ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਕਾਰਜਸ਼ੀਲ ਮਾਤਾ ਗੰਗਾ ਖਾਲਸਾ ਕਾਲਜ, ਮੰਜੀ ਸਾਹਿਬ, ਕੋਟਾਂ ਲਈ ਇਹ ਬੜੇ ਮਾਣ ਦੀ ਗੱਲ ਹੈ ਕਿ ਕਾਲਜ ਦੇ ਇੱਕ ਵਿਦਿਆਰਥੀ ਮਨੀਸ਼ ਕੁਮਾਰ ਨੇ ਖੇਲੋ ਇੰਡੀਆ 'ਚੋਂ ਚਾਂਦੀ ਦਾ ਤਮਗਾ ਹਾਸਲ ਕੀਤਾ ਹੈ। ਦੱਸਣਯੋਗ ਹੈ ਕਿ ਮਨੀਸ਼ ਕੁਮਾਰ ਨੇ 'ਸਪੋਰਟਸ ਐਂਡ ਯੂਥ ਮਨਿਸਟਰੀ ਆਫ ਇੰਡੀਆ' ਵੱਲੋਂ 'ਖੇਲੋ ਇੰਡੀਆ' ਵਿੱਚ ਭਾਗ ਲਿਆ ਸੀ। 'ਖੇਲੋ ਇੰਡੀਆ' ਦੇ ਇਹ ਮੁਕਾਬਲੇ ਭੁਵਨੇਸ਼ਵਰ, ਉੜੀਸਾ 'ਚ ਕਰਵਾਏ ਗਏ ਸਨ।
ਕਾਲਜ ਦੇ ਵਿੱਦਿਆਰਥੀ ਮਨੀਸ਼ ਕੁਮਾਰ ਨੇ 73 ਕਿਲੋ ਵੇਟ-ਲਿਫਟਿੰਗ ਕੈਟਾਗਿਰੀ ਵਿੱਚ ਹਿੱਸਾ ਲਿਆ ਸੀ। ਉਸ ਨੇ 114 ਕਿੱਲੋ. ਸਨੈਚ, 140 ਕਿੱਲੋ. ਕਲੀਨ ਜਰਕ ਕੁੱਲ 254ਕਿੱਲੋ.ਦੀ ਵੇਟ ਲਿਫਟਿੰਗ ਕੀਤੀ ਸੀ ਜਿਸ 'ਚ ਮਨੀਸ਼ ਨੇ ਦੂਜਾ ਸਥਾਨ ਹਾਸਲ ਕੀਤਾ।
ਇਹ ਵੀ ਪੜ੍ਹੋ: ਚੰਡੀਗੜ੍ਹ ਦੇ ਟੈਗੋਰ ਥੀਏਟਰ 'ਚ ਹੋਇਆ ਬਾਡੀ ਬਿਲਡਿੰਗ ਮੁਕਾਬਲਾ, ਖੇਡ ਮੰਤਰੀ ਨੇ ਕੀਤੀ ਸ਼ਿਰਕਤ
ਕਾਲਜ ਦੀ ਪ੍ਰਿੰਸੀਪਲ ਡਾ. ਕੁਲਦੀਪ ਕੌਰ ਧਾਲੀਵਾਲ ਅਤੇ ਮੀਤ ਪ੍ਰਧਾਨ ਇੰਦਰਜੀਤ ਸਿੰਘ ਲੋਪੋਂ ਅਤੇ ਐਡੀਸ਼ਨਲ ਸੈਕਟਰੀ ਰਘਬੀਰ ਸਿੰਘ ਜੀ ਸਹਾਰਨਾ ਮਾਜਰਾ ਨੇ ਵਿੱਦਿਆਰਥੀ ਦੀ ਵਧੀਆ ਕਾਰਗੁਜ਼ਾਰੀ ਤੇ ਵਧੀਆ ਭਵਿੱਖ ਦੀ ਕਾਮਨਾ ਕੀਤੀ।