ਅੰਮ੍ਰਿਤਸਰ: ਕੋਰੋਨਾ(corona) ਦੇ ਚੱਲਦੇ ਸਰਕਾਰ ਦੇ ਵੱਲੋਂ ਜਿੰਮ ਬੰਦ(gym closed) ਕਰਨ ਦੇ ਆਦੇਸ਼ ਦਿੱਤੇ ਗਏ ਹਨ ਲਗਾਤਾਰ ਕਾਫੀ ਸਮੇਂ ਤੋਂ ਜਿੰਮ ਬੰਦ ਹਨ ਜਿਸ ਕਰਕੇ ਜਿੰਮ ਮਾਲਕ ਸਰਕਾਰ(government) ਦੇ ਖਿਲਾਫ਼ ਰੋਸ ਪ੍ਰਦਰਸ਼ਨ(protest) ਕਰ ਰਹੇ ਹਨ।
ਇਸ ਦੌਰਾਨ ਜਿੰਮ ਮਾਲਕਾਂ ਦੇ ਵਲੋਂ ਆਪਣੇ ਹੱਥਾਂ ਦੇ ਵਿੱਚ ਨਾਅਰੇ ਲਿਖੇ ਪੋਸਟਰ ਫੜ ਕੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ।ਉਨ੍ਹਾਂ ਵਲੋਂ ਪੋਸਟਰਾਂ ਤੇ ਵੱਖ ਵੱਖ ਤਰ੍ਹਾਂ ਦੇ ਨਾਅਰੇ ਜਿਵੇਂ 'ਮੈਂ ਨੈਸ਼ਨਲ ਖਿਡਾਰੀ ਹਾਂ, ਪਰ ਬੇਰੁਜ਼ਗਾਰ ਹਾਂ', 'ਠੇਕੇ ਖੁੱਲ੍ਹੇ ਜਿੰਮ ਬੰਦ', 'ਬੱਤੀ ਦਾ ਬਿੱਲ ਈਐੱਮਆਈ ਕਿੱਥੋ ਦੇਵਾਂ', 'ਜਿਮ ਖੋਲ੍ਹੋ, ਜਿਮ ਖੋਲ੍ਹੋ' ਆਦਿ ਨਾਅਰੇ ਲਿਖ ਸਰਕਾਰ ਖਿਲਾਫ ਰੋਸ ਜ਼ਾਹਿਰ ਕੀਤਾ ਗਿਆ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਬੀਤੇ ਕੁਝ ਦਿਨ ਪਹਿਲਾਂ ਸਿਰਫ ਦੋ ਮਹੀਨੇ ਜਿੰਮ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਫਿਰ ਬੰਦ ਕਰ ਦਿੱਤੇ ਗਏ ਹਨ।ਉਨ੍ਹਾਂ ਕਿਹਾ ਕਿ ਸਰਕਾਰ ਨੇ ਸਾਡਾ ਕੁਝ ਨਹੀਂ ਸੋਚਿਆ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਨਸ਼ਾ ਮੁਕਤ ਪੰਜਾਬ ਦਾ ਨਾਅਰਾ ਦੇ ਰਹੀ ਹੈ ਅਤੇ ਦੂਜੇ ਪਾਸੇ ਜਿੰਮ ਬੰਦ ਰੱਖਦਿਆਂ ਠੇਕੇ ਖੋਲ੍ਹ ਕੇ ਨਸ਼ੇ ਨੂੰ ਪ੍ਰਮੋਟ ਕਰ ਰਹੀ ਹੈ।ਇਸ ਦੌਰਾਨ ਉਨ੍ਹਾਂ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਕੀ ਜਿੰਮ 'ਚ ਕਸਰਤ ਕਰਨ ਨਾਲ ਹੀ ਕੋਰੋਨਾ ਵੱਧਦਾ ਹੈ। ਕਸਰਤ ਕਰਨ ਨਾਲ ਹਰ ਕੋਈ ਤੰਦਰੁਸਤ ਰਹਿੰਦਾ ਹੈ।
ਪ੍ਰਦਰਸ਼ਨਕਾਰੀਆਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀਆਂ ਮੰਗਾਂ ਦੇ ਵੱਲ ਧਿਆਨ ਦਿੱਤਾ ਜਾਵੇ ।ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਿੰਮ ਲਗਾਉਣ ਦੇ ਨਾਲ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ ਨਾ ਕਿ ਬਿਮਾਰੀਆਂ ਲੱਗਦੀਆਂ ਹਨ ਇਸ ਲਈ ਉਨ੍ਹਾਂ ਨੂੰ ਰਾਹਤ ਦਿੱਤੀ ਜਾਵੇ।
ਇਹ ਵੀ ਪੜੋ :World Cycle Day:ਸਿਹਤ ਦਾ ਖਿਆਲ ਰੱਖਣ ਵਾਲਿਆਂ 'ਚ ਮੁੜ ਵਧਿਆ ਸਾਇਕਲਿੰਗ ਦਾ ਰੁਝਾਨ..