ETV Bharat / state

ਭਾਰਤ 'ਚ ਫਸੇ 137 ਪਾਕਿਸਤਾਨੀ ਵਾਹਘਾ ਰਾਹੀਂ ਵਤਨ ਪਰਤੇ

author img

By

Published : Dec 29, 2020, 3:18 PM IST

ਕੋਰੋਨਾ ਲਾਗ ਕਾਰਨ ਲੱਗੇ ਲੌਕਡਾਊਨ ਵਿੱਚ ਬਹੁਤ ਸਾਰੇ ਅਜਿਹੇ ਪਾਕਿਸਾਤਨੀ ਪਰਿਵਾਰ ਹਨ ਜੋ ਸਰਹੱਦ ਦੇ ਸੀਲ ਹੋ ਜਾਣ ਕਾਰਨ ਭਾਰਤ ਵਿੱਚ ਫੱਸ ਗਏ ਸੀ। ਅੱਜ ਉਹ ਲੋਕ ਅਟਾਰੀ ਸਰਹੱਦ ਰਾਂਹੀ ਵਾਪਸ ਆਪਣੇ ਮੁਲਕ ਗਏ। 137 ਦੇ ਕਰੀਬ ਪਾਕਿਸਤਾਨੀ ਹਨ ਜੋ ਅੱਜ ਪਾਕਿਸਤਾਨ ਨੂੰ ਰਵਾਨਾ ਹੋਏ।

ਫ਼ੋਟੋ
ਫ਼ੋਟੋ

ਅੰਮ੍ਰਿਤਸਰ: ਕੋਰੋਨਾ ਲਾਗ ਕਾਰਨ ਲੱਗੇ ਲੌਕਡਾਊਨ ਵਿੱਚ ਬਹੁਤ ਸਾਰੇ ਅਜਿਹੇ ਪਾਕਿਸਾਤਨੀ ਪਰਿਵਾਰ ਹਨ ਜੋ ਸਰਹੱਦ ਦੇ ਸੀਲ ਹੋ ਜਾਣ ਕਾਰਨ ਭਾਰਤ ਵਿੱਚ ਫੱਸ ਗਏ ਸੀ। ਅੱਜ ਉਹ ਲੋਕ ਅਟਾਰੀ ਸਰਹੱਦ ਰਾਂਹੀ ਵਾਪਸ ਆਪਣੇ ਮੁਲਕ ਗਏ। 137 ਦੇ ਕਰੀਬ ਪਾਕਿਸਤਾਨੀ ਹਨ ਜੋ ਅੱਜ ਪਾਕਿਸਤਾਨ ਨੂੰ ਰਵਾਨਾ ਹੋਏ।

ਪਾਕਿਸਤਾਨੀ ਲੋਕਾਂ ਨੇ ਦੋਹਾਂ ਸਰਕਾਰਾਂ ਦਾ ਕੀਤਾ ਧੰਨਵਾਦ

ਪਾਕਿਸਤਾਨੀ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਉਹ ਅੱਜ ਆਪਣੇ ਮੁਲਕ ਵਾਪਸ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਭਾਰਤ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਆਏ ਸੀ। ਅਚਾਨਕ ਲੌਕਡਾਊਨ ਹੋਣ ਕਾਰਨ ਉਹ ਇੱਥੇ ਹੀ ਫੱਸ ਗਏ ਸੀ ਜਿਸ ਕਾਰਨ ਉਹ ਵਾਪਸ ਨਹੀਂ ਸੀ ਜਾ ਪਾ ਰਹੇ ਸੀ। ਉਨ੍ਹਾਂ ਪਾਕਿਸਤਾਨ ਅਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ।

ਭਾਰਤ 'ਚ ਫਸੇ 137 ਪਾਕਿਸਤਾਨੀ ਵਾਹਘਾ ਰਾਹੀਂ ਵਤਨ ਪਰਤੇ

ਵਾਹਘਾ ਬਾਰਡਰ ਰਾਹੀਂ ਗਏ ਪਾਕਿ

ਏਐਸਆਈ ਅਰੁਣ ਪਾਲ ਨੇ ਕਿਹਾ ਕਿ ਅੱਜ 137 ਲੋਕ ਅਟਾਰੀ ਵਾਹਘਾ ਬਾਰਡਰ ਰਾਹੀਂ ਭਾਰਤ ਤੋਂ ਪਾਕਿਸਤਾਨ ਵੱਲ ਨੂੰ ਗਏ। ਇਹ ਉਹ ਲੋਕ ਹਨ ਜੋ ਭਾਰਤ ਵਿੱਚ ਕਿਸੇ ਕੰਮ ਕਾਰਨ ਪਾਕਿਸਤਾਨ ਤੋਂ ਆਏ ਸੀ ਤੇ ਲੌਕਡਾਊਨ ਹੋਣ ਕਾਰਨ ਉਹ ਇੱਥੇ ਫੱਸ ਗਏ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਕਿਸਤਾਨੀ ਲੋਕਾਂ ਨਾਲ UNO ਦਾ ਇੱਕ ਅਧਿਕਾਰੀ ਵੀ ਪਾਕਿਸਤਾਨ ਜਾ ਰਿਹਾ ਹੈ।

ਵੇਖੋ ਵੀਡੀਓ

ਉਨ੍ਹਾਂ ਕਿਹਾ ਕਿ ਜਿਹੜੇ ਲੋਕ ਅੱਜ ਪਾਕਿ ਜਾ ਰਹੇ ਹਨ ਇਹ ਆਪਣਿਆਂ ਸਟੇਟਾਂ ਤੋਂ ਹੀ ਮੈਡੀਕਲ ਕਰਵਾ ਕੇ ਆਏ ਹਨ ਪਰ ਫਿਰ ਵੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਇਨ੍ਹਾਂ ਦੀ ਮੈਡੀਕਲ ਜਾਂਚ ਕਰਵਾਉਣ ਲਈ ਮੈਡੀਕਲ ਟੀਮ ਮੁਹੱਈਆ ਕਰਵਾਈ ਹੈ। ਮੈਡੀਕਲ ਜਾਂਚ ਹੋਣ ਤੋਂ ਬਾਅਦ ਹੀ ਇਨ੍ਹਾਂ ਨੂੰ ਪਾਕਿਸਤਾਨ ਲਈ ਰਵਾਨਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੌਕਡਾਊਨ ਦਰਮਿਆਨ ਕੁੱਲ 2567 ਲੋਕ ਭਾਰਤ ਤੋਂ ਪਾਕਿਸਤਾਨ ਅਤੇ ਪਾਕਿਸਤਾਨ ਤੋਂ ਭਾਰਤ ਆ ਜਾ ਚੁੱਕੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.