ETV Bharat / sports

ਪ੍ਰੋ-ਕਬੱਡੀ ਲੀਗ-7 : ਜਿੱਤ ਦੀ ਹੈਟ੍ਰਿਕ ਦੇ ਨਾਲ ਦਬੰਗ ਦਿੱਲੀ ਚੋਟੀ 'ਤੇ - Dabang Delhi

ਦਬੰਗ ਦਿੱਲੀ ਨੇ ਪ੍ਰੋ-ਕਬੱਡੀ ਲੀਗ-7 ਵਿੱਚ ਐਤਵਾਰ ਨੂੰ ਖੇਡੇ ਗਏ ਮੁਕਾਬਲੇ ਵਿੱਚ ਹਰਿਆਣਾ ਸਟੀਲਰਜ਼ ਨੂੰ 41-21 ਨਾਲ ਹਰਾਇਆ।

ਪ੍ਰੋ-ਕਬੱਡੀ ਲੀਗ-7 : ਜਿੱਤ ਦੀ ਹੈਟ੍ਰਿਕ ਦੇ ਨਾਲ ਦਬੰਗ ਦਿੱਲੀ ਚੋਟੀ 'ਤੇ
author img

By

Published : Jul 29, 2019, 4:28 AM IST

ਮੁੰਬਈ : ਚੰਦਰਨ ਰਣਜੀਤ ਅਤੇ ਨਵੀਨ ਕੁਮਾਰ ਦੇ ਸ਼ਾਨਦਾਰ ਸੁਪਰ-10 ਦੇ ਦਮ ਨਾਲ ਦਬੰਗ ਦਿੱਲੀ ਨੇ ਪ੍ਰੋ-ਕਬੱਡੀ ਲੀਗ ਦੇ 7ਵੇਂ ਸੀਜ਼ਨ ਦੇ 14ਵੇਂ ਮੈਚ ਵਿੱਚ ਹਰਿਆਣਾ ਸਟੀਲਰਜ਼ ਨੂੰ 41-21 ਨਾਲ ਮਾਤ ਦੇ ਕੇ ਜਿੱਤ ਦੀ ਹੈਟ੍ਰਿਕ ਪੂਰੀ ਕੀਤੀ ਹੈ ਅਤੇ ਅੰਕ ਸੂਚੀ ਵਿੱਚ ਚੋਟੀ ਦਾ ਸਥਾਨ ਹਾਸਲ ਕੀਤਾ ਹੈ। ਇਸ ਜਿੱਤ ਦੇ ਨਾਲ ਹੀ ਦਬੰਗ ਦਿੱਲੀ ਨੇ ਪ੍ਰੋ-ਕਬੱਡੀ ਲੀਗ ਵਿੱਚ ਹਰਿਆਣਾ ਸਟੀਲਰਜ਼ ਵਿਰੁੱਧ ਆਪਣਾ ਰਿਕਾਰਡ 2-5 ਦਾ ਕਰ ਲਿਆ ਹੈ।

ਪ੍ਰੋ-ਕਬੱਡੀ ਲੀਗ-7 : ਜਿੱਤ ਦੀ ਹੈਟ੍ਰਿਕ ਦੇ ਨਾਲ ਦਬੰਗ ਦਿੱਲੀ ਚੋਟੀ 'ਤੇ
ਪ੍ਰੋ-ਕਬੱਡੀ ਲੀਗ-7 : ਜਿੱਤ ਦੀ ਹੈਟ੍ਰਿਕ ਦੇ ਨਾਲ ਦਬੰਗ ਦਿੱਲੀ ਚੋਟੀ 'ਤੇ

ਇਸ ਮੈਚ ਵਿੱਚ ਦਬੰਗ ਦਿੱਲੀ ਦੀ ਜਿੱਤ ਦੇ ਹੀਰੋ ਰਹੇ ਚੰਦਰਨ ਰਣਜੀਤ ਨੇ 11 ਅਤੇ ਨਵੀਨ ਨੇ 10 ਅੰਕ ਲਏ। ਨਵੀ ਨੇ ਇਥੇ ਪੀਕੇਐੱਲ ਵਿੱਚ ਆਪਣੇ 200 ਤੇ ਰਣਜੀਤ ਨੇ 500 ਰੇਡਾਂ ਦੇ ਅੰਕ ਵੀ ਪੂਰੇ ਕੀਤੇ ਹਨ।
ਹਰਿਆਣਾ ਸਟੀਲਰਜ਼ ਦੇ ਕਪਤਾਨ ਧਰਮਰਾਜ ਚੇਰਾਲਾਥਨ ਨੇ ਲੀਗ ਵਿੱਚ ਆਪਣੇ 400 ਟੈਕਲ ਅੰਕ ਵੀ ਪੂਰੇ ਕੀਤੇ ਹਨ।

ਦਬੰਗ ਦਿੱਲੀ ਦੀ ਤਿੰਨ ਮੈਚਾਂ ਵਿੱਚ ਇਹ ਲਗਾਤਾਰ ਤੀਸਰੀ ਜਿੱਤ ਹੈ ਅਤੇ ਹੁਣ ਉਹ 15 ਅੰਕਾਂ ਦੇ ਨਾਲ ਅੰਕ ਸੂਚੀ ਵਿੱਚ ਚੋਟੀ ਦੇ ਸਥਾਨ ਉੱਤੇ ਪਹੁੰਚ ਗਈ ਹੈ। ਉਥੇ ਹੀ, ਹਰਿਆਣਾ ਸਟੀਲਰਜ਼ ਦੀ 2 ਮੈਚਾਂ ਵਿੱਚ ਇਹ ਪਹਿਲੀ ਹਾਰ ਹੈ।

ਇਥੇ ਐੱਨਐੱਸਸੀਆਈ ਐੱਸਵੀਪੀ ਸਟੇਡਿਅਮ ਵਿੱਚ ਖੇਡੇ ਗਏ ਮੁਕਾਬਲੇ ਦੇ ਪਹਿਲੇ ਹਾਫ਼ ਵਿੱਚ ਦਬੰਗ ਦਿੱਲੀ ਦੀ ਟੀਮ 15-10 ਤੋਂ ਅੱਗੇ ਸੀ।

ਦੂਸਰਾ ਹਾਫ਼ ਸ਼ੁਰੂ ਹੋਣ ਤੋਂ ਕੁਝ ਮਿੰਟਾਂ ਬਾਅਦ ਹੀ ਨਵੀਨ ਕੁਮਾਰ ਨੇ ਸ਼ਾਨਦਾਰ 2 ਅੰਕ ਲੈ ਕੇ ਦਬੰਗ ਦਿੱਲੀ 18-10 ਤੱਕ ਪੁਹੰਚਾ ਦਿੱਤਾ। ਦਬੰਗ ਦਿੱਲੀ ਨੇ ਇਸ ਤੋਂ ਬਾਅਦ ਚੌਥੇ ਮਿੰਟ ਵਿੱਚ ਹੀ ਹਰਿਆਣਾ ਨੂੰ ਆਲਆਉਟ ਕਰ ਕੇ ਆਪਣੇ ਸਕੋਰ ਨੂੰ 22-12 ਤੱਕ ਪਹੁੰਚਾ ਦਿੱਤਾ।

ਮੈਚ ਖ਼ਤਮ ਹੋਣ 'ਚ 10 ਮਿੰਟ ਦਾ ਸਮਾਂ ਬਚਿਆ ਸੀ ਅਤੇ ਦਿੱਲੀ ਨੇ ਇੱਕ ਵਾਰ ਫ਼ਿਰ ਹਰਿਆਣਾ ਨੂੰ ਆਲ-ਆਉਟ ਕਰ ਕੇ ਆਪਣੇ ਸਕੋਰ ਨੂੰ 33-16 ਤੱਕ ਪਹੁੰਚਾ ਦਿੱਤਾ। ਦਬੰਗ ਦਿੱਲੀ ਨੇ ਇਸ ਤੋਂ ਬਾਅਦ ਲਗਾਤਾਰ ਅੰਕ ਲੈਂਦੇ ਹੋਏ 41-21 ਨਾਲ ਸ਼ਾਨਦਾਰ ਜਿੱਤ ਦਰਜ ਕਰ ਲਈ।

ਜੇਤੂ ਦਬੰਗ ਦਿੱਲੀ ਨੂੰ ਰੇਡ ਤੋਂ 22, ਟੈਕਲ ਤੋਂ 9, ਆਲ-ਆਉਟ ਤੋਂ 4 ਅਤੇ 6 ਵਾਧੂ ਅੰਕ ਮਿਲੇ।

ਇਹ ਵੀ ਪੜ੍ਹੋ : ਵਿਸ਼ਵ ਹੈਪੇਟਾਈਟਸ ਦਿਵਸ ਮੌਕੇ 'ਰਨ ਫਾਰ ਅਵੇਅਰਨੈੱਸ' ਦਾ ਆਗਾਜ਼

ਹਰਿਆਣਾ ਸਟੀਲਰਜ਼ ਲਈ ਪਿਛਲੇ ਮੈਚ ਵਿੱਚ 14 ਅੰਕ ਲੈਣ ਵਾਲੇ ਨਵੀਨ ਨੇ 9 ਅਤੇ ਵਿਨੇ ਨੇ 5 ਅੰਕ ਲਏ। ਟੀਮ ਨੂੰ ਰੇਡ ਤੋਂ 16, ਟੈਕਲ ਤੋਂ 4 ਅਤੇ ਇੱਕ ਵਾਧੂ ਅੰਕ ਮਿਲਿਆ।

Intro:Body:

sports

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.