ETV Bharat / sports

ਪ੍ਰਜਨੇਸ਼ ਐਟਲਾਂਟਿਕ ਟਾਇਰ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿੱਚ ਪਹੁੰਚਿਆ

ਪ੍ਰਜਨੇਸ਼ ਗੁਨੇਸ਼ਵਰਨ ਬ੍ਰਾਜ਼ੀਲ ਦੇ ਥੋਮਜ਼ ਬੇਲੂਚੀ ਨੂੰ ਕੁਆਰਟਰ ਫ਼ਾਈਨਲ 'ਚ 3-6, 7-5, 7-6 ਨਾਲ ਹਰਾਕੇ ਐਟਲਾਂਟਿਕ ਟਾਇਰ ਚੈਂਪੀਅਨਸ਼ਿਪ ਦੇ ਸੈਮੀਫ਼ਾਈਨਲ ਵਿੱਚ ਪਹੁੰਚ ਗਿਆ ਹੈ।...

ਤਸਵੀਰ
ਤਸਵੀਰ
author img

By

Published : Nov 14, 2020, 2:15 PM IST

ਹੈਦਰਾਬਾਦ: ਭਾਰਤ ਦੇ ਟੈਨਿਸ ਖਿਡਾਰੀ ਪ੍ਰਜਨੇਸ਼ ਗੁਨੇਸ਼ਵਰਨ ਨੇ ਇਥੇ ਜਾਰੀ ਏਟੀਪੀ ਚੈਲੇਂਜਰ ਈਵੈਂਟ-ਐਟਲਾਂਟਿਕ ਟਾਇਰ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ ਹੈ। ਪ੍ਰਜਨੇਸ਼ ਨੇ ਕੁਆਰਟਰ ਫ਼ਾਈਨਲ ਵਿੱਚ ਬ੍ਰਾਜ਼ੀਲ ਦੇ ਥੋਮਜ਼ ਬੇਲੂਚੀ ਨੂੰ 3-6, 7-5, 7-6 ਨਾਲ ਹਰਾਇਆ।

ਪ੍ਰਜਨੇਸ਼ ਨੇ ਕੁਆਰਟਰ ਫ਼ਾਈਨਲ ਵਿੱਚ ਸ਼ੁਰੂਆਤ ਹੌਲੀ ਕੀਤੀ ਅਤੇ ਬੇਲੂਚੀ ਨੇ ਆਸਾਨੀ ਨਾਲ ਉਸ ਨੂੰ ਪਹਿਲੇ ਸੈੱਟ 'ਚ ਪਿੱਛੇ ਧੱਕ ਦਿੱਤਾ। ਪਰ ਬਾਅਦ 'ਚ ਉਸ ਨੇ ਜ਼ਬਰਦਸਤ ਵਾਪਸੀ ਕੀਤੀ ਤੇ ਅਗਲੇ ਦੋ ਸੈਟਾਂ 'ਚ ਜ਼ਬਰਦਸਤ ਖੇਡ ਦਾ ਪ੍ਰਦਰਸ਼ਨ ਕੀਤਾ ।

ਗੁਨੇਸ਼ਵਰਨ ਪ੍ਰੀ-ਕੁਆਰਟਰ ਫ਼ਾਈਨਲ ਵਿੱਚ ਅਮਰੀਕਾ ਦੇ ਜੈਕ ਸੋਕ ਨੂੰ 6-7 (3), 6-2, 7-6 (5) ਨਾਲ ਹਰਾ ਕੇ ਕੁਆਰਟਰ ਫ਼ਾਈਨਲ ਵਿੱਚ ਦਾਖ਼ਲ ਹੋਇਆ ਸੀ।

ਦੱਸ ਦੇਈਏ ਕਿ ਚੌਥਾ ਦਰਜਾ ਪ੍ਰਾਪਤ ਭਾਰਤੀ ਖਿਡਾਰੀ ਪ੍ਰਜਨੇਸ਼ ਗੁਨੇਸ਼ਵਰਨ ਦਾ ਸਾਹਮਣਾ ਹੁਣ ਸੈਮੀਫ਼ਾਈਨਲ ਵਿੱਚ ਡੈਨਮਾਰਕ ਦੇ ਮਿਕੇਲ ਟੋਰਪੇਗਾਰਡ ਨਾਲ ਹੋਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.