ਕੁਆਲਾਲਮਪੁਰ: ਦੁਨੀਆ ਦੇ ਨੰਬਰ-1 ਬੈਡਮਿੰਟਨ ਖਿਡਾਰੀ ਕੇਂਟੋ ਮੋਮੋਟਾ ਸਮੇਤ 4 ਲੋਕਾਂ ਨੂੰ ਸੋਮਵਾਰ ਨੂੰ ਮਲੇਸ਼ੀਆ ਵਿੱਚ ਦੁਰਘਟਨਾ ਦੇ ਦੌਰਾਨ ਹਲਕੀ ਸੱਟ ਲੱਗ ਗਈ ਹੈ। ਰਿਪੋਰਟਾ ਮੁਤਾਬਕ ਮੋਮੋਟਾ ਦੇ ਮਲੇਸ਼ੀਆ ਮਾਸਟਰ ਦਾ ਖਿਤਾਬ ਜਿੱਤਣ ਦੇ ਕੁਝ ਹੀ ਘੰਟਿਆਂ ਬਾਅਦ ਹੋਈ ਇਸ ਦੁਰਘਟਨਾ ਵਿੱਚ ਡਰਾਇਵਰ ਦੀ ਮੌਤ ਹੋ ਗਈ ਹੈ। ਇਹ ਘਟਨਾ ਤੜਕੇ ਸਵੇਰੇ ਹਾਈਵੇ ਉੱਤੇ ਹੋਈ ਜਦ ਉਹ ਸਾਰੇ ਲੋਕ ਵੈਨ ਵਿੱਚ ਕੁਆਲਾ ਲਮਪੁਰ ਅੰਤਰਰਾਸ਼ਟਰੀ ਹਵਾਈ ਅੱਡੇ ਜਾ ਰਹੇ ਸਨ।
ਹੋਰ ਪੜ੍ਹੋ: ਭਾਰਤ ਨੇ ਅਫ਼ਗਾਨਿਸਤਾਨ ਨੂੰ ਹਰਾਇਆ, ਕਾਰਤਿਕ ਤਿਆਗੀ ਨੇ ਲਈ ਹੈਟ੍ਰਿਕ
ਖ਼ਬਰਾ ਮੁਤਾਬਕ ਮੋਮੋਟਾ ਜਿਸ ਵੈਨ ਵਿੱਚ ਸਫ਼ਰ ਕਰ ਰਹੇ ਸਨ, ਉਸ ਨੇ ਪਿੱਛੇ ਤੋਂ ਇੱਕ ਲਾਰੀ ਨੂੰ ਟੱਕਰ ਮਾਰ ਦਿੱਤੀ ਜੋ ਕਾਫ਼ੀ ਹੌਲੀ ਚੱਲ ਰਹੀ ਸੀ ਤੇ ਮੌਕੇ ਉੱਤੇ ਹੀ ਡਰਾਇਵਰ ਦੀ ਮੋਤ ਹੋ ਗਈ। ਇਸ ਘਟਨਾ ਤੋਂ ਬਾਅਦ ਮ੍ਰਿਤਕ ਦੇ ਸ਼ਰੀਰ ਅਤੇ ਜਖ਼ਮੀਆਂ ਨੂੰ ਪੁਤ੍ਰਜਯਾ ਹਸਪਤਾਲ ਵਿੱਚ ਭੇਜਿਆ ਗਿਆ।
ਹੋਰ ਪੜ੍ਹੋ:ਨਿਊਜ਼ੀਲੈਂਡ ਦੌਰੇ ਲਈ ਭਾਰਤੀ ਟੀ-20 ਟੀਮ ਦਾ ਹੋਇਆ ਐਲਾਨ, ਰੋਹਿਤ ਤੇ ਸ਼ਮੀ ਦੀ ਹੋਈ ਵਾਪਸੀ
ਜ਼ਿਕਰੇਖ਼ਾਸ ਹੈ ਕਿ ਮੋਮੋਟਾ ਨੇ ਕੁਆਲਾ ਲਮਪੁਰ ਵਿੱਚ ਡੈਨਮਾਰਕ ਦੇ ਵਿਕਟਰ ਐਕਸੇਲਸੇਨ ਨੂੰ 24-22, 21-11 ਨਾਲ ਹਰਾ ਕੇ ਮਲੇਸ਼ੀਆ ਮਾਸਟਰ ਬੈਡਮਿੰਟਨ ਟੂਰਨਾਮੈਂਟ ਦਾ ਖਿਤਾਬ ਜਿੱਤਿਆ ਸੀ। ਇਨ੍ਹਾਂ ਦੋਵਾਂ ਦੇ ਵਿੱਚ ਇਹ ਹੁਣ ਤੱਕ ਦਾ 15ਵਾਂ ਮੁਕਾਬਲਾ ਸੀ। ਮੋਮੋਟਾ ਨੇ 14 ਵਾਰ ਵਿਕਟਰ ਨੂੰ ਹਰਾਇਆ ਹੈ।