ਨਵੀਂ ਦਿੱਲੀ: ਸਾਬਕਾ ਭਾਰਤੀ ਸਪਿਨਰ ਹਰਭਜਨ ਸਿੰਘ (Harbhajan Singh) ਨੇ ਐਤਵਾਰ ਨੂੰ ਆਈਸੀਸੀ ਟੀ-20 ਵਿਸ਼ਵ ਕੱਪ ਦੇ ਸੁਪਰ-12 ਮੈਚ 'ਚ ਨਿਊਜ਼ੀਲੈਂਡ ਹੱਥੋਂ ਭਾਰਤ ਦੀ ਸ਼ਰਮਨਾਕ ਹਾਰ ਤੋਂ ਬਾਅਦ ਵਿਰਾਟ ਕੋਹਲੀ ਨੂੰ ਆਊਟ ਕਰਨ 'ਤੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਟੀਮ ਦੇ ਕਪਤਾਨ ਨੂੰ ਆਊਟ ਕਰਨ ਦੇ ਨਾਲ ਉਨ੍ਹਾਂ ਦੀ ਹਉਮੈ ਨੂੰ ਵੀ ਠੇਸ ਪਹੁੰਚਾਈ ਹੈ।
ਉਨ੍ਹਾਂ ਨੇ ਅੱਗੇ ਕਿਹਾ, ਭਾਰਤੀ ਕਪਤਾਨ ਨੇ ਐਤਵਾਰ ਨੂੰ ਹੋਏ ਮੈਚ 'ਚ 17 ਗੇਂਦਾਂ 'ਚ ਸਿਰਫ 9 ਦੌੜਾਂ ਬਣਾਈਆਂ ਸਨ। ਉਨ੍ਹਾਂ ਨੇ ਆਪਣਾ ਸੁਭਾਵਿਕ ਖੇਡ ਨਹੀਂ ਖੇਡੀ। ਉਹ ਗਲਤ ਸ਼ਾਰਟ ਮਾਰ ਕੇ ਆਊਟ ਹੋ ਗਏ। ਉਨ੍ਹਾਂ ਨੂੰ ਅਜਿਹੇ ਸ਼ਾਰਟਸ ਤੋਂ ਬਚਣਾ ਚਾਹੀਦਾ ਹੈ। ਜੇਕਰ ਉਹ ਉਸੇ ਗੇਂਦ ਨੂੰ ਕਵਰ 'ਤੇ ਮਾਰਦੇ ਜਾਂ ਬਾਹਰ ਨਿੱਕਲ ਕੇ ਖੇਡਦੇ ਤਾਂ ਮੈਨੂੰ ਲੱਗਦਾ ਹੈ ਕਿ ਇਹ ਬਿਹਤਰ ਵਿਕਲਪ ਹੁੰਦਾ।
ਸਟਾਰ ਸਪੋਰਟਸ 'ਤੇ ਬੋਲਦਿਆਂ ਹਰਭਜਨ ਸਿੰਘ ਨੇ ਕਿਹਾ, ਉਹ ਵਿਰਾਟ ਕੋਹਲੀ (Virat Kohli) ਦੇ ਹੰਕਾਰ ਨਾਲ ਖੇਡੇ ਹਨ। ਉਨ੍ਹਾਂ ਕਿਹਾ ਕਿ ਉਹ ਉਸ ਨੂੰ ਦੌੜਾਂ ਨਹੀਂ ਬਣਾਉਣ ਦੇਣਗੇ, ਜੇਕਰ ਉਹ ਸ਼ੁਰੂਆਤ ਵਿੱਚ ਆਉਂਦੇ ਹਨ ਅਤੇ ਵੱਡਾ ਸ਼ਾਟ ਖੇਡਦੇ ਹਨ ਤਾਂ ਉਹ ਠੀਕ ਹੈ ਪਰ ਉਹ ਉਸ ਨੂੰ ਸਿੰਗਲਜ਼ ਨਹੀਂ ਬਣਾਉਣ ਦੇਣਗੇ। ਜਦੋਂ ਤੁਸੀਂ ਇਸ ਤਰ੍ਹਾਂ ਦੇ ਵੱਡੇ ਖਿਡਾਰੀ ਦੀ ਹਉਮੈ ਨੂੰ ਠੇਸ ਪਹੁੰਚਾਉਂਦੇ ਹੋ, ਤਾਂ ਉਹ ਗਲਤ ਸ਼ਾਰਟ ਖੇਡ ਕੇ ਆਊਟ ਹੋ ਜਾਂਦੇ ਹਨ।
ਇਹ ਵੀ ਪੜ੍ਹੋ: T20 World Cup 2021 ’ਚੋਂ ਬਾਹਰ ਹੋਣ ਦੀ ਕਗਾਰ ’ਤੇ ਭਾਰਤ, ਨਿਊਜ਼ੀਲੈਂਡ ਨੇ 8 ਵਿਕਟਾਂ ਨਾਲ ਹਰਾਇਆ