ਕੇਪ ਟਾਊਨ: ਦੁਨੀਆ ਦੇ ਦੋ ਮਹਾਨ ਟੈਨਿਸ ਖਿਡਾਰੀਆਂ ਨੂੰ ਸਵਿਟਜ਼ਰਲੈਂਡ ਦੇ ਰੌਜਰ ਫੈਡਰਰ ਤੇ ਸਪੇਨ ਦੇ ਰਾਫੇਲ ਨਡਾਲ ਵਿਚਾਲੇ ਸ਼ੁਕਰਵਾਰ ਨੂੰ ਕੇਪ ਟਾਊਨ ਸਟੇਡੀਅਮ ਵਿੱਚ ਹੋਏ ਚੈਰਿਟੀ ਮੈਚ ਨੂੰ ਦੇਖਣ ਲਈ 51,954 ਲੋਕ ਆਏ ਸਨ। ਇਸ ਮੈਚ ਨੂੰ 'ਦ ਮੈਚ ਆਨ ਅਫਰੀਕਾ' ਦਾ ਨਾਂਅ ਦਿੱਤਾ ਹੈ।
ਹੋਰ ਪੜ੍ਹੋ: PSL ਵਿੱਚ ਸਪੌਟ ਫਿਕਸਿੰਗ ਦੇ ਦੋਸ਼ ਵਿੱਚ ਨਾਸਿਰ ਜਮਸ਼ੇਦ ਨੂੰ ਹੋਈ 17 ਮਹੀਨਿਆਂ ਦੀ ਜੇਲ੍ਹ
ਇਸ ਦਾ ਆਯੋਜਨ ਰੌਜਰ ਫੈਡਰਰ ਫਾਊਂਡੇਸ਼ਨ ਨੇ ਅਫਰੀਕਾ ਦੇ ਦੱਖਣੀ ਇਲਾਕੇ ਵਿੱਚ ਸਿੱਖਿਆ ਸਬੰਧੀ ਕਾਰਜ ਦੇ ਲਈ 10 ਲੱਖ ਡਾਲਰ ਇੱਕਠੇ ਕਰਨ ਦੇ ਮਕਸਦ ਨਾਲ ਕੀਤਾ ਸੀ। ਇਹ ਮੈਚ ਫੈਡਰਰ ਤੇ ਨਡਾਲ ਦੀਆਂ ਉਮੀਦਾਂ ਤੋਂ ਕਈ ਜ਼ਿਆਦਾ ਹੈ। ਇਸ ਵਿੱਚ ਕੁਲ 35 ਲੱਖ ਡਾਲਰ ਇੱਕਠੇ ਕੀਤੇ ਗਏ ਹਨ।
ਦੱਖਣੀ ਅਫਰੀਕਾ ਫੈਡਰਰ ਦੀ ਮਾਂ ਦਾ ਜਨਮ ਸਥਾਨ ਹੈ ਤੇ 38 ਸਾਲ ਦੇ ਫੈਡਰਰ ਇੱਥੇ ਆ ਕੇ ਹਮੇਸ਼ਾ ਭਾਵੁਕ ਹੋ ਜਾਂਦੇ ਹਨ। ਮੀਡੀਆ ਰਿਪੋਰਟਸ ਮੁਤਾਬਕ ਫੈਡਰਰ ਨੇ ਮੈਚ ਤੋਂ ਪਹਿਲਾ ਕਿਹਾ ਸੀ ਕਿ ਆਪਣੀ ਮਾਂ ਦੇ ਜਨਮ ਸਥਾਨ ਉੱਤੇ ਇੱਕ ਨੇਕ ਕੰਮ ਲਈ ਆਪਣੇ ਟੈਨਿਸ ਕਰੀਅਰ ਦੇ ਸਭ ਤੋਂ ਵੱਡੇ ਖਿਡਾਰੀ ਦਾ ਸਾਹਮਣਾ ਕਰਨਾ ਇੱਕ ਖ਼ਾਸ ਅਹਿਸਾਸ ਹੈ।
ਹੋਰ ਪੜ੍ਹੋ: WATCH: ਕ੍ਰਿਕੇਟਰਸ ਨੇ ਆਪਣੇ ਜੂਨੀਅਰਸ ਨੂੰ U19 ਵਿਸ਼ਵ ਕੱਪ ਫਾਈਨਲ ਤੋਂ ਪਹਿਲਾ ਦਿੱਤਾ ਖ਼ਾਸ ਸੰਦੇਸ਼
ਨਡਾਲ ਤੇ ਫੈਡਰਰ ਵਿਚਕਾਰ ਜੋ ਮੁਕਾਬਲਾ ਹੋਇਆ, ਉਸ ਵਿੱਚ ਫੈਡਰਰ ਨੇ 6-4, 3-6, 6-3 ਨਾਲ ਜਿੱਤ ਹਾਸਲ ਕੀਤੀ। ਫੈਡਰਰ ਨੇ ਕੁਲ 20 ਗ੍ਰੈਂਡ ਸਲੈਮ ਜਿੱਤੇ ਹਨ ਜਦਕਿ ਨਡਾਲ ਨੇ 14 ਗ੍ਰੈਂਡ ਸਲੈਮ ਆਪਣੇ ਨਾਂਅ ਕੀਤੇ ਹਨ।