ਚੰਡੀਗੜ੍ਹ: ਟੋਕੀਓ ਓਲੰਪਿਕਸ ਵਿੱਚ ਹੁਣ ਤੱਕ ਭਾਰਤ ਦੇ ਖਾਤੇ ਵਿੱਚ ਕੁੱਲ 2 ਤਮਗੇ ਆ ਚੁੱਕੇ ਹਨ। ਐਤਵਾਰ ਨੂੰ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਨੇ ਕਾਂਸੀ ਦਾ ਤਗਮਾ ਜਿੱਤਿਆ ਅਤੇ ਦੂਜਾ ਤਗਮਾ ਦੇਸ਼ ਦੇ ਝੋਲੇ ਵਿੱਚ ਪਾ ਦਿੱਤਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੇਟਲਿਫਟਰ ਮੀਰਾਬਾਈ ਚਾਨੂ ਨੇ ਚਾਂਦੀ ਦਾ ਤਗਮਾ ਜਿੱਤ ਕੇ ਓਲੰਪਿਕ ਵਿੱਚ ਭਾਰਤ ਦਾ ਖਾਤਾ ਖੋਲ੍ਹਿਆ ਸੀ। ਟੋਕੀਓ ਓਲੰਪਿਕਸ ਦੇ 10 ਦਿਨ ਪੂਰੇ ਹੋ ਗਏ ਹਨ ਅਤੇ ਬਾਕੀ ਦੇ ਦਿਨਾਂ ਵਿੱਚ ਵੀ ਦੇਸ਼ ਦੇ ਖਾਤੇ ਵਿੱਚ ਬਹੁਤ ਸਾਰੇ ਤਮਗੇ ਸ਼ਾਮਲ ਹੋਣ ਦੀ ਉਮੀਦ ਹੈ।
ਇਹ ਵੀ ਪੜੋ: Tokyo Olympics : ਗਰੇਟ ਬ੍ਰਿਟੇਨ ਨੂੰ ਹਰਾ ਕੇੇ ਸੈਮੀਫਾਈਨਲ 'ਚ ਪਹੁੰਚੀ ਟੀਮ ਇੰਡੀਆ
ਭਾਰਤੀ ਮਹਿਲਾ ਹਾਕੀ ਟੀਮ ਸੋਮਵਾਰ ਨੂੰ ਸਵੇਰੇ 8:30 ਵਜੇ ਆਸਟਰੇਲੀਆ ਦੇ ਖ਼ਿਲਾਫ਼ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰੇਗੀ। ਜੇਕਰ ਟੀਮ ਸੈਮੀਫਾਈਨਲ ਮੈਚ ਜਿੱਤ ਜਾਂਦੀ ਹੈ ਤਾਂ ਭਾਰਤ ਲਈ ਚਾਂਦੀ ਦਾ ਤਗਮਾ ਪੱਕਾ ਹੋ ਜਾਵੇਗਾ। ਟੀਮ ਦੇ ਹੁਣ ਤੱਕ ਦੇ ਪ੍ਰਦਰਸ਼ਨ ਦੇ ਅਨੁਸਾਰ ਇਹ ਉਮੀਦ ਕੀਤੀ ਜਾਂਦੀ ਹੈ ਕਿ ਟੀਮ ਸੈਮੀਫਾਈਨਲ ਵਿੱਚ ਆਸਟਰੇਲੀਆਈ ਟੀਮ ਨੂੰ ਹਰਾ ਦੇਵੇਗੀ।
ਭਾਰਤੀ ਪੁਰਸ਼ ਹਾਕੀ ਟੀਮ ਨੇ ਐਤਵਾਰ ਨੂੰ ਕੁਆਰਟਰ ਫਾਈਨਲ ਮੈਚ ਵਿੱਚ ਗ੍ਰੇਟ ਬ੍ਰਿਟੇਨ ਨੂੰ 3-1 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ। ਭਾਰਤ ਲਈ ਦਿਲਪ੍ਰੀਤ ਸਿੰਘ ਨੇ ਸੱਤਵੇਂ, ਗੁਰਜੰਟ ਸਿੰਘ ਨੇ 16 ਵੇਂ ਅਤੇ ਹਾਰਦਿਕ ਸਿੰਘ ਨੇ 57 ਵੇਂ ਮਿੰਟ ਵਿੱਚ ਗੋਲ ਕਰਕੇ ਟੀਮ ਨੂੰ ਜਿੱਤ ਦਵਾਈ। ਸੈਮੀਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਵਿਸ਼ਵ ਚੈਂਪੀਅਨ ਬੈਲਜੀਅਮ ਨਾਲ ਹੋਵੇਗਾ। ਇਹ ਮੁਕਾਬਲਾ ਬਹੁਤ ਸਖਤ ਹੋਣ ਦੀ ਸੰਭਾਵਨਾ ਹੈ।
ਕਮਲਪ੍ਰੀਤ ਕੌਰ ਸੋਮਵਾਰ ਨੂੰ ਮਹਿਲਾ ਡਿਸਕਸ ਥ੍ਰੋ ਫਾਈਨਲ ਵਿੱਚ ਭਾਰਤ ਲਈ ਤਮਗਾ ਪੱਕਾ ਕਰਨ ਦੀ ਕੋਸ਼ਿਸ਼ ਕਰੇਗੀ। ਉਸ ਤੋਂ ਇਲਾਵਾ ਦੌੜਾਕ ਦੂਤੀ ਚੰਦ ਮਹਿਲਾ 200 ਮੀਟਰ ਹੀਟ ਫੋਰ ਵਿੱਚ ਹਿੱਸਾ ਲਵੇਗੀ।
ਮੈਡਲ ਟੇਬਲ ਵੇਖੋ, ਕਿਹੜਾ ਦੇਸ਼ ਕਿਸ ਨੰਬਰ ’ਤੇ ਹੈ
- " class="align-text-top noRightClick twitterSection" data="">
ਕੁੱਲ ਮਿਲਾ ਕੇ ਭਾਰਤ ਨੂੰ ਅਜੇ ਵੀ ਬਹੁਤ ਸਾਰੇ ਖਿਡਾਰੀਆਂ ਤੋਂ ਮੈਡਲ ਮਿਲਣ ਦੀ ਉਮੀਦ ਹੈ। ਭਾਰਤ ਨੇ 2016 ਰੀਓ ਓਲੰਪਿਕਸ ਵਿੱਚ ਇੱਕ ਚਾਂਦੀ ਅਤੇ ਇੱਕ ਕਾਂਸੀ ਦਾ ਤਗਮਾ ਜਿੱਤਿਆ ਸੀ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਾਰ ਭਾਰਤ ਦੀ ਝੋਲੀ ਵਿੱਚ ਹੋਰ ਮੈਡਲ ਆਉਣਗੇ।
ਇਹ ਵੀ ਪੜੋ: ਸਹਿਵਾਗ ਦੀ ਫੈਨ ਹੈ ਕਮਲਪ੍ਰੀਤ ਕੌਰ ,ਜਾਣੋ ਕਿਸ ਨੂੰ ਦੱਸਿਆ ਆਪਣਾ ਦੂਜਾ ਪਿਆਰ