ਹੈਦਰਾਬਾਦ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਲਿਅਰਡਜ਼ ਖਿਡਾਰੀ ਪੰਕਜ ਅਡਵਾਨੀ ਨੂੰ ਆਈਬੀਐੱਸਐੱਫ਼ ਵਿਸ਼ਵ ਬਿਲਿਅਰਡਜ਼ ਚੈਂਪੀਅਨਸ਼ਿਪ ਖ਼ਿਤਾਬ ਜਿੱਤਣ ਲਈ ਵਧਾਈ ਦਿੱਤੀ ਹੈ।
ਅਡਵਾਨੀ ਨੇ ਐਤਵਾਰ ਨੂੰ ਮੰਡਾਲੇ ਵਿੱਚ 150 ਅੱਪ ਰੂਪ-ਰੇਖਾ ਵਿੱਚ ਲਗਾਤਾਰ ਵਿਸ਼ਵ ਖ਼ਿਤਾਬ ਜਿੱਤ ਕੇ ਆਪਣੇ ਵਿਸ਼ਵ ਕੱਪ ਖ਼ਿਤਾਬਾਂ ਦੀ ਗਿਣਤੀ ਨੂੰ 22 ਤੱਕ ਪਹੁੰਚਾ ਦਿੱਤਾ ਹੈ।
ਮੋਦੀ ਨੇ ਟਵੀਟਰ ਉੱਤੇ ਅਡਵਾਨੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪੰਕਜ ਅਡਵਾਨੀ ਨੂੰ ਵਧਾਈ ਹੋਵੇ। ਪੂਰੇ ਦੇਸ਼ ਨੂੰ ਤੁਹਾਡੀਆਂ ਉਪਲੱਭਧੀਆਂ ਉੱਤੇ ਮਾਣ ਹੈ। ਤੁਹਾਡੀ ਦ੍ਰਿੜਤਾ ਤਾਰੀਫ ਦੇ ਯੋਗ ਹੈ। ਭਵਿੱਖ ਦੇ ਟੂਰਨਾਮੈਂਟਾਂ ਲਈ ਤੁਹਾਨੂੰ ਸ਼ੁੱਭ ਕਾਮਨਾਵਾਂ।
-
Congratulations @PankajAdvani247! The entire nation is proud of your accomplishments. Your tenacity is admirable. Best wishes for your future endeavours. https://t.co/OVjkL2HIFy
— Narendra Modi (@narendramodi) September 15, 2019 " class="align-text-top noRightClick twitterSection" data="
">Congratulations @PankajAdvani247! The entire nation is proud of your accomplishments. Your tenacity is admirable. Best wishes for your future endeavours. https://t.co/OVjkL2HIFy
— Narendra Modi (@narendramodi) September 15, 2019Congratulations @PankajAdvani247! The entire nation is proud of your accomplishments. Your tenacity is admirable. Best wishes for your future endeavours. https://t.co/OVjkL2HIFy
— Narendra Modi (@narendramodi) September 15, 2019
ਤੁਹਾਨੂੰ ਦੱਸ ਦਈਏ ਕਿ ਅਡਵਾਨੀ ਨੇ ਪਿਛਲੇ ਸਾਲ ਵੀ ਓ ਕੋ ਫ਼ਾਈਨਲ ਵਿੱਚ ਹਰਾ ਕੇ ਸੋਨ ਤਮਗ਼ਾ ਜਿੱਤਿਆ ਸੀ। ਭਾਰਤੀ ਖਿਡਾਰੀ ਨੇ 2014 ਤੋਂ ਬਾਅਦ ਬਿਲਿਅਰਡਜ਼, ਸਨੂਕਰ ਵਿੱਚ ਹਰ ਸਾਲ ਇਹ ਖ਼ਿਤਾਬ ਜਿੱਤਿਆ ਹੈ।
ਅਡਵਾਨੀ ਨੇ ਆਪਣੀ ਇਸ ਜਿੱਤ ਉੱਤੇ ਕਿਹਾ ਕਿ ਅਸਲ ਵਿੱਚ ਇਹ ਇੱਕ ਸੋਚ ਤੋਂ ਪਰ੍ਹੇ ਦੀ ਜਿੱਤ ਹੈ। ਲਗਾਤਾਰ 4 ਸਾਲ ਤੱਕ ਖ਼ਿਤਾਬ ਜਿੱਤਣਾ ਅਤੇ ਪਿਛਲੇ 6 ਫ਼ਾਈਨਲਾਂ ਵਿੱਚੋਂ 5 ਵਾਰ ਖ਼ਿਤਾਬ ਆਪਣੇ ਨਾਂਅ ਕਰਨਾ ਮੇਰੇ ਲਈ ਇੱਕ ਬੇਹੱਦ ਖ਼ਾਸ ਉਪਲੱਭਧੀ ਹੈ।