ਟੋਕਿਓ: ਟੋਕਿਓ ਓਲੰਪਿਕ ਪ੍ਰਬੰਧਕੀ ਕਮੇਟੀ ਦੇ ਸਟਾਫ ਦਾ ਇੱਕ ਮੈਂਬਰ ਕੋਰੋਨਾ ਪੌਜ਼ੀਟਿਵ ਪਾਇਆ ਗਿਆ ਹੈ। ਕਮੇਟੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਕਮੇਟੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਮਹਿਲਾ ਮੁਲਾਜ਼ਮ 30 ਜੁਲਾਈ ਤੋਂ ਘਰ ਤੋਂ ਕੰਮ ਕਰ ਰਹੀ ਹੈ ਅਤੇ ਉਸਨੇ ਆਖਰੀ ਵਾਰ 29 ਜੁਲਾਈ ਨੂੰ ਸਾਈਟ ਦਾ ਦੌਰਾ ਕੀਤਾ ਸੀ।
ਟੋਕਿਓ ਓਲੰਪਿਕ ਪ੍ਰਬੰਧਕੀ ਕਮੇਟੀ ਨੇ ਕਿਹਾ, “ਓਲੰਪਿਕ ਅਤੇ ਪੈਰਾਲਿੰਪਿਕ ਖੇਡਾਂ ਦੀ ਟੋਕੀਓ ਆਯੋਜਨ ਕਮੇਟੀ (ਟੋਕੀਓ 2020) ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਟੋਕਿਓ ਦੇ ਚੂਓ ਵਾਰਡ ਦਫ਼ਤਰ ਵਿੱਚ ਕੰਮ ਕਰਨ ਵਾਲੀ ਇੱਕ ਔਰਤ ਕਰਮਚਾਰੀ ਕੋਵਿਡ-19 ਪੌਜ਼ੀਟਿਵ ਪਾਇਆ ਗਿਆ ਹੈ। ਇਹ ਸੰਗਠਨ ਵਿੱਚ ਕੋਰੋਨਾ ਪੌਜ਼ੀਟਿਵ ਦਾ ਦੂਜਾ ਮਾਮਲਾ ਹੈ।
ਟੋਕਿਓ 2020 ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਸਬੰਧਤ ਸੰਗਠਨਾਂ ਨਾਲ ਕੰਮ ਕਰਨਾ ਜਾਰੀ ਰੱਖੇਗਾ ਅਤੇ ਸਾਡੇ ਕਰਮਚਾਰੀਆਂ ਲਈ ਸੁਰੱਖਿਅਤ ਵਾਤਾਵਰਨ ਬਣਾਈ ਰੱਖਣ ਲਈ ਸਾਰੇ ਲੋੜੀਂਦੇ ਉਪਰਾਲੇ ਕਰੇਗਾ।
ਇਸ ਤੋਂ ਪਹਿਲਾਂ, ਅਪ੍ਰੈਲ ਵਿੱਚ, ਟੋਕਿਓ 2020 ਨੇ ਕਿਹਾ ਸੀ ਕਿ ਉਨ੍ਹਾਂ ਦਾ ਇੱਕ ਪੁਰਸ਼ ਮੁਲਜ਼ਮ ਕੋਰੋਨਾ ਪੌਜ਼ੀਟਿਵ ਪਾਇਆ ਗਿਆ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਟੋਕਿਓ-2020 ਦੇ ਮੁੱਖ ਕਾਰਜਕਾਰੀ ਅਧਿਕਾਰੀ ਤੋਸ਼ੀਰੋ ਮਟੋ ਨੇ ਕਿਹਾ ਸੀ ਕਿ ਇਸ ਵਾਰ ਓਲੰਪਿਕ ਸਰਲ ਪਰ ਪ੍ਰੇਰਣਾਜਨਕ ਹੋਵੇਗਾ। ਮੁਟੋ ਨੇ ਮੰਨਿਆ ਕਿ ਜਿਸ ਤਰ੍ਹਾਂ ਪ੍ਰਬੰਧਕ ਪਹਿਲਾਂ ਸ਼ਾਨਦਾਰ ਖੇਡਾਂ ਬਾਰੇ ਸੋਚ ਰਹੇ ਸਨ, ਕੋਵਿਡ -19 ਦੇ ਕਾਰਨ, ਹੁਣ ਉਸ ਤਰ੍ਹਾਂ ਦੀ ਖੇਡਾਂ ਉਨ੍ਹਾਂ ਦੀ ਯੋਜਨਾ ਵਿੱਚ ਨਹੀਂ ਹਨ।
ਉਨ੍ਹਾਂ ਕਿਹਾ, “ਕੋਵਿਡ-19 ਦੇ ਸਮੇਂ, ਧੂਮਧਾਮ ਤੇ ਠਾਠਬਾਠ ਨਾਲ ਓਲੰਪਿਕ ਦਾ ਆਯੋਜਨ ਕਰਨਾ ਪੂਰੀ ਦੁਨੀਆ ਦੇ ਲੋਕਾਂ ਨੂੰ ਪਸੰਦ ਨਹੀਂ ਆਏਗਾ, ਜਿਨ੍ਹਾਂ ਨੇ ਇਸ ਲਾਗ ਦਾ ਅਨੁਭਵ ਕੀਤਾ ਹੈ। ਇਸ ਲਈ ਅਸੀਂ ਕੁਝ ਸਧਾਰਣ, ਪਰ ਪ੍ਰੇਰਣਾਜਨਕ ਢੰਗ ਨਾਲ ਖੇਡਾਂ ਦਾ ਆਯੋਜਨ ਕਰਨਾ ਚਾਹੁੰਦੇ ਹਾਂ।
ਇਹ ਵੀ ਪੜ੍ਹੋ:ਭਾਰਤ 2021 ਟੀ-20 ਵਿਸ਼ਵ ਕੱਪ ਦੀ ਕਰੇਗਾ ਮੇਜ਼ਬਾਨੀ