ਨਵੀਂ ਦਿੱਲੀ: ਪੂਰਬੀ ਏਸ਼ੀਅਨ ਸਿਲਵਰ ਮੈਡਲ ਜੇਤੂ ਮੁਕੇਬਾਜ਼ ਸੁਮੀਤ ਸਾਂਗਵਾਨ ਤੇ ਡੋਪ ਟੈਸਟ ਵਿੱਚ ਨਾਕਾਮ ਰਹਿਣ ਕਾਰਨ ਰਾਸ਼ਟਰੀ ਡੋਪਿੰਗ ਐਂਟੀ ਏਜੰਸੀ (ਨਾਡਾ) ਨੇ ਇੱਕ ਸਾਲ ਦੀ ਪਾਬੰਦੀ ਲਗਾ ਦਿੱਤੀ ਹੈ।
ਹੋਰ ਪੜ੍ਹੋ: ਦਾਨਿਸ਼ ਨੇ ਖੋਲ੍ਹੀ ਪਾਕਿਸਤਾਨੀ ਕ੍ਰਿਕੇਟ ਟੀਮ ਦੀ ਪੋਲ, ਕਿਹਾ ਹਿੰਦੂ ਹੋਣ ਕਾਰਨ ਹੁੰਦਾ ਸੀ ਮਾੜਾ ਵਤੀਰਾ
ਲੰਦਨ ਉਲੰਪਿਕ 2012 ਵਿੱਚ ਭਾਗ ਲੈ ਚੁੱਕੇ ਸੁਮੀਤ ਪਹਿਲਾ 91 ਕਿੱਲੋਵਰਗ ਵਿੱਚ ਖੇਡੇ ਸਨ। ਉਨ੍ਹਾਂ ਨੇ ਉਲੰਪਿਕ ਕੁਆਲੀਫਾਇਰ ਟਰੈਲ ਖੇਡਣਾ ਸੀ, ਪਰ ਹੁਣ ਉਨਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਹੋਰ ਪੜ੍ਹੋ: ਕੋਈ ਵੀ ਪਾਕਿਸਤਾਨੀ ਖਿਡਾਰੀ ਏਸ਼ੀਆ ਇਲੈਵਨ ਦਾ ਹਿੱਸਾ ਨਹੀਂ ਹੋਵੇਗਾ: ਬੀ.ਸੀ.ਸੀ.ਆਈ.
ਨਾਡਾ ਨੇ ਡੀਜੀ ਨਵੀਨ ਅਗਰਵਾਲ ਨੇ ਟਵੀਟ ਕਰਦਿਆਂ ਲਿਖਿਆ, "ਪਾਬੰਦੀਸ਼ੁਦਾ ਪਦਾਰਥ ਦੇ ਸੇਵਨ ਦੇ ਦੋਸ਼ੀ ਸੁਮੀਤ ਉੱਤੇ ਇੱਕ ਸਾਲ ਦੀ ਪਾਬੰਦੀ ਲੱਗਾ ਦਿੱਤੀ ਗਈ ਹੈ।" ਸੁਮੀਤ ਦਾ ਨਮੂਨਾ 10 ਅਕਤੂਬਰ ਨੂੰ ਲਿਆ ਗਿਆ ਸੀ, ਜਿਸ ਵਿੱਚ Duretics ਤੇ Masking agent ਦੇ ਅੰਸ਼ ਪਾਏ ਗਏ।