ETV Bharat / state

12 ਸਾਲਾਂ ਬੱਚੇ ਤੋਂ ਕਰਵਾਈ ਜਾ ਰਹੀ ਨਸ਼ਾ ਤਸਕਰੀ, ਅਗਿਊਂ ਥਾਣੇ ਦੇ ਮੁਨਸ਼ੀ ਦੀ ਤੜੀ

ਅੰਮ੍ਰਿਤਸਰ ਵਿੱਚ 12 ਸਾਲ ਦੇ ਬੱਚੇ ਤੋਂ ਪੈਸਿਆਂ ਦਾ ਲਾਲਚ ਦੇ ਕੇ ਨਸ਼ਾ ਤਸਕਰੀ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਸ਼ਿਕਾਇਤ ਕਰਨ ਪਹੁੰਚੇ ਪਰਿਵਾਰ ਦੀ ਥਾਣੇ ਦਾ ਮੁਨਸ਼ੀ ਗੱਲ ਹੀ ਸੁਣਨ ਨੂੰ ਤਿਆਰ ਨਹੀਂ ਹੈ। ਵੇਖੋ ਇਹ ਵਾਇਰਲ ਵੀਡੀਓ।

ਫ਼ੋਟੋ
author img

By

Published : Sep 14, 2019, 8:38 PM IST

ਅੰਮ੍ਰਿਤਸਰ: ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਇਲਾਕੇ ਵਿੱਚ ਇਕ 12 ਸਾਲ ਦੇ ਬੱਚੇ ਤੋਂ ਪੈਸਿਆਂ ਦਾ ਲਾਲਚ ਦੇ ਕੇ ਨਸ਼ਾ ਤਸਕਰੀ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਬੱਚੇ ਦੇ ਮਾਤਾ-ਪਿਤਾ ਇਸ ਦੀ ਸ਼ਿਕਾਇਤ ਲੈ ਕੇ ਥਾਣੇ ਗਏ ਤਾਂ ਉੱਥੋ ਦੇ ਮੁਨਸ਼ੀ ਨੇ ਉਨ੍ਹਾਂ ਦੀ ਗੱਲ ਸੁਣਨ ਤੋਂ ਹੀ ਇਨਕਾਰ ਕਰ ਦਿੱਤੀ।

ਪੁਲਿਸ ਤੇ ਬੱਚੇ ਦੇ ਮਾਂ ਬਾਪ ਵਿਚਾਲੇ ਜਿਹੜੀ ਗੱਲਬਾਤ ਹੋ ਰਹੀ ਹੈ, ਉਸ ਵਿੱਚ ਸਾਫ਼ ਵੇਖਿਆ ਤੇ ਸੁਣਿਆ ਜਾ ਸਕਦਾ ਹੈ ਕਿ ਬੱਚੇ ਦੇ ਮਾਤਾ-ਪਿਤਾ ਪੁਲਿਸ ਨੂੰ ਕਿਹਾ ਰਹੇ ਹਨ ਕਿ ਹਨ ਕਿ ਉਸ ਦੇ ਬੱਚੇ ਨੂੰ ਕੁੱਝ ਲੋਕ ਲਾਲਚ ਦੇ ਕੇ ਨਸ਼ੇ ਦੀਆਂ ਪੁੜੀਆ ਇਕ ਥਾਂ ਤੋਂ ਦੂਜੀ ਥਾਂ ਪਹੁੰਚਾਉਦੇ ਹਨ।

ਬੱਚੇ ਦੇ ਚਾਚੀ ਨੇ ਦੱਸਿਆ ਕਿ ਮੁਹੱਲੇ ਦੇ ਹੀ ਕੁਝ ਲੋਕ ਉਨ੍ਹਾਂ ਦੇ ਬੱਚੇ ਨੂੰ ਪੈਸਿਆ ਤੇ ਗੇਮ ਖਿਡਾਉਣ ਦਾ ਲਾਲਚ ਦੇ ਕੇ ਨਸ਼ਾ ਤਸਕਰੀ ਕਰਵਾਉਂਦੇ ਹਨ, ਜਦ ਕਿ ਉਨ੍ਹਾਂ ਨੇ ਕਈ ਵਾਰ ਅਜਿਹਾ ਕਰਨ ਤੋਂ ਰੋਕਿਆ ਪਰ ਉਹ ਨਹੀਂ ਹਟੇ। ਮੁੰਡੇ ਦੀ ਚਾਚੀ ਨੇ ਕਿਹਾ ਕਿ ਹੁਣ ਜਦ ਉਨ੍ਹਾਂ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਤਾਂ ਪੁਲਿਸ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਤੇ ਉਲਟਾ ਉਸ ਦੇ ਬੱਚੇ ਨੂੰ 8 ਹਜ਼ਾਰ ਰੁਪਏ ਦੀ ਚੋਰੀ ਦੇ ਦੋਸ਼ ਵਿੱਚ ਨਸ਼ਾ ਤਸਕਰਾਂ ਨੇ ਥਾਣੇ ਵਿੱਚ ਫੜਾ ਦਿੱਤਾ।

ਵੇਖੋ ਵੀਡੀਓ
ਉਨ੍ਹਾਂ ਦੱਸਿਆ ਕਿ ਰਾਤ ਮੁਲਜ਼ਮ ਉਨ੍ਹਾਂ ਦੇ ਘਰ ਆਏ ਅਤੇ ਮੁੰਡੇ ਨਾਲ ਕੁੱਟਮਾਰ ਕੀਤੀ ਤੇ ਪਰਿਵਾਰ ਨੂੰ ਜਖ਼ਮੀ ਕੀਤਾ ਜੋ ਕਿ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।

ਇਹ ਵੀ ਪੜ੍ਹੋ: ਲੁਧਿਆਣਾ ਦੇ ਮਸ਼ਹੂਰ ਮਾਲ ਵਿੱਚ ਚੱਲੀ ਗੋਲ਼ੀ, 1 ਦੀ ਮੌਤ

ਉੱਥੇ ਹੀ, ਏਐਸਆਈ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਝਗੜੇ ਸਬੰਧੀ ਜਾਂਚ ਕਰ ਰਹੇ ਹਨ, ਪਰ ਮੁਨਸ਼ੀ ਵਲੋਂ ਗ਼ਲਕ ਵਤੀਰੇ ਦੀ ਕੋਈ ਵੀ ਵਾਇਰਲ ਵੀਡੀਓ ਤੋ ਬੇਖ਼ਬਰ ਹਨ। ਜੇਕਰ ਅਜਿਹੀ ਕੋਈ ਵੀਡੀਓ ਉਨ੍ਹਾਂ ਦੇ ਧਿਆਨ ਵਿੱਚ ਆਉਂਦੀ ਹੈ, ਤਾਂ ਉਹ ਉਸ ਦੀ ਵੀ ਜਾਂਚ ਕਰਨਗੇ।

Intro:ਅੰਮ੍ਰਿਤਸਰ

ਬਲਜਿੰਦਰ ਬੋਬੀ

ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਇਲਾਕੇ ਵਿੱਚ ਇਕ 12 ਸਾਲ ਦੇ ਬੱਚੇ ਤੋਂ ਪੈਸਿਆਂ ਦਾ ਲਾਲਚ ਦਕੇ ਨਸ਼ਾ ਤਸਕਰੀ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਪਰ ਜਦ ਬੱਚੇ ਦੇ ਮਾਤਾ ਪਿਤਾ ਇਸ ਦੀ ਸ਼ਿਕਾਇਤ ਲੈ ਕੇ ਠਾਣੇ ਗਏ ਤਾ ਥਾਣੇ ਵਾਲਿਆ ਨੇ ਉਹਨਾਂ ਦੀ ਗੱਲ ਸੁਣਨ ਤੋਂ ਹੀ ਇਨਕਾਰ ਕਰ
ਦਿੱਤਾ।

Body:ਪੁਲਿਸ ਤੇ ਬੱਚੇ ਦੇ ਮਾਂ ਬਾਪ ਵਿਚਲੇ ਜਿਹੜੀ ਗੱਲ ਬਾਤ ਹੋ ਰਹੀ ਹੈ ਉਸ ਵਿੱਚ ਸਾਫ ਸੁਣਿਆ ਜਾ ਸਕਦਾ ਹੈ ਕਿ ਬੱਚੇ ਦੇ ਮਾਤਾ ਪਿਤਾ ਪੁਲਿਸ ਨੂੰ ਕਿਹਾ ਰਹੇ ਹਨ ਕਿ ਹਨ ਕਿ ਉਸ ਦੇ ਬੱਚੇ ਨੂੰ ਕੁਝ ਲੋਕ ਲਾਲਚ ਦੇ ਕੇ ਨਸ਼ਾ ਦੀਆ ਪੁੜੀਆ ਇਕ ਜਗ੍ਹਾ ਤੇ ਦੂਜਾ ਜਗ੍ਹਾ ਪਹੁੰਚਉਦੇ ਹਨ ਪਰ ਪੁਲਿਸ ਹੈ ਕਿ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ। ਬੱਚੇ ਦੇ ਮਾਤਾ ਪਿਤਾ ਨੇ ਦੱਸਿਆ ਕਿ ਮੁਹੱਲੇ ਦੇ ਹੀ ਕੁਝ ਲੋਕ ਉਹਨਾਂ ਦੇ ਬੱਚੇ ਨੂੰ ਪੈਸਿਆ ਤੇ ਗੇਮ ਖਿਡਾਉਣ ਦਾ ਲਾਲਚ ਦੇ ਕੇ ਨਸ਼ਾ ਤਸਕਰੀ ਕਰਵਾਉਂਦੇ ਹਨ ਜਦ ਕਿ ਉਹਨਾਂ ਨੇ ਕਈ ਵਾਰ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਪਰ ਓਹ ਨਹੀਂ ਹਟੇ। ਪਰ ਹੁਣ ਜਦ ਉਹਨਾਂ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਪਰ ਪੁਲਿਸ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਤੇ ਉਲਟਾ ਉਸ ਦੇ ਬੱਚੇ ਨੂੰ 8 ਹਜ਼ਾਰ ਰੁਪਏ ਦੀ ਚੋਰੀ ਦੇ ਇਲਜ਼ਾਮ ਵਿੱਚ ਥਾਣੇ ਫੜਾ ਦਿੱਤਾ।

ਬੱਚੇ ਦੇ ਮਾ ਬਾਪ ਨੇ ਦੱਸਿਆ ਕਿ ਰਾਤ ਨੂੰ ਦੋਸ਼ੀ ਉਹਨਾਂ ਦੇ ਘਰ ਆਏ ਤੇ ਉਹਨਾਂ ਦੇ ਵੱਡੇ ਮੁੰਡੇ ਨੂੰ ਬੁਰੀ ਤਰ੍ਹਾਂ ਮਾਰਿਆ ਕੁੱਟਿਆ ਜਿਹੜਾ ਕਿ ਹਸਪਤਾਲ ਦਾਖਿਲ ਹੈ ।

Bite ...ਪਰਮਜੀਤ ਕੌਰ ਬੱਚੇ ਦੀ ਚਾਚੀ

Conclusion:ਉਧਰ ਪੁਲਿਸ ਦਾ ਕਹਿਣਾ ਹੈ ਕਿ ਉਹ ਝਗੜੇ ਸਬੰਧੀ ਜਾਂਚ ਕਰ ਰਹੇ ਹਨ ਪਰ ਇਸ ਤਰ੍ਹਾਂ ਦੀ ਕੋਈ ਵੀ ਵਾਇਰਲ ਵੀਡੀਓ ਤੋ ਬੇਖ਼ਬਰ ਹਨ । ਜੇਕਰ ਅਜਿਹੀ ਕੋਈ ਵੀਡੀਓ ਉਹਨਾਂ ਦੇ ਧਿਆਨ ਵਿੱਚ ਆਉਂਦੀ ਹੈ ਤਾ ਉਹ ਉਸ ਦੀ ਵੀ ਜਾਂਚ ਕਰਨਗੇ।

Bite। ....ਜਾਂਚ ਅਧਿਕਾਰੀ
ETV Bharat Logo

Copyright © 2024 Ushodaya Enterprises Pvt. Ltd., All Rights Reserved.