ਸ਼ੇਨਝੇਨ (ਚੀਨ) : ਮੌਜੂਦਾ ਚੈਂਪੀਅਨ ਯੂਕਰੇਨ ਦੀ ਐਲਿਨਾ ਸਵੀਤੋਲੀਨਾ ਨੇ ਬਲਿੰਡਾ ਬੇਨਕਿਕ ਨੂੰ ਹਰਾ ਕੇ ਲਗਾਤਾਰ ਦੂਸਰੀ ਵਾਰ ਡਬਲਿਊਟੀਏ ਫ਼ਾਇਨਲਜ਼ ਦੇ ਖ਼ਿਤਾਬੀ ਮੁਕਾਬਲੇ ਵਿੱਚ ਪ੍ਰਵੇਸ਼ ਕਰ ਲਿਆ ਹੈ। ਫ਼ਾਇਨਲ ਵਿੱਚ ਸਵੀਤੋਲੀਨਾ ਦਾ ਸਾਹਮਣਾ ਦੁਨੀਆਂ ਦੀ ਚੋਟੀ ਦੀ ਖਿਡਾਰੀ ਆਸਟ੍ਰੇਲੀਆ ਦੀ ਐਸ਼ਲੇ ਬਾਰਟੀ ਨਾਲ ਹੋਵੇਗਾ।
ਜਾਣਕਾਰੀ ਮੁਤਾਬਕ ਸਵੀਤੋਲੀਨਾ ਨੇ ਸਵਿਟਜ਼ਰਲੈਂਡ ਦੀ ਬੇਨਕਿਕ ਵਿਰੁੱਧ ਮੁਕਾਬਲੇ ਵਿੱਚ ਆਈ, ਪਰ 56 ਮਿੰਟ ਤੱਕ ਚੱਲੇ ਇਸ ਮੁਕਾਬਲੇ ਦੌਰਾਨ ਸਵੀਤੋਲੀਨਾ ਜਦ ਜ਼ਖ਼ਮੀ ਸੀ, ਤਾਂ ਬੇਨਕਿਕ ਜ਼ਖ਼ਮੀ ਹੋ ਗਈ ਅਤੇ ਉਹ ਮੈਚ ਤੋਂ ਬਾਹਰ ਚਲੀ ਗਈ।
25 ਸਾਲਾਂ ਸਵੀਤੋਲੀਨਾ ਨੇ ਪਿਛਲੇ ਸਾਲ ਸਿੰਗਾਪੁਰ ਵਿੱਚ ਡਬਲਿਊਟੀਏ ਫ਼ਾਇਨਲ ਦੇ ਰੂਪ ਵਿੱਚ ਆਪਣੇ ਕਰਿਅਰ ਦਾ ਸਭ ਤੋਂ ਵੱਡਾ ਖ਼ਿਤਾਬ ਜਿੱਤਿਆ ਸੀ ਅਤੇ ਹੁਣ ਉਹ ਇਸ ਵਾਰ ਆਪਣੀ ਪਹਿਲੀ ਖ਼ਿਤਾਬ ਦੀ ਤਲਾਸ਼ ਵਿੱਚ ਹੈ।
ਉੱਥੇ ਹੀ ਦੂਸਰੇ ਪਾਸੇ ਬਾਰਟੀ ਪਹਿਲੀ ਵਾਰ ਡਬਲਿਊਟੀਏ ਫ਼ਾਇਨਲਜ਼ ਵਿੱਚ ਪਹੁੰਚੀ ਸੀ, ਉਨ੍ਹਾਂ ਨੇ ਇਸ ਸਾਲ ਫ਼੍ਰੈਂਚ ਓਪਨ ਵਿੱਚ ਆਪਣਾ ਪਹਿਲਾ ਗ੍ਰੈਂਡ ਸਲੈਮ ਖ਼ਿਤਾਬ ਜਿੱਤਿਆ ਸੀ ਅਤੇ ਉਹ ਜੂਨ ਵਿੱਚ ਨੰਬਰ ਇੱਕ ਬਣੀ ਸੀ।
ਇਹ ਵੀ ਪੜ੍ਹੋ : ਫੈਡਰਰ ਨੇ ਜਿੱਤਿਆ ਸਵਿਸ ਓਪਨ ਦਾ ਖਿਤਾਬ, ਕਰੀਅਰ ਦੀ 103ਵੀਂ ਚੈਂਪੀਅਨਸ਼ਿੱਪ ਜਿੱਤੀ