ਹੋਈ ਹੈ ਉਨ੍ਹਾਂ ਵਿੱਚ ਮਰਨ ਵਾਲਿਆ ਵਿੱਚ ਕਈ ਜਵਾਨੀ ਦੇ ਦਹਾਕਿਆ ‘ਚ ਸ਼ਾਮਿਲ 20 ਸਾਲਾ ਸੀਤਾ ਰਾਣੀ ਵਾਸੀ ਮੁਸਤਫ਼ਾਬਾਦ ਵਾਸੀ ਗੁਰੂ ਨਾਨਕ ਦੇਵ ਹਸਪਤਾਲ, 60 ਸਾਲਾ ਅਮਰ ਸਿੰਘ ਵਾਸੀ ਤੇਜ ਨਗਰ ਸੁਲਤਾਨ ਵਿੰਡ ਰੋਡ,
74 ਸਾਲਾ ਦਵਿੰਦਰ ਸਿੰਘ ਵਾਸੀ ਗੋਪਾਲ ਨਗਰ ਮਜੀਠਾ ਰੋਡ,70 ਸਾਲਾ ਮਹਿੰਦਰ ਕੌਰ ਵਾਸੀ ਹੁਸੈਨ ਪੁਰਾ, 42 ਸਾਲਾ ਸੁਮੀਤ ਸ਼ਰਮਾ ਵਾਸੀ ਗੋਪਾਲ ਨਗਰ,44 ਸਾਲਾ ਕੁਲਵੰਤ ਕੌਰ ਵਾਸੀ ਨਿਊ ਜਸਪਾਲ ਨਗਰ,50 ਸਾਲਾ ਬੇਅੰਤ ਕੌਰ ਵਾਸੀ ਛੇਹਰਟਾ, 58 ਸਾਲਾ ਆਸ਼ਾ ਦੇਵੀ ਵਾਸੀ ਸਦਰ ਬਜ਼ਾਰ ਕੈਂਟ , 31 ਸਾਲਾ ਸਾਹਿਲ ਚੁਗ ਵਾਸੀ ਬੇਰੀ ਗੇਟ,40 ਸਾਲਾ ਹਰਜਿੰਦਰ ਕੌਰ ਵਾਸੀ ਅਜਨਾਲਾ, 56 ਸਾਲਾ ਅਲਕਾ ਖੋਸਲਾ ਵਾਸੀ ਗੁਰੂ ਰਾਮਦਾਸ ਏਵਨਯੁ ਹਾਲ ਬਜ਼ਾਰ, 89 ਸਾਲਾ ਸਰਬਜੀਤ ਕੌਰ ਵਾਸੀ ਰਾਜਾਸਾਂਸੀ, 51 ਸਾਲਾ ਬਲਵਿੰਦਰ ਕੌਰ ਅਜਨਾਲਾ, 74 ਸਾਲਾ ਨਿਰਮਲ ਰਾਣੀ ਵਾਸੀ ਤੁੰਗ ਪਈ, 63 ਸਾਲਾ ਦਵਿੰਦਰ ਸਿੰਘ ਬਾਬਾ ਬਕਾਲਾ,77 ਸਾਲਾ ਦਰਸ਼ਨ ਅਰੋੜਾ ਵਾਸੀ ਬਸੰਤ ਏਵਨਯੁ,40 ਸਾਲਾ ਮਨਦੀਪ ਸਿੰਘ ਸੁਲਤਾਨ ਵਿੰਡ ਰੋਡ,44 ਸਾਲਾ ਜਤਿੰਦਰ ਸਿੰਘ ਵਾਸੀ ਰੂਪ ਨਗਰ ਦੇ ਨਾਮ ਸ਼ਾਮਿਲ ਹਨ।