ਨਵੀਂ ਦਿੱਲੀ : ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਬੱਤਰਾ ਨੇ ਦੇਸ਼ ਵਾਸੀਆਂ ਤੋਂ 23 ਜੂਨ ਨੂੰ ਓਲੰਪਿਕ ਦਿਹਾੜਾ ਮਨਾਉਣ ਦੀ ਅਪੀਲ ਕੀਤੀ ਹੈ।
ਸਾਲ 1948 ਤੋਂ ਬਾਅਦ ਹਰ ਸਾਲ, 23 ਜੂਨ ਨੂੰ ਓਲੰਪਿਕ ਦਿਹਾੜਾ ਮਨਾਇਆ ਜਾਂਦਾ ਹੈ। ਬੱਤਰਾ ਨੇ ਕਿਹਾ ਕਿ ਭਾਰਤ ਨੂੰ ‘ਖੇਡਾਂ ਵੇਖਣ ਵਾਲੇ ਦੇਸ਼’ ਤੋਂ ‘ਖੇਡਾਂ ਵਿੱਚ ਹਿੱਸਾ ਲੈਣ ਵਾਲੇ ਦੇਸ਼’ ਤੱਕ ਦਾ ਸਫਰ ਤੈਅ ਕਰਨ ਲਈ ਅਜਿਹੇ ਦਿਹਾੜੇ ਮਨਾਉਣ ਦੀ ਲੋੜ ਹੈ।
ਓਲੰਪਿਕ ਚੈਨਲ ਨੇ ਆਪਣੀ ਵੈਬਸਾਈਟ 'ਤੇ ਬੱਤਰਾ ਦੇ ਹਵਾਲੇ ਤੋਂ ਕਿਹਾ, " ਭਾਰਤ ਨੂੰ ਇੱਕ ਖੇਡਾਂ ਵੇਖਣ ਵਾਲੇ ਦੇਸ਼ ਤੋਂ ਵਧੇਰੇ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਦੇਸ਼ ਦੀ ਯਾਤਰਾ ਉੱਤੇ ਲੈ ਜਾਣ ਤਾ ਇਹ ਇਕੋ ਤਰੀਕਾ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਅਜਿਹਾ ਮਨਾਇਆ ਜਾਣਾ ਚਾਹੀਦਾ ਹੈ ਕਿ ਓਲੰਪਿਕ ਕਮਿਊਨਿਟੀ ਦੇ ਨੇੜਲੇ ਲੋਕ ਆਪਣੀ ਪਸੰਦੀਦਾ ਖੇਡਾਂ ਖੇਡਣ ਲਈ ਪ੍ਰੇਰਤ ਹੋਣ। "
ਬੱਤਰਾ ਨੇ ਦੇਸ਼ ਦੇ ਓਲੰਪਿਕ ਤਮਗਾ ਜੇਤੂਆਂ, ਓਲੰਪਿਅਨਜ਼ ਅਤੇ ਨੈਸ਼ਨਲ ਸਪੋਰਟਸ ਫੈਡਰੇਸ਼ਨਾਂ ਨੂੰ 23 ਜੂਨ ਦੇ ਦਿਨ ਓਲੰਪਿਕ ਦਿਹਾੜਾ ਮਨਾਉਣ 'ਚ ਅਗਵਾਈ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ “ਮੈਂ ਭਾਰਤ ਦੇ ਓਲੰਪਿਕ ਤਮਗਾ ਜੇਤੂਆਂ ਅਤੇ ਓਲੰਪਿਅਨਜ਼ ਨੂੰ ਸਮਾਗਮਾਂ ਦੀ ਅਗਵਾਈ ਕਰਨ ਦੀ ਅਪੀਲ ਕਰਾਂਗਾ,” ਬੱਤਰਾ ਨੇ ਇਕ ਬਿਆਨ 'ਚ ਇਹ ਵੀ ਕਿਹਾ ਕਿ ਮੈਨੂੰ ਯਕੀਨ ਹੈ ਕਿ ਓਲੰਪਿਕ ਖੇਡਾਂ ਦੀ ਰਾਸ਼ਟਰੀ ਖੇਡ ਐਸੋਸੀਏਸ਼ਨ ਤੇ ਸਟੇਟ ਓਲੰਪਿਕ ਐਸੋਸੀਏਸ਼ਨ ਵੀ ਇਸ ਦੇ ਲਈ ਆਪਣੇ ਖਿਡਾਰੀਆਂ ਅਤੇ ਸਹਾਇਕ ਸਟਾਫ ਨੂੰ ਪ੍ਰੇਰਿਤ ਕਰੇਗੀ। ”
ਓਲੰਪਿਕ ਖਿਡਾਰੀ ਚਾਂਦੀ ਤਗਮਾ ਜੇਤੂ ਅਤੇ ਵਿਸ਼ਵ ਬੈਡਮਿੰਟਨ ਚੈਂਪੀਅਨ ਪੀ. ਵੀ ਸਿੰਧੂ ਅਤੇ ਏਸ਼ੀਅਨ ਖੇਡਾਂ ਦੀ ਸੋਨ ਤਗਮਾ ਜੇਤੂ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ 23 ਜੂਨ ਨੂੰ ਹੋਣ ਵਾਲੇ ਅੰਤਰ ਰਾਸ਼ਟਰੀ ਓਲੰਪਿਕ ਸਮਿਤੀ (ਆਈਓਸੀ) ਸਮਾਗਮ ਵਿੱਚ ਹਿੱਸਾ ਲੈਣਗੀਆਂ।