ਨਵੀਂ ਦਿੱਲੀ: ਸਨੂਕਰ ਅਤੇ ਬਿਲੀਅਰਡਸ ਵਿੱਚ ਕੁਲ 23 ਖ਼ਿਤਾਬ ਜਿੱਤਣ ਵਾਲੇ ਖਿਡਾਰੀ ਪੰਕਜ ਅਡਵਾਨੀ ਨੇ ਖੁਲਾਸਾ ਕੀਤਾ ਕਿ ਗਵਾਂਗਜ਼ੂ ਵਿੱਚ ਸਾਲ 2010 ਏਸ਼ੀਆਈ ਖੇਡਾਂ ਵਿੱਚ ਸਾਲ 2006 ਵਿੱਚ ਦੋਹਾ ਵਿੱਚ ਜਿੱਤੇ ਖ਼ਿਤਾਬਾ ਨੂੰ ਬਚਾਉਣ ਦਾ ਉਨ੍ਹਾਂ ਉੱਤੇ ਦਬਾਅ ਸੀ।
ਅਡਵਾਨੀ ਨੇ ਸਾਲ 2006 ਦੋਹਾ ਏਸ਼ੀਆਈ ਖੇਡਾਂ ਵਿੱਚ ਬਿਲੀਅਰਡਸ ਵਿੱਚ ਸੋਨੇ ਦਾ ਤਗਮਾ ਜਿੱਤਿਆ ਸੀ ਤੇ ਗਵਾਂਗਜ਼ੂ ਵਿੱਚ ਸਾਲ 2010 ਏਸ਼ੀਆਈ ਖੇਡਾਂ ਵਿੱਚ ਮੌਜੂਦਾ ਚੈਪੀਅਨ ਦੇ ਰੂਪ ਵਿੱਚ ਉਤਰੇ ਸੀ। ਜਿੱਥੇ ਉਨ੍ਹਾਂ ਨੂੰ ਆਪਣੇ ਪਿਛਲੇ ਖ਼ਿਤਾਬ ਦੀ ਰੱਖਿਆ ਕਰਨੀ ਸੀ।
ਅਡਵਾਨੀ ਨੇ ਕਿਹਾ ਕਿ ਜਦੋਂ ਮੈਂ 21 ਸਾਲਾ ਦਾ ਸੀ ਉਦੋਂ ਮੈਨੂੰ ਏਸ਼ੀਆਈ ਖੇਡ ਇੱਕ ਵੱਖਰੇ ਪੱਧਰ ਦਾ ਲੱਗਿਆ ਸੀ। ਉੱਥੇ ਬਹੁਤ ਦਬਾਅ ਸੀ ਕਿਉਂਕਿ ਇਸ ਖੇਡ ਨੂੰ ਨਾ ਸਿਰਫ਼ ਤੁਹਾਡੇ ਲੋਕ ਦੇਖ ਰਹੇ ਹਨ ਸਗੋਂ ਪੂਰੀ ਖੇਡ ਦੁਨੀਆ, ਭਾਰਤੀ ਅਧਿਕਾਰੀ ਤੇ ਹਰ ਕਿਸੇ ਦੀ ਨਜ਼ਰ ਤੁਹਾਡੇ ਉੱਤੇ ਤੇ ਤੁਹਾਡੀ ਖੇਡ ਉੱਤੇ ਹੁੰਦੀ ਹੈ।
ਅਡਵਾਨੀ ਨੇ 2010 ਦੀ ਏਸ਼ੀਆਈ ਖੇਡਾਂ ਵਿੱਚ ਸੋਨੇ ਦਾ ਤਗਮਾ ਜਿੱਤ ਕੇ ਭਾਰਤ ਨੂੰ ਇਸ ਖੇਡ ਵਿੱਚ ਪਹਿਲਾਂ ਸੋਨਾ ਦਾ ਤਗਮਾ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਮੈਨੂੰ ਪਤਾ ਸੀ ਕਿ ਅਸੀਂ ਬਹੁਤ ਸਾਰੇ ਕਾਂਸੀ ਅਤੇ ਚਾਂਦੀ ਤਗਮੇ ਜਿੱਤੇ ਹਨ। ਪਰ ਮੈਨੂੰ ਨਹੀਂ ਪਤਾ ਕਿ ਇਹ ਭਾਰਤ ਦੇ ਲਈ ਪਹਿਲਾਂ ਸੋਨੇ ਦਾ ਤਗਮਾ ਹੋਵੇਗਾ। ਇਸ ਲਈ ਉਹ ਦਬਾਅ ਮੇਰੇ ਲਈ ਕਿਸਮਤ ਵਾਲਾ ਨਹੀਂ ਸੀ ਪਰ ਸੋਨੇ ਦਾ ਤਗਮਾ ਜਿੱਤਣ ਤੇ ਏਸ਼ੀਆਈ ਖੇਡਾਂ ਵਿੱਚ ਆਪਣੇ ਸੋਨੇ ਦਾ ਤਗਮੇ ਦਾ ਬਚਾਅ ਕਰਨ ਦਾ ਦਬਾਅ ਪੱਕੇ ਤੌਰ ਉੱਤੇ ਮੇਰੇ ਉੱਤੇ ਭਾਰੀ ਪੈ ਰਿਹਾ ਸੀ।
ਅਡਵਾਨੀ ਨੇ ਕਿਹਾ ਕਿ ਜਦੋਂ ਮੈਂ 62ਵੇਂ ਨੰਬਰ ਉੱਤੇ ਸੀ ਅਤੇ ਮੈਨੂੰ 38 ਨੰਬਰ ਹੋਰ ਚਾਹੀਦੇ ਸੀ। ਉਦੋਂ ਮੈ ਬਹੁਤ ਹੀ ਸਾਧੀ ਗ਼ਲਤੀ ਕੀਤੀ ਅਤੇ ਮੈਨੂੰ ਲੱਗਿਆ ਕਿ ਸ਼ਾਇਦ ਇਹ ਬਹੁਤ ਹੀ ਭਾਰੀ ਪੈ ਸਕਦੀ ਹੈ। ਫਿਰ ਮੈਨੂੰ ਆਖਰ ਵਿੱਚ ਝਟਕਾ ਲੱਗਾ ਅਤੇ ਇਸ ਵਾਰ ਮੈਂ ਖੁਦ ਨੂੰ ਤਿਆਰ ਕਰਨਾ ਚਾਹੁੰਦਾ ਸੀ ਅਤੇ ਕੁਝ ਸਮੇਂ ਲਈ ਤੇ ਇਹ ਪੱਕਾ ਕਰਨਾ ਚਾਹੁੰਦਾ ਸੀ ਕਿ ਮੈਂ ਫਿਨਿਸ਼ ਲਾਈਨ ਪਾਰ ਕਰ ਲਈ ਹੈ।