ਮੇਲਬਰਨ: ਭਾਰਤ ਦੇ ਚੋਟੀ ਡਬਲਜ਼ ਦੇ ਖਿਡਾਰੀ ਰੋਹਨ ਬੋਪੰਨਾ ਨੇ ਯੂਕੇਨ ਦੀ ਨਾਦੀਆ ਕਿਚੇਨੋਕ ਦੇ ਨਾਲ ਆਸਟ੍ਰੇਲੀਆ ਓਪਨ ਟੈਨਿਸ ਟੂਰਨਾਮੈਂਟ ਦੇ ਮਿਕਸਡ ਡਬਲਜ਼ ਦੇ ਕੁਆਰਟਰਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਰੋਹਨ ਬੋਪੰਨਾ ਤੇ ਨਾਦੀਆ ਕਿਚੇਨੋਕ ਦੀ ਜੋੜੀ ਨੂੰ 47 ਮਿੰਟਾਂ ਤੱਕ ਚੱਲੇ ਇਸ ਮੁਕਾਬਲੇ ਵਿੱਚ ਅਮਰੀਕਾ ਦੀ ਨਿਕੋਲ ਮੇਲਿਚਾਰ ਤੇ ਬਾਰਬੋਰਾ ਦੇ ਖ਼ਿਲਾਫ਼ 0-6, 2-6 ਨਾਲ ਜਿੱਤ ਹਾਸਲ ਕੀਤੀ।
ਹੋਰ ਪੜ੍ਹੋ: ਬੈਡਮਿੰਟਨ ਖਿਡਾਰਣ ਸਾਇਨਾ ਨੇਹਵਾਲ ਬੀ.ਜੇ.ਪੀ 'ਚ ਹੋਈ ਸ਼ਾਮਲ
ਬੋਪੰਨਾ ਤੇ ਕਿਚੇਨੋਕ ਦੀ ਜੋੜੀ ਨੇ ਸ਼ੁਰੂ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਪਰ ਆਪਣੀ ਸਰਵਿਸ ਬਰਕਰਾਰ ਰੱਖਣ ਵਿੱਚ ਅਸਫ਼ਲ ਰਹੀ। ਨਿਕੋਲ ਤੇ ਬਾਰਬੋਰਾ ਦੀ ਜੋੜੀ ਨੇ ਸ਼ੁਰੂਆਤ ਵਿੱਚ ਹੀ ਚੰਗਾ ਪ੍ਰਦਰਸ਼ਨ ਕੀਤਾ ਤੇ ਬਿਨ੍ਹਾਂ ਕੋਈ ਗੇਮ ਹਾਰੇ ਪਹਿਲਾ ਸੈਟ ਜਿੱਤ ਲਿਆ। ਦੂਸਰੇ ਸੈਟ ਵਿੱਚ ਬੋਪੰਨਾ ਤੇ ਨਿਚੇਨੋਕ ਨੇ ਪਹਿਲੇ ਗੇਮ ਵਿੱਚ ਆਪਣੀ ਸਰਵਿਸ ਬਚਾਈ ਪਰ ਇਸ ਜੋੜੀ ਨੇ ਇਸ ਤੋਂ ਬਾਅਦ ਦੋ ਵਾਰ ਸਰਵਿਸ ਗਵਾਈ, ਜਿਸ ਨਾਲ ਮੇਲਿਚਾਰ ਤੇ ਬਾਰਬੋਰਾ ਦੀ ਜੋੜੀ ਨੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਬਣਾਈ।
ਇਸ ਤੋਂ ਪਹਿਲੇ ਭਾਰਤ ਨੇ ਅਨੁਭਵੀ ਟੈਨਿਸ ਖਿਡਾਰੀ ਲਿਏਂਡਰ ਪੇਸ ਆਪਣਈ ਆਖਰੀ ਆਸਟ੍ਰੇਲੀਅਨ ਓਪਨ ਦੇ ਦੂਸਰੇ ਰਾਊਂਡ ਵਿੱਚ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਏ ਸਨ। ਡਬਲਜ਼ ਮੈਚ ਵਿੱਚ ਪੇਸ ਤੇ ਉਨ੍ਹਾਂ ਦੀ ਜੋੜੀਦਾਰ ਯੇਲੇਨਾ ਓਸਤਾਪੇਂਕੋ ਨੂੰ ਜੇਨੀ ਮਰੇ ਤੇ ਬੇਥਾਨੀ ਮਾਟੇਨ ਨੇ ਸਿੱਧੇ ਸੈਟਾਂ ਨਾਲ ਹਰਾ ਸੋਮਵਾਰ ਨੂੰ ਬਾਹਰ ਦਾ ਰਸਤਾ ਦਿਖਾਇਆ ਸੀ।