ਟੋਕੀਓ: ਭਾਰਤੀ ਪੁਰਸ਼ ਹਾਕੀ ਟੀਮ ਕਾਂਸੇ ਦੇ ਤਗਮੇ ਦੇ ਦਾਅਵੇ ਲਈ ਓਆਈ ਸਟੇਡੀਅਮ ਵਿੱਚ ਜਰਮਨ ਟੀਮ ਨਾਲ ਭਿੜੀ। ਭਾਰਤੀ ਹਾਕੀ ਟੀਮ ਨੇ ਇਤਿਹਾਸ ਰਚਿਆ ਤੇ ਜਰਮਨੀ ਨੂੰ 5-4 ਨਾਲ ਹਰਾ ਕਾਂਸੇ ਦਾ ਤਗਮਾ ਜਿੱਤਿਆ।
ਇਸ ਮੈਚ ਦੇ ਦੂਜੇ ਮਿੰਟ ਵਿੱਚ ਜਰਮਨ ਖਿਡਾਰੀ ਤਿਮੂਰ ਨੇ ਗੋਲ ਕਰਕੇ ਜਰਮਨੀ ਨੂੰ 1-0 ਦੀ ਬੜ੍ਹਤ ਦਿਵਾਈ।
ਪਹਿਲੇ ਕੁਆਰਟਰ ਦੇ ਅੰਤ ਤੱਕ ਜਰਮਨ ਟੀਮ ਨੇ 1-0 ਦੀ ਬੜ੍ਹਤ ਬਣਾਈ, ਜਿਸ ਤੋਂ ਬਾਅਦ ਸਿਮਰਨਜੀਤ ਸਿੰਘ ਨੂੰ ਦੂਜੇ ਕੁਆਰਟਰ ਦੀ ਸ਼ੁਰੂਆਤ ਵਿੱਚ ਸ਼ਾਨਦਾਰ ਪਾਸ ਮਿਲਿਆ ਜਿਸ ਨੂੰ ਉਸਨੇ ਗੋਲ ਵਿੱਚ ਬਦਲ ਦਿੱਤਾ। ਇਸ ਗੋਲ ਨਾਲ ਭਾਰਤ ਅਤੇ ਜਰਮਨੀ 1-1 ਨਾਲ ਬਰਾਬਰੀ 'ਤੇ ਸਨ।
ਦੂਜੇ ਕੁਆਰਟਰ ਦੇ 24ਵੇਂ ਮਿੰਟ ਵਿੱਚ ਜਰਮਨ ਟੀਮ ਦੇ ਬੇਂਡੀਕਟ ਨੇ ਪਹਿਲਾ ਗੋਲ ਕਰਕੇ ਆਪਣੀ ਟੀਮ ਨੂੰ 2-1 ਨਾਲ ਅੱਗੇ ਕਰ ਦਿੱਤਾ, ਜਿਸ ਤੋਂ ਬਾਅਦ ਨਿਕਲਸ ਨੇ 25ਵੇਂ ਮਿੰਟ ਵਿੱਚ ਇੱਕ ਹੋਰ ਗੋਲ ਕਰਕੇ ਜਰਮਨ ਟੀਮ ਨੂੰ 3-1 ਨਾਲ ਅੱਗੇ ਕਰ ਦਿੱਤਾ।
ਇਸੇ ਕੁਆਰਟਰ ਵਿੱਚ ਹਾਰਦਿਕ ਸਿੰਘ ਨੇ ਭਾਰਤ ਲਈ ਦੂਰੀ ਘਟਾਉਂਦੇ ਹੋਏ ਇੱਕ ਗੋਲ ਕੀਤਾ, ਜਿਸ ਤੋਂ ਬਾਅਦ ਭਾਰਤ 3-2 ਤੱਕ ਪਹੁੰਚ ਗਿਆ।
ਭਾਰਤ ਦੀ ਸਰਬੋਤਮ ਵਾਪਸੀ
ਭਾਰਤ ਅਤੇ ਜਰਮਨੀ ਵਿਚਾਲੇ ਮੈਚ ਹੁਣ 3-3 ਨਾਲ ਬਰਾਬਰੀ 'ਤੇ ਹੈ। ਭਾਰਤ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਦਿੱਤਾ। ਹਰਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਨੂੰ ਹੱਥੋਂ ਬਾਹਰ ਨਹੀਂ ਜਾਣ ਦਿੱਤਾ। ਦੂਜਾ ਕੁਆਟਰ ਭਾਰਤ ਦੇ ਨਾਂ ਰਿਹਾ। ਅੱਧੇ ਸਮੇਂ ਤੱਕ ਦੋਵੇਂ ਟੀਮਾਂ 3-3 ਨਾਲ ਬਰਾਬਰੀ 'ਤੇ ਸਨ।
ਤੀਜੇ ਕੁਆਰਟਰ ਵਿੱਚ ਭਾਰਤ ਨੇ ਆਪਣੀ ਪਕੜ ਮਜ਼ਬੂਤ ਰੱਖਦਿਆਂ ਚੌਥਾ ਗੋਲ ਕੀਤਾ। ਰੁਪਿੰਦਰਪਾਲ ਸਿੰਘ ਨੇ ਭਾਰਤ ਲਈ ਇਹ ਗੋਲ ਕੀਤਾ। ਇਹ ਗੋਲ 31ਵੇਂ ਮਿੰਟ ਵਿੱਚ ਹੋਇਆ। ਇਸ ਤੋਂ ਬਾਅਦ ਸਿਮਰਨਜੀਤ ਸਿੰਘ ਨੇ 34ਵੇਂ ਮਿੰਟ ਵਿੱਚ 5ਵਾਂ ਗੋਲ ਕਰਕੇ ਭਾਰਤ ਨੂੰ ਚੰਗੀ ਸਥਿਤੀ ਵਿੱਚ ਪਾ ਦਿੱਤਾ।
ਚੌਥੀ ਕੁਆਟਰ
ਭਾਰਤ ਨੇ 5-3 ਦੀ ਬੜ੍ਹਤ ਨਾਲ ਚੌਥੇ ਕੁਆਰਟਰ ਵਿੱਚ ਪ੍ਰਵੇਸ਼ ਕੀਤਾ, ਜਿਸ ਦੇ ਵਿੱਚ ਲੁਕਾਸ ਨੇ ਜਰਮਨ ਖਿਡਾਰੀ ਦੁਆਰਾ ਗੋਲ ਕਰਕੇ ਜਰਮਨ ਟੀਮ ਨੂੰ ਖੇਡ ਵਿੱਚ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ। ਇਸ ਗੋਲ ਨਾਲ ਖੇਡ ਦਾ ਸਕੋਰ 5-4 ਨਾਲ ਭਾਰਤ ਦੇ ਹੱਕ ਵਿੱਚ ਰਿਹਾ।