ਅੰਮ੍ਰਿਤਸਰ: ਭਾਰਤ ਦੀ ਹਾਕੀ ਟੀਮ ਨੇ ਕਈ ਸਾਲਾਂ ਬਾਅਦ ਭਾਰਤ ਨੂੰ ਟੋਕੀਓ ਓਲੰਪਿਕ ਖੇਡਾਂ 'ਚ ਕਾਂਸੀ ਮੈਡਲ ਲੈ ਕੇ ਭਾਰਤ ਦਾ ਨਾਮ ਉੱਚਾ ਕੀਤਾ ਹੈ। ਭਾਰਤ ਦੇ ਲੋਕਾਂ ਵੱਲੋ 'ਤੇ ਵੱਡੀਆਂ-ਵੱਡੀਆਂ ਕੰਪਨੀਆਂ ਵੱਲੋਂ ਵੀ ਇਹਨਾਂ ਖਿਡਾਰੀਆਂ ਦਾ ਅਤੇ ਇਹਨਾਂ ਦੇ ਪਰਿਵਾਰਾਂ ਦਾ ਸਨਮਾਨ ਕਰਨ 'ਤੇ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ।
ਜਿਸਦੇ ਚਲਦਿਆਂ ਭਾਰਤ ਦੀ ਸਭ ਤੋਂ ਵੱਡੀ ਤੇ ਪੁਰਾਣੀ ਬੀਮਾ ਕੰਪਨੀ LIC ਵੱਲੋਂ ਪੰਜਾਬ 'ਚ ਭਾਰਤੀ ਓਲੰਪਿਕ ਖਿਡਾਰੀਆਂ ਨੂੰ ਆਪਣੇ 65 ਸਾਲ ਪੂਰੇ ਹੋਣ 'ਤੇ 25-25 ਲੱਖ ਦੇ ਚੈੱਕ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਓਲੰਪੀਅਨ ਹਾਕੀ ਖਿਡਾਰੀ ਹਰਮਨ ਪ੍ਰੀਤ, ਗੁਰਜੰਟ ਸਿੰਘ , ਸ਼ਮਸ਼ੇਰ ਸਿੰਘ, ਗੁਰਜੀਤ ਕੌਰ ਨੂੰ ਸਨਮਾਨਿਤ ਕਰ ਓਹਨਾਂ ਦਾ ਹੌਂਸਲਾ ਵਧਾਇਆ ਗਿਆ।
ਇਸ ਮੌਕੇ ਹਰਮਨਪ੍ਰੀਤ ਦੇ ਪਿਤਾ ਨੇ LIC ਦਾ ਧੰਨਵਾਦ ਕਰਦਿਆਂ ਕਿਹਾ ਕੀ ਸਾਨੂੰ ਬੜੀ ਖੁਸ਼ੀ ਹੈ ਕਿ ਅੱਜ ਮੇਰੇ ਬੱਚੇ ਕਾਰਨ ਦੇਸ਼ ਦਾ 'ਤੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ 'ਤੇ ਅੱਜ LIC ਵਰਗੇ ਦੇਸ਼ ਦੇ ਨਾਮੀ ਅਦਾਰੇ ਨੇ ਸਾਨੂੰ 'ਤੇ ਸਾਡੇ ਬੱਚਿਆਂ ਨੂੰ ਸਨਮਾਨਿਤ ਕਰ ਕੇ ਸਾਡੇ ਬੱਚਿਆਂ ਦਾ ਹੋਂਸਲਾ ਹੋਰ ਵੀ ਵਧਾਇਆ ਹੈ।
ਇਸ ਮੌਕੇ ਹਾਕੀ ਖਿਡਾਰੀ ਹਰਮਨਪ੍ਰੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕੀ ਮੈਨੂੰ ਬੜੀ ਖੁਸ਼ੀ ਹੈ ਕਿ ਸਾਰਾ ਦੇਸ਼ ਅੱਜ ਹਾਕੀ ਦੀ ਸਲਾਘਾ ਕਰ ਰਿਹਾ ਹੈ 'ਤੇ ਸਾਡੀ ਸਾਰੀ ਟੀਮ ਨੂੰ ਸਨਮਾਨਿਤ ਕਰ ਰਿਹਾ ਹੈ ਅਸੀ ਸਾਰੇ ਉਨ੍ਹਾਂ ਦੇ ਧੰਨਵਾਦ ਕਰਦੇ ਹਾਂ। ਉਨ੍ਹਾਂ ਕਿਹਾ ਕਿ ਜਿਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਨਸ਼ਈ ਕਿਹਾ ਸੀ ਜੇਕਰ ਪੰਜਾਬ ਦੇ ਲੋਕ ਨਸ਼ਈ ਹੁੰਦੇ ਤਾਂ ਅੱਜ ਪੰਜਾਬ ਦੀ ਝੋਲੀ 'ਚ ਮੈਡਲ ਨਹੀਂ ਸੀ ਆਉਣੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਦਾ ਨਸ਼ਾ ਹੈ ਜੋ ਸਭ ਨੂੰ ਦਿੱਖ ਵੀ ਰਿਹਾ ਹੈ।
ਉਨ੍ਹਾਂ ਨੇ ਪੰਜਾਬ 'ਤੇ ਕੇਂਦਰ ਸਰਕਾਰ ਤੋਂ ਮੰਗ ਕਰਦੀਆਂ ਕਿਹਾ ਕਿ ਪੰਜਾਬ 'ਚ ਹਾਕੀ ਨੂੰ ਹੋਰ ਉੱਚਾ ਚੁੱਕਣ ਲਈ ਸਟੇਡੀਅਮ ਬਣਾਏ ਜਾਣ ਤਾਂ ਜੋਂ ਹਾਕੀ 'ਚ ਬੱਚੇ ਆਗਾਹ ਵੱਧ ਸਕਣ।
LIC ਅਧਿਕਾਰੀ ਨੇ ਕਿਹਾ ਕਿ ਉਹ ਮਾਣ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਅੱਜ ਇਹ ਮੌਕਾ ਮਿਲਿਆ ਹੈ ਕਿ ਉਹ ਭਾਰਤੀ ਹਾਕੀ ਟੀਮ ਨੂੰ ਸਨਮਾਨਿਤ ਕਰਨ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਇਸਤੋਂ ਪਹਿਲਾ ਉਨ੍ਹਾਂ ਗੁਰਜੀਤ ਕੌਰ ਨੂੰ 10 ਲੱਖ ਦਾ ਚੈਕ ਭੇਟ ਕੀਤਾ ਹੈ ਅਤੇ ਫਿਰ ਕਾਂਸੀ ਤਮਗਾ ਜੇਤੂ ਖਿਡਾਰੀਆਂ ਨੂੰ 25-25 ਲੱਖ ਦੇ ਚੈੱਕ ਭੇਂਟ ਕਰਦਿਆਂ ਫ਼ਖ਼ਰ ਮਹਿਸੂਸ ਕਰ ਰਹੇ ਹਨ।
ਇਹ ਵੀ ਪੜ੍ਹੋ: ਪੀਐਮ ਨਰੇਂਦਰ ਮੋਦੀ ਨੇ ਨਰਵਾਲ ਤੇ ਅਡਾਨਾ ਦੀ ਸਲਾਘਾ ਕੀਤੀ