ਪਟਨਾ : ਪ੍ਰੋ-ਕਬੱਡੀ ਲੀਗ ਦੇ 7ਵੇਂ ਸੀਜ਼ਨ ਵਿੱਚ ਬੁੱਧਵਾਰ ਨੂੰ ਤਾਮਿਲ ਥਲਾਈਵਾਜ ਨੇ ਪਾਟਲੀਪੁੱਤਰ ਇਨਡੋਰ ਸਟੇਡੀਅਮ ਵਿੱਚ ਖੇਡੇ ਗਈ ਮੈਚ ਵਿੱਚ ਯੂਪੀ ਯੋਧਾ ਨੂੰ 28-28 ਦੀ ਬਰਾਬਰੀ ਉੱਤੇ ਰੋਕਿਆ। ਯੋਧੀ ਦੀ ਟੀਮ ਪਹਿਲੇ ਹਾਫ਼ ਦੀ ਸਮਾਪਤੀ ਤੱਕ ਅੱਗੇ ਸੀ ਅਤੇ ਦੂਸਰੇ ਹਾਫ਼ ਵਿੱਚ ਵੀ ਅੱਗੇ ਚੱਲ ਰਹੀ ਸੀ ਪਰ ਆਖ਼ਰੀ-10 ਮਿੰਟਾਂ ਵਿੱਚ ਥਲਾਈਵਾਜ ਨੇ ਕਹਾਣੀ ਹੀ ਬਦਲ ਦਿੱਤੀ ਅਤੇ ਯੋਧਾ ਨੂੰ ਅੰਕ ਵੰਡਣ ਉੱਤੇ ਮਜ਼ਬੂਰ ਕਰ ਦਿੱਤਾ।
![ਤਾਮਿਲ ਥਲਾਈਵਾਜ ਬਨਾਮ ਯੂਪੀ ਯੋਧਾ](https://etvbharatimages.akamaized.net/etvbharat/prod-images/4071873_tt-vs-upy.jpg)
ਸ਼ੁਰੂਆਤ ਵਿੱਚ ਸਕੋਰ ਬਰਾਬਰੀ ਦਾ ਚੱਲ ਰਿਹਾ ਸੀ। ਸਕੋਰ 3-3 ਨਾਲ ਬਰਾਬਰ ਸੀ। ਯੋਧਾ ਨੇ ਇਥੋਂ ਅੱਗੇ ਵੱਧਣਾ ਸ਼ੁਰੂ ਕਰ ਦਿੱਤਾ ਅਤੇ ਸਕੋਰ ਨੂੰ 6-3 ਕਰ ਲਿਆ। ਇਸ ਵਾਧੇ ਨਾਲ ਉਸ ਨੂੰ 12-5 ਤੱਕ ਪਹੁੰਚਾਇਆ ਅਤੇ ਫ਼ਿਰ 16-11 ਦੇ ਸਕੋਰ ਦੇ ਨਾਲ ਪਹਿਲੇ ਹਾਫ਼ ਦਾ ਅੰਤ ਕੀਤਾ।
![ਤਾਮਿਲ ਥਲਾਈਵਾਜ ਬਨਾਮ ਯੂਪੀ ਯੋਧਾ](https://etvbharatimages.akamaized.net/etvbharat/prod-images/4071873_up-yo.jpg)
ਇਹ ਵੀ ਪੜ੍ਹੋ : ਆਰਚਣ ਅਧਿਕਾਰੀ ਨੇ ਦ੍ਰਵਿੜ ਤੋਂ ਹਿੱਤਾ ਦੇ ਟਕਰਾਅ ਦੇ ਮੁੱਦੇ 'ਤੇ ਮੰਗੀ ਸਫਾਈ