ETV Bharat / sports

ICC T20 WORLD CUP: ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਖ਼ਿਤਾਬੀ ਜੰਗ - ਟੀ-20 ਵਿਸ਼ਵ ਕੱਪ

ਨਿਊਜ਼ੀਲੈਂਡ (New Zealand) ਅਤੇ ਆਸਟ੍ਰੇਲੀਆ (Australia) ਨੇ ਸੈਮੀਫਾਈਨਲ 'ਚ ਚੋਟੀ ਦੀਆਂ ਦੋ ਟੀਮਾਂ ਇੰਗਲੈਂਡ (England) ਅਤੇ ਪਾਕਿਸਤਾਨ (Pakistan) ਨੂੰ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ। ਇਨ੍ਹਾਂ ਦੋਵਾਂ ਵਿਚਾਲੇ ਮੈਚ 'ਤੇ ਨਜ਼ਰ ਮਾਰੀਏ ਤਾਂ ਆਸਟ੍ਰੇਲੀਆ (Australia) ਨੇ ਟੀ-20 'ਚ ਨਿਊਜ਼ੀਲੈਂਡ (New Zealand) ਤੋਂ ਜ਼ਿਆਦਾ ਮੈਚ ਜਿੱਤੇ ਹਨ। ਕੰਗਾਰੂਆਂ ਨੇ ਅੱਠ ਅਤੇ ਕੀਵੀਜ਼ ਨੇ ਪੰਜ ਮੈਚ ਜਿੱਤੇ ਹਨ।

ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਖ਼ਿਤਾਬੀ ਜੰਗ

author img

By

Published : Nov 14, 2021, 9:47 AM IST

ਦੁਬਈ: ਆਸਟ੍ਰੇਲੀਆ (Australia) ਅਤੇ ਨਿਊਜ਼ੀਲੈਂਡ (New Zealand) ਐਤਵਾਰ ਨੂੰ ਇੱਥੇ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ (Dubai International Cricket Stadium) ਵਿੱਚ ਆਈਸੀਸੀ ਟੀ-20 ਵਿਸ਼ਵ ਕੱਪ ਦੇ ਫਾਈਨਲ (ICC T20 WORLD CUP Final) ਵਿੱਚ ਖ਼ਿਤਾਬੀ ਲੜਾਈ ਲਈ ਤਿਆਰ ਹਨ। ਜੋ ਵੀ ਟੀਮ ਇਸ ਟੂਰਨਾਮੈਂਟ ਨੂੰ ਜਿੱਤੇਗੀ ਉਹ ਪਹਿਲੀ ਵਾਰ ਖਿਤਾਬ ਜਿੱਤੇਗੀ, ਕਿਉਂਕਿ 2007 ਦੇ ਸੀਜ਼ਨ ਤੋਂ ਹੁਣ ਤੱਕ ਇਨ੍ਹਾਂ ਟੀਮਾਂ ਵਿਚੋਂ ਕਿਸੇ ਨੇ ਵੀ ਇਹ ਟਰਾਫੀ ਨਹੀਂ ਜਿੱਤੀ ਹੈ।

ਇਹ ਵੀ ਪੜੋ: ਟੀ-20 ਵਿਸ਼ਵ ਕੱਪ:ਪਹਿਲੀ ਵਾਰ ਫਾਈਨਲ 'ਚ ਪਹੁੰਚਿਆ ਨਿਊਜੀਲੈਂਡ, ਇੰਗਲੈਂਡ ਨੂੰ ਦਿੱਤੀ ਕਰਾਰੀ ਹਾਰ

ਹੁਣ ਤੱਕ ਇਹ ਦੋਵੇਂ ਟੀਮਾਂ ਟੀ-20 ਵਿਸ਼ਵ ਕੱਪ (ICC T20 WORLD CUP) ਨਹੀਂ ਜਿੱਤ ਸਕੀਆਂ ਹਨ। ਹਾਲਾਂਕਿ ਆਸਟ੍ਰੇਲੀਆ (Australia) 2010 ਵਿੱਚ ਫਾਈਨਲ ਵਿੱਚ ਪਹੁੰਚਿਆ ਸੀ, ਪਰ ਜੇਤੂ ਨਹੀਂ ਬਣ ਸਕਿਆ ਸੀ।

ਨਿਊਜ਼ੀਲੈਂਡ (New Zealand) ਅਤੇ ਆਸਟ੍ਰੇਲੀਆ (Australia) ਨੇ ਸੈਮੀਫਾਈਨਲ (Semifinals) 'ਚ ਚੋਟੀ ਦੀਆਂ ਦੋ ਟੀਮਾਂ ਇੰਗਲੈਂਡ (England) ਅਤੇ ਪਾਕਿਸਤਾਨ (Pakistan) ਨੂੰ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ। ਇਨ੍ਹਾਂ ਦੋਵਾਂ ਵਿਚਾਲੇ ਮੈਚ 'ਤੇ ਨਜ਼ਰ ਮਾਰੀਏ ਤਾਂ ਆਸਟ੍ਰੇਲੀਆ (Australia) ਨੇ ਟੀ-20 'ਚ ਨਿਊਜ਼ੀਲੈਂਡ (New Zealand) ਤੋਂ ਜ਼ਿਆਦਾ ਮੈਚ ਜਿੱਤੇ ਹਨ। ਕੰਗਾਰੂਆਂ ਨੇ ਅੱਠ ਅਤੇ ਕੀਵੀਜ਼ ਨੇ ਪੰਜ ਮੈਚ ਜਿੱਤੇ ਹਨ।

ਭਾਰਤ ਵਿੱਚ 2016 ਦੇ ਟੀ-20 ਵਿਸ਼ਵ ਕੱਪ (ICC T20 WORLD CUP) ਸੀਜ਼ਨ ਵਿੱਚ ਨਿਊਜ਼ੀਲੈਂਡ (New Zealand) ਅਤੇ ਆਸਟ੍ਰੇਲੀਆ (Australia) ਇੱਕ-ਦੂਜੇ ਨਾਲ ਆਹਮੋ-ਸਾਹਮਣੇ ਹੋਏ ਸਨ। ਜਿਸ 'ਚ ਕੀਵੀਆਂ ਨੇ ਕੰਗਾਰੂਆਂ ਨੂੰ ਧੂੜ ਚਟਾ ਦਿੱਤੀ ਸੀ। ਇਸ ਮੈਚ ਦਾ ਹੀਰੋ ਮਿਸ਼ੇਲ ਮੈਕਲੇਨਘਨ ਸੀ। ਜਿਸ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਤਿੰਨ ਵਿਕਟਾਂ ਲਈਆਂ।

ਇਸ ਤੋਂ ਪਹਿਲਾਂ, ਦੋਵੇਂ ਟੀਮਾਂ 2015 ਵਿੱਚ ਇੱਕ ਰੋਜ਼ਾ ਵਿਸ਼ਵ ਕੱਪ ਫਾਈਨਲ ਵਿੱਚ ਆਹਮੋ-ਸਾਹਮਣੇ ਹੋਈਆਂ ਸਨ, ਜਦੋਂ ਦੋਵੇਂ ਗੁਆਂਢੀਆਂ ਨੇ ਟੂਰਨਾਮੈਂਟ ਦੀ ਸਹਿ ਮੇਜ਼ਬਾਨੀ ਕੀਤੀ ਸੀ। ਹਾਲਾਂਕਿ ਬ੍ਰੈਂਡਨ ਮੈਕੁਲਮ ਦੀ ਟੀਮ ਮੈਲਬੌਰਨ ਦੇ ਮੈਦਾਨ 'ਤੇ ਮਾਈਕਲ ਕਲਾਰਕ ਦੀ ਟੀਮ ਤੋਂ ਹਾਰ ਗਈ।

ਉਸ ਮੈਚ 'ਚ ਨਿਊਜ਼ੀਲੈਂਡ (New Zealand) ਦੀ ਟੀਮ 183 ਦੌੜਾਂ 'ਤੇ ਸਿਮਟ ਗਈ ਸੀ, ਜਿਸ ਤੋਂ ਬਾਅਦ ਆਸਟ੍ਰੇਲੀਆ (Australia) ਨੇ ਇਹ ਖਿਤਾਬੀ ਮੈਚ ਸੱਤ ਵਿਕਟਾਂ ਨਾਲ ਜਿੱਤ ਕੇ ਪੰਜਵੀਂ ਵਾਰ ਵਿਸ਼ਵ ਕੱਪ ਖਿਤਾਬ 'ਤੇ ਕਬਜ਼ਾ ਕੀਤਾ ਸੀ। ਮੈਚ ਵਿੱਚ ਮਿਸ਼ੇਲ ਜੌਹਨਸਨ ਅਤੇ ਜੇਮਸ ਫਾਕਨਰ ਨੇ ਤਿੰਨ-ਤਿੰਨ ਵਿਕਟਾਂ ਲਈਆਂ ਜਦਕਿ ਮਿਸ਼ੇਲ ਸਟਾਰਕ ਨੇ ਦੋ ਵਿਕਟਾਂ ਲਈਆਂ।

ਐਤਵਾਰ ਨੂੰ ਹੋਣ ਵਾਲੇ ਫਾਈਨਲ ਮੈਚ 'ਚ ਸਭ ਦੀਆਂ ਨਜ਼ਰਾਂ ਆਸਟ੍ਰੇਲੀਆ (Australia) ਦੇ ਕਪਤਾਨ ਆਰੋਨ ਫਿੰਚ 'ਤੇ ਹੋਣਗੀਆਂ। ਕਿਉਂਕਿ ਫਿੰਚ ਨੇ ਨਿਊਜ਼ੀਲੈਂਡ (New Zealand) ਖਿਲਾਫ ਟੀ-20 ਮੈਚਾਂ 'ਚ ਸਭ ਤੋਂ ਜ਼ਿਆਦਾ 251 ਦੌੜਾਂ ਬਣਾਈਆਂ ਹਨ। ਜਿਸ ਵਿੱਚ ਕੀਵੀਜ਼ ਖ਼ਿਲਾਫ਼ ਸੱਤ ਪਾਰੀਆਂ ਵਿੱਚ ਦੋ ਅਰਧ ਸੈਂਕੜੇ ਸ਼ਾਮਲ ਹਨ।

ਇਸ ਦੇ ਨਾਲ ਹੀ ਆਸਟ੍ਰੇਲੀਆਈ ਆਲਰਾਊਂਡਰ ਗਲੇਨ ਮੈਕਸਵੈੱਲ ਨੇ 9 ਪਾਰੀਆਂ 'ਚ 157.25 ਦੀ ਸਟ੍ਰਾਈਕ ਰੇਟ ਨਾਲ 206 ਦੌੜਾਂ ਬਣਾਈਆਂ ਅਤੇ ਡੇਵਿਡ ਵਾਰਨਰ ਨੇ ਕੀਵੀਆਂ ਖਿਲਾਫ 156.43 ਦੀ ਸਟ੍ਰਾਈਕ ਰੇਟ ਨਾਲ ਸੱਤ ਪਾਰੀਆਂ 'ਚ 158 ਦੌੜਾਂ ਬਣਾਈਆਂ।

ਦੂਜੇ ਪਾਸੇ ਬਲੈਕ ਕੈਪਸ ਦੇ ਮਾਰਟਿਨ ਗੁਪਟਿਲ ਨੇ ਆਸਟ੍ਰੇਲੀਆ (Australia) ਟੀਮ ਨੂੰ ਚੁਣੌਤੀ ਦਿੱਤੀ ਹੈ। ਉਸ ਨੇ 12 ਪਾਰੀਆਂ 'ਚ 36.25 ਦੀ ਔਸਤ ਅਤੇ 152.09 ਦੀ ਸਟ੍ਰਾਈਕ ਰੇਟ ਨਾਲ 435 ਦੌੜਾਂ ਬਣਾਈਆਂ ਹਨ। ਜਿਸ ਵਿੱਚ ਇੱਕ ਸੈਂਕੜਾ ਅਤੇ ਦੋ ਅਰਧ ਸੈਂਕੜੇ ਸ਼ਾਮਲ ਹਨ।

ਦੂਜੇ ਪਾਸੇ ਕੀਵੀ ਟੀਮ ਨੂੰ ਵਿਕਟਕੀਪਰ ਅਤੇ ਮੱਧ ਕ੍ਰਮ ਦੇ ਬੱਲੇਬਾਜ਼ ਡੇਵੋਨ ਕੋਨਵੇ ਦੀ ਕਮੀ ਮਹਿਸੂਸ ਹੋਵੇਗੀ, ਜੋ ਸੱਟ ਕਾਰਨ ਫਾਈਨਲ ਤੋਂ ਬਾਹਰ ਹੋ ਗਿਆ ਹੈ। ਕੋਨਵੇ ਨੇ ਸਾਲ ਦੀ ਸ਼ੁਰੂਆਤ 'ਚ ਆਸਟ੍ਰੇਲੀਆ (Australia) ਦੇ ਖਿਲਾਫ ਪੰਜ ਮੈਚਾਂ 'ਚ 48 ਦੀ ਔਸਤ ਨਾਲ 192 ਦੌੜਾਂ ਬਣਾਈਆਂ, ਜਿਸ 'ਚ ਇਕ ਮੈਚ 'ਚ ਅਜੇਤੂ 99 ਦੌੜਾਂ ਵੀ ਸ਼ਾਮਲ ਸਨ।

ਗੇਂਦਬਾਜ਼ਾਂ 'ਚ ਐਸ਼ਟਨ ਐਗਰ ਨੇ ਕੀਵੀਆਂ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਦਿਲਚਸਪ ਗੱਲ ਇਹ ਹੈ ਕਿ ਮਿਸ਼ੇਲ ਸਟਾਰਕ, ਪੈਟ ਕਮਿੰਸ ਅਤੇ ਜੋਸ਼ ਹੇਜ਼ਲਵੁੱਡ ਨੇ ਅਜੇ ਟੀ-20 'ਚ ਬਲੈਕ ਕੈਪਸ ਖਿਲਾਫ ਖੇਡਣਾ ਹੈ।

ਇਹ ਵੀ ਪੜੋ: T20 World Cup: ਆਸਟਰੇਲੀਆ ਨੇ ਪਾਕਿਸਤਾਨ ਨੂੰ ਹਰਾ ਫਾਈਨਲ 'ਚ ਮਾਰੀ ਐਂਟਰੀ

ਨਿਊਜ਼ੀਲੈਂਡ (New Zealand) ਲਈ ਈਸ਼ ਸੋਢੀ ਨੇ ਆਸਟ੍ਰੇਲੀਆ (Australia) ਖਿਲਾਫ ਮੈਚ 'ਚ 16 ਵਿਕਟਾਂ ਲਈਆਂ। ਇਸ ਦੇ ਨਾਲ ਹੀ ਟ੍ਰੇਂਟ ਬੋਲਟ ਨੇ ਉਸ ਦੇ ਖਿਲਾਫ 10 ਵਿਕਟਾਂ ਲਈਆਂ ਹਨ, ਜਦਕਿ ਸੈਂਟਨਰ ਅਤੇ ਟਿਮ ਸਾਊਥੀ ਨੇ 9-9 ਵਿਕਟਾਂ ਲਈਆਂ ਹਨ। ਆਲਰਾਊਂਡਰ ਜੇਮਸ ਨੀਸ਼ਮ ਆਸਟਰੇਲੀਆ ਖਿਲਾਫ ਮਹਿੰਗਾ ਸਾਬਤ ਹੋਇਆ ਹੈ, ਉਸ ਨੇ ਸਿਰਫ ਦੋ ਵਿਕਟਾਂ ਲਈਆਂ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.