ਟੋਕੀਓ: ਬੀ ਸਾਈ ਪ੍ਰਣੀਤ (B Sai Praneeth) ਬੀਡਬਲਿਊਐਫ ਵਿਸ਼ਵ ਚੈਂਪੀਅਨਸ਼ਿਪ (BWF World Championships) ਦੇ ਪਹਿਲੇ ਦਿਨ ਸੋਮਵਾਰ ਨੂੰ ਤਿੰਨ ਮੈਚਾਂ ਦੇ ਸਖ਼ਤ ਮੁਕਾਬਲੇ ਵਿੱਚ ਹਾਰ ਗਿਆ। ਜਦਕਿ ਭਾਰਤੀ ਖਿਡਾਰੀਆਂ ਨੇ ਮਹਿਲਾ ਡਬਲਜ਼ ਅਤੇ ਮਿਕਸਡ ਡਬਲਜ਼ ਵਿੱਚ ਜਿੱਤ ਦਰਜ ਕੀਤੀ। ਵਿਸ਼ਵ ਚੈਂਪੀਅਨਸ਼ਿਪ 2019 ਵਿੱਚ ਕਾਂਸੀ ਦਾ ਤਗ਼ਮਾ ਜੇਤੂ ਪ੍ਰਣੀਤ ਨੇ ਵਿਸ਼ਵ ਦੇ ਚੌਥੇ ਨੰਬਰ ਦੇ ਖਿਡਾਰੀ ਚੀਨੀ ਤਾਈਪੇ ਦੇ ਚੋ ਤਿਏਨ ਚੇਨ ਨੂੰ ਸਖ਼ਤ ਟੱਕਰ ਦਿੱਤੀ ਪਰ ਅੰਤ ਵਿੱਚ ਉਹ 15-21, 21-15, 15-21 ਨਾਲ ਹਾਰ ਗਏ।
ਪ੍ਰਣੀਤ ਦਾ ਟੋਕੀਓ ਵਿੱਚ ਲਗਾਤਾਰ ਦੂਜਾ ਸਾਲ ਨਿਰਾਸ਼ਾਜਨਕ ਰਿਹਾ। ਪਿਛਲੇ ਸਾਲ ਓਲੰਪਿਕ ਖੇਡਾਂ ਦੌਰਾਨ ਵੀ ਉਹ ਸ਼ੁਰੂਆਤੀ ਤੌਰ 'ਤੇ ਬਾਹਰ ਹੋ ਗਿਆ ਸੀ। ਇਸ ਦੌਰਾਨ ਰਾਸ਼ਟਰਮੰਡਲ ਖੇਡਾਂ ਦੀ ਸਾਬਕਾ ਕਾਂਸੀ ਤਮਗਾ ਜੇਤੂ ਅਸ਼ਵਨੀ ਪੋਨੱਪਾ ਅਤੇ ਐੱਨ ਸਿੱਕੀ ਰੈੱਡੀ ਨੇ ਮਾਲਦੀਵ ਦੇ ਅਮੀਨਾਥ ਨਬੀਹਾ ਅਬਦੁਲ ਰਜ਼ਾਕ ਅਤੇ ਫਾਤਿਮਥ ਨਬਾਹਾ ਅਬਦੁਲ ਰਜ਼ਾਕ ਨੂੰ 21-7, 21-9 ਨਾਲ ਹਰਾ ਕੇ ਮਹਿਲਾ ਡਬਲਜ਼ ਦੇ ਦੂਜੇ ਦੌਰ 'ਚ ਪ੍ਰਵੇਸ਼ ਕੀਤਾ।
ਇਹ ਵੀ ਪੜ੍ਹੋ:- ਭਾਰਤੀ ਟੀਮ ਦੀ ਧੀਮੀ ਸ਼ੁਰੂਆਤ ਦਸ ਓਵਰਾਂ ਵਿੱਚ ਬਿਨ੍ਹਾਂ ਕੋਈ ਵਿਕਟ ਗਵਾਏ ਇਕਤਾਲੀ ਦੌੜਾਂ ਬਣਾਈਆਂ
ਅਸ਼ਵਿਨੀ ਅਤੇ ਸਿੱਕੀ ਨੂੰ ਦੂਜੇ ਦੌਰ 'ਚ ਚੋਟੀ ਦਾ ਦਰਜਾ ਪ੍ਰਾਪਤ ਚੀਨੀ ਜੋੜੀ ਚੇਨ ਕਿੰਗ ਚੇਨ ਅਤੇ ਜੀਆ ਯੀ ਫੈਨ ਤੋਂ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਮਿਕਸਡ ਡਬਲਜ਼ 'ਚ ਤਨੀਸ਼ਾ ਕ੍ਰਾਸਟੋ ਅਤੇ ਈਸ਼ਾਨ ਭਟਨਾਗਰ ਦੀ ਜੋੜੀ ਨੇ ਜਰਮਨੀ ਦੇ ਪੈਟ੍ਰਿਕ ਸ਼ੈਲ ਅਤੇ ਫ੍ਰਾਂਜਿਸਕਾ ਵੋਲਕਮੈਨ ਨੂੰ 29 ਮਿੰਟ 'ਚ 21-13, 21-13 ਨਾਲ ਹਰਾ ਕੇ ਆਪਣੀ ਮੁਹਿੰਮ ਦੀ ਚੰਗੀ ਸ਼ੁਰੂਆਤ ਕੀਤੀ। ਭਾਰਤੀ ਜੋੜੀ ਦਾ ਅਗਲਾ ਮੁਕਾਬਲਾ ਥਾਈਲੈਂਡ ਦੀ ਸੁਪਾਕ ਜੋਮਕੋਹ ਅਤੇ ਸੁਪਿਸਾਰਾ ਪਾਵਸਮਪ੍ਰਾਨ ਦੀ 14ਵਾਂ ਦਰਜਾ ਪ੍ਰਾਪਤ ਜੋੜੀ ਨਾਲ ਹੋਵੇਗਾ।