ਟੋਕਿਓ: ਇਸ ਸਾਲ ਜੁਲਾਈ-ਅਗਸਤ ਵਿੱਚ ਜਾਪਾਨ ਦੀ ਰਾਜਧਾਨੀ ਟੋਕਿਓ ਵਿੱਚ ਹੋਣ ਵਾਲੇ 2020 ਉਲੰਪਿਕ ਅਤੇ ਪੈਰਾਲੰਪਿਕ ਖੇਡਾਂ ਵਿੱਚ ਖਿਡਾਰੀਆਂ ਨੂੰ ਦਿੱਤੇ ਜਾਣ ਵਾਲੇ ਬਿਸਤਰਿਆਂ ਦਾ ਨਿਰਮਾਣ ਰੀਸਾਈਕਲਡ ਕਾਰਡਬੋਰਡ ਨਾਲ ਕੀਤਾ ਜਾਵੇਗਾ। ਇਨ੍ਹਾਂ ਬਿਸਤਰਿਆਂ ਦੀ ਮੈਟਰਸ ਪਾਲੀਥਾਈਲੀਨ ਮੈਟੀਰੀਅਲ ਨਾਲ ਬਣੇਗੀ। ਉਲੰਪਿਕ ਦੇ ਬਾਅਦ ਇਨ੍ਹਾਂ ਦਾ ਪਲਾਸਟਿਕ ਉਤਪਾਦ ਦੇ ਰੂਪ ਵਿੱਚ ਫਿਰ ਤੋਂ ਇਸਤੇਮਾਲ ਕੀਤਾ ਜਾ ਸਕਦਾ ਹੈ।
ਹੋਰ ਪੜ੍ਹੋ: Malaysia Masters: ਕੁਆਰਟਰ ਫਾਈਨਲ ਵਿੱਚ ਤਾਈ ਜੂ ਯਿੰਗ ਨੇ ਪੀਵੀ ਸਿੰਧੂ ਨੂੰ ਹਰਾਇਆ
ਉਲੰਪਿਕ ਦੇ ਲਈ ਕੁਲ 18 ਹਜ਼ਾਰ ਬਿਸਤਰਿਆਂ ਦੀ ਜ਼ਰੂਰਤ ਹੈ, ਜਦਕਿ ਪੈਰਾਲੰਪਿਕ ਦੇ ਲਈ 8 ਹਜ਼ਾਰ ਬਿਸਤਰਿਆਂ ਦੀ ਜ਼ਰੂਰਤ ਪਵੇਗੀ। ਟੋਕਿਓ ਉਲੰਪਿਕ ਨੂੰ ਕਈ ਕਾਰਨਾਂ ਕਰਕੇ ਖ਼ਾਸ ਮੰਨਿਆ ਜਾਂਦਾ ਹੈ। ਟੋਕਿਓ ਉਲੰਪਿਕ ਦੇ ਮੈਡਲ ਰੀਸਾਈਕਲ ਕੀਤੀਆਂ ਵਸਤੂਆਂ ਤੋਂ ਬਣਾਏ ਗਏ ਹਨ।
ਹੋਰ ਪੜ੍ਹੋ: ਇੰਗਲੈਂਡ ਨੂੰ ਵੱਡਾ ਝਟਕਾ, ਜੇਮਸ ਐਂਡਰਸਨ ਹੋਏ ਟੈਸਟ ਮੈਚ ਤੋਂ ਬਾਹਰ
ਇਸ ਦੇ ਨਾਲ ਹੀ ਉਲੰਪਿਕ ਦੇ ਲਈ ਪੋਡੀਅਮ ਦਾ ਨਿਰਮਾਣ ਰੀਸਾਈਕਲਡ ਹਾਊਸਸੋਲਡ ਅਤੇ ਮੈਰੀਨ ਵੇਸਟ ਨਾਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵਾਤਾਵਰਣ ਅਨੁਕੂਲ ਡਰਾਈਵ ਤਹਿਤ ਨਵਿਆਉਣਯੋਗ ਸਰੋਤਾਂ ਤੋਂ ਬਿਜਲੀ ਦੀ ਸਪਲਾਈ ਤਿਆਰ ਕੀਤੀ ਜਾਵੇਗੀ।