ਜ਼ਿਊਰਿਖ: ਸਰਬੀਆ ਦਾ ਦਿੱਗਜ਼ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਇਸ ਸਾਲ ਦਾ ਅੰਤ ਏਟੀਪੀ ਰੈਂਕਿੰਗ ਵਿੱਚ ਨੰਬਰ-1 'ਤੇ ਰਹਿ ਕੇ ਖ਼ਤਮ ਕਰਨ ਵਾਲੇ ਹਨ। ਇਸ ਦੇ ਨਾਲ ਉਹ ਪੀਟ ਸੈਂਪ੍ਰਾਸ ਦੇ ਰਿਕਾਰਡ ਨੂੰ ਛੇਵੀਂ ਵਾਰ ਟਾੱਪ 'ਤੇ ਰਹਿੰਦੇ ਹੋਏ ਪੂਰਾ ਕਰਨ ਦੇ ਰਿਕਾਰਡ ਦੀ ਬਰਾਬਰੀ ਕਰ ਲੈਣਗੇ। ਜੋਕੋਵਿਚ ਅਜੇ ਵੀ ਟਾੱਪ-1 ਦੇ ਸਥਾਨ 'ਤੇ ਕਾਬਿਜ਼ ਹਨ ਤੇ ਸਾਲ ਦੇ ਅੰਤ ਤੱਕ ਰੈਕਿੰਗ 'ਚ ਕੋਈ ਬਦਲਾਅ ਨਹੀਂ ਹੋਵੇਗਾ।
ਏਟੀਪੀ ਦੀ ਵੈੱਬਸਾਈਟ ਦੇ ਮੁਤਾਬਕ ਸਪੇਨ ਦੇ ਰਾਫੇਲ ਨਡਾਲ ਵੀ ਦੂਸਰਾ ਸਥਾਨ ਹਾਸਲ ਕਰਕੇ ਸਾਲ ਦੀ ਸਮਾਪਤੀ ਕਰਨਗੇ। ਇਹ ਲਗਾਤਾਰ ਤੀਸੀ ਵਾਰ ਅਤੇ ਪੰਜਵੀਂ ਵਾਰ ਹੋਵੇਗਾ ਜਦੋਂ ਜੋਕੋਵਿਚ ਅਤੇ ਨਡਾਲ ਟਾਪ-2 ਵਿੱਚ ਰਹਿੰਦੇ ਹੋਏ ਸਾਲ ਦਾ ਅੰਤ ਕਰਨਗੇ।
ਨਡਾਲ ਹੁਣ ਜੋਕੋਵਿਚ ਅਤੇ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨਾਲ 12 ਵਾਰ ਟਾਪ-2 ਵਿੱਚ ਰਹਿਣ ਦੇ ਰਿਕਾਰਡ ਦੀ ਬਰਾਬਰੀ ਕਰੇਗਾ। ਇਹ ਸੱਤਵੀਂ ਵਾਰ ਹੈ ਜਦੋਂ ਉਹ ਏਟੀਪੀ ਰੈਂਕਿੰਗ ਵਿੱਚ ਦੂਜਾ ਸਥਾਨ ਹਾਸਲ ਕਰ ਕੇ ਸਾਲ ਦੀ ਸਮਾਪਤੀ ਕਰ ਰਿਹਾ ਹੈ।
ਇਸ ਸਾਲ ਆਸਟ੍ਰੇਲੀਆਈ ਓਪਨ ਦੇ ਸੈਮੀਫਾਈਨਲ ਵਿੱਚ ਹਿੱਸਾ ਲੈਣ ਵਾਲੇ ਫੈਡਰਰ ਸੱਟ ਕਾਰਨ ਨਹੀਂ ਖੇਡ ਸਕੇ। ਉਹ ਨੰਬਰ-5 'ਤੇ ਰਹਿ ਕੇ ਸਾਲ ਦਾ ਅੰਤ ਕਰੇਗਾ।