ਨਵੀਂ ਦਿੱਲੀ: ਹਰਮਨਪ੍ਰੀਤ ਕੌਰ ਦੀ ਕਪਤਾਨੀ 'ਚ ਭਾਰਤੀ ਮਹਿਲਾ ਕ੍ਰਿਕੇਟ ਟੀਮ ਆਸਟ੍ਰੇਲੀਆ ਦੇ ਨਾਲ ਸ਼ੁੱਕਰਵਾਰ ਤੋਂ 3 ਟੀ-20 ਮੈਚਾਂ ਦੀ ਸੀਰੀਜ਼ ਖੇਡਣ ਵਾਲੀ ਹੈ। ਇਸ ਸੀਰੀਜ਼ ਦਾ ਪਹਿਲਾ ਮੈਚ ਅੱਜ ਨਵੀਂ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ 'ਚ ਖੇਡਿਆ ਜਾਵੇਗਾ। ਇਸ ਮੈਚ ਦੀ ਸ਼ੁਰੂਆਤ ਸ਼ੁੱਕਰਵਾਰ ਸ਼ਾਮ 7 ਵਜੇ ਤੋਂ ਹੋਵੇਗੀ, ਜਦਕਿ ਟਾਸ ਅੱਧੇ ਘੰਟੇ ਪਹਿਲਾ 6:30 ਵਜੇ ਹੋਵੇਗਾ। ਇਸ ਮੈਚ ਦਾ ਲਾਈਵ ਪ੍ਰਸਾਰਣ ਤੁਸੀਂ ਸਪੋਰਟਸ 18 'ਤੇ ਦੇਖ ਸਕੋਗੇ, ਜਦਕਿ ਲਾਈਵ ਸਟ੍ਰੀਮਿੰਗ ਜੀਓ ਸਿਨੇਮਾ 'ਤੇ ਉਪਲਬਧ ਹੋਵੇਗੀ।
ਪਿੱਚ ਅਤੇ ਮੌਸਮ ਦਾ ਹਾਲ: ਨਵੀਂ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਦੀ ਪਿੱਚ ਬੱਲੇਬਾਜ਼ੀ ਲਈ ਮਦਦਗਾਰ ਹੁੰਦੀ ਹੈ। ਅਜਿਹੇ 'ਚ ਇੱਥੇ ਬੱਲੇਬਾਜ਼ ਵੱਡਾ ਸਕੋਰ ਕਰ ਸਕਦੇ ਹੋ। ਇਸ ਪਿੱਚ 'ਤੇ ਤੇਜ਼ ਬਾਊਂਸ ਹੋਣ ਦੇ ਚਲਦਿਆਂ ਤੇਜ਼ ਗੇਦਬਾਜ਼ਾਂ ਨੂੰ ਵੀ ਮਦਦ ਮਿਲਦੀ ਹੈ। ਇਸ ਪਿੱਚ 'ਤੇ ਗੇਦ ਪੁਰਾਣੀ ਹੋਣ ਤੋਂ ਬਾਅਦ ਸਪਿਨਰ ਵੀ ਵਿਕਟਾਂ ਲੈ ਸਕਦੇ ਹਨ। ਇਸ ਪਿੱਚ 'ਤੇ ਭਾਰਤੀ ਮਹਿਲਾ ਕ੍ਰਿਕੇਟ ਟੀਮ ਨੇ 2 ਮੈਚ ਖੇਡੇ ਹਨ, ਜਿਸ 'ਚ ਉਨ੍ਹਾਂ ਨੂੰ ਸਾਲ 2022 'ਚ ਆਸਟ੍ਰੇਲੀਆਂ ਦੇ ਹੱਥੋ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਮੈਚ ਦੌਰਾਨ ਮੌਸਮ ਸਾਫ਼ ਹੋਵੇਗਾ ਅਤੇ ਮੀਂਹ ਪੈਂਣ ਦੀ ਕੋਈ ਉਮੀਦ ਨਹੀਂ ਹੈ। ਅਜਿਹੇ 'ਚ ਪ੍ਰਸ਼ੰਸਕ ਪੂਰਾ ਮੈਚ ਦੇਖ ਸਕਣਗੇ।
-
💬 💬 "Everyone is excited for the T20I series."#TeamIndia captain @ImHarmanpreet talks about the mood in the camp ahead of the #INDvAUS T20I series opener. @IDFCFIRSTBank pic.twitter.com/zmuOjhH99W
— BCCI Women (@BCCIWomen) January 4, 2024 " class="align-text-top noRightClick twitterSection" data="
">💬 💬 "Everyone is excited for the T20I series."#TeamIndia captain @ImHarmanpreet talks about the mood in the camp ahead of the #INDvAUS T20I series opener. @IDFCFIRSTBank pic.twitter.com/zmuOjhH99W
— BCCI Women (@BCCIWomen) January 4, 2024💬 💬 "Everyone is excited for the T20I series."#TeamIndia captain @ImHarmanpreet talks about the mood in the camp ahead of the #INDvAUS T20I series opener. @IDFCFIRSTBank pic.twitter.com/zmuOjhH99W
— BCCI Women (@BCCIWomen) January 4, 2024
ਭਾਰਤੀ ਮਹਿਲਾ ਕ੍ਰਿਕੇਟ ਟੀਮ ਅਤੇ ਆਸਟ੍ਰੇਲੀਆਂ ਮਹਿਲਾ ਕ੍ਰਿਕੇਟ ਟੀਮ ਦੇ ਵਿਚਕਾਰ ਟੀ-20 ਦੇ ਕੁੱਲ 31 ਮੈਚ ਖੇਡੇ ਗਏ ਹਨ, ਜਿਸ 'ਚ ਆਸਟ੍ਰੇਲੀਆਂ ਨੇ 23 ਮੈਚ ਆਪਣੇ ਨਾਮ ਕੀਤੇ ਹਨ, ਜਦਕਿ ਭਾਰਤ ਨੇ ਸਿਰਫ਼ 7 ਮੈਚ ਜਿੱਤੇ ਹਨ। ਇਸ ਦੌਰਾਨ ਇੱਕ ਮੁਕਾਬਲੇ ਦਾ ਨਤੀਜਾ ਵੀ ਨਹੀਂ ਨਿਕਲਿਆ ਹੈ। ਇਨ੍ਹਾਂ ਦੋਨੋ ਟੀਮਾਂ ਦੇ ਵਿਚਕਾਰ ਭਾਰਤ 'ਚ 11 ਮੈਚ ਖੇਡੇ ਗਏ ਹਨ, ਜਿਸ 'ਚ ਆਸਟ੍ਰੇਲੀਆਂ ਨੇ 10 ਜਿੱਤੇ ਹਨ ਅਤੇ ਭਾਰਤ ਨੇ ਸਿਰਫ਼ ਇੱਕ ਮੈਚ ਹੀ ਜਿੱਤਿਆ ਹੈ।
ਭਾਰਤ ਅਤੇ ਆਸਟ੍ਰੇਲੀਆ ਦੇ 11 ਖਿਡਾਰੀ ਖੇਡ ਰਹੇ:
ਭਾਰਤ: ਸ਼ੇਫਾਲੀ ਵਰਮਾ, ਸਮ੍ਰਿਤੀ ਮੰਧਾਨਾ, ਹਰਮਨਪ੍ਰੀਤ ਕੌਰ (ਕਪਤਾਨ), ਰਿਚਾ ਘੋਸ਼ (ਵਿਕਟਕੀਪਰ), ਜੇਮਿਮਾ ਰੌਡਰਿਗਜ਼, ਦੀਪਤੀ ਸ਼ਰਮਾ, ਅਮਨਜੋਤ ਕੌਰ, ਪੂਜਾ ਵਸਤਰਕਾਰ, ਸ਼੍ਰੇਅੰਕਾ ਪਾਟਿਲ, ਰੇਣੁਕਾ ਠਾਕੁਰ ਸਿੰਘ, ਸਾਈਕਾ ਇਸਹਾਕ।
ਆਸਟ੍ਰਲੀਆਂ: ਫੋਬੀ ਲਿਚਫੀਲਡ, ਐਲੀਸਾ ਹੀਲੀ (ਵਿਕਟਕੀਪਰ/ਕਪਤਾਨ), ਬੈਥ ਮੂਨੀ, ਤਾਹਲੀਆ ਮੈਕਗ੍ਰਾ, ਐਸ਼ਲੇ ਗਾਰਡਨਰ, ਐਨਾਬੈਲ ਸਦਰਲੈਂਡ, ਏਲਾਨਾ ਕਿੰਗ, ਕਿਮ ਗਰਥ, ਮੇਗਨ ਸ਼ੂਟ-ਡਾਰਸੀ ਬ੍ਰਾਊਨ।