ਨਵੀਂ ਦਿੱਲੀ: ਭਾਰਤ ਨੇ ਕਾਹਿਰਾ ਵਿੱਚ ਆਪਣੀ ਅੰਤਰਰਾਸ਼ਟਰੀ ਨਿਸ਼ਾਨੇਬਾਜ਼ੀ ਸਪੋਰਟਸ ਫੈਡਰੇਸ਼ਨ (ਆਈਐਸਐਸਐਫ) ਵਿਸ਼ਵ ਚੈਂਪੀਅਨਸ਼ਿਪ ਪਿਸਟਲ ਮੁਹਿੰਮ ਦੀ ਸ਼ੁਰੂਆਤ ਔਰਤਾਂ ਦੇ 25 ਮੀਟਰ ਪਿਸਟਲ ਟੀਮ ਜੂਨੀਅਰ ਮੁਕਾਬਲੇ ਵਿੱਚ ਕਾਂਸੀ ਦੇ ਤਗ਼ਮੇ ਨਾਲ ਕੀਤੀ। ਈਸ਼ਾ ਸਿੰਘ, ਨਮਿਆ ਕਪੂਰ ਅਤੇ ਵਿਭੂਤੀ ਭਾਟੀਆ ਦੀ ਤਿਕੜੀ ਨੇ ਮੁਕਾਬਲੇ ਦੇ ਪਹਿਲੇ ਹੀ ਦਿਨ ਮਿਸਰ ਇੰਟਰਨੈਸ਼ਨਲ ਓਲੰਪਿਕ ਸਿਟੀ (ਈਆਈਓਸੀ) ਸ਼ੂਟਿੰਗ ਰੇਂਜ ਵਿੱਚ ਕਾਂਸੀ ਦੇ ਤਗ਼ਮੇ ਦੇ ਮੈਚ ਵਿੱਚ ਜਰਮਨੀ ਨੂੰ 17-1 ਨਾਲ ਹਰਾ ਕੇ ਭਾਰਤ ਨੂੰ ਤਗ਼ਮਾ ਦਿਵਾਇਆ।
ਈਸ਼ਾ, ਨਮਿਆ ਅਤੇ ਵਿਭੂਤੀ ਕੁਆਲੀਫਿਕੇਸ਼ਨ ਦੇ ਪਹਿਲੇ ਗੇੜ ਵਿੱਚ 856 ਦੇ ਸਕੋਰ ਨਾਲ ਚੌਥੇ ਸਥਾਨ 'ਤੇ ਰਹੇ ਅਤੇ ਅਗਲੇ ਦੌਰ ਵਿੱਚ ਤੀਜੇ ਸਥਾਨ 'ਤੇ ਚਲੇ ਗਏ। ਅਗਲੇ ਗੇੜ ਵਿੱਚ ਉਸ ਨੇ 437 ਦਾ ਸਕੋਰ ਬਣਾ ਕੇ ਕਾਂਸੀ ਦੇ ਤਗ਼ਮੇ ਲਈ ਕੁਆਲੀਫਾਈ ਕਰਨ ਲਈ ਚੌਥੇ ਸਥਾਨ ਵਾਲੇ ਜਰਮਨਜ਼ ਨੂੰ ਪਿੱਛੇ ਛੱਡ ਦਿੱਤਾ। ਇਸ ਈਵੈਂਟ ਵਿੱਚ ਚੀਨ ਨੇ ਸੋਨ ਤਗ਼ਮਾ ਜਿੱਤਿਆ ਜਦਕਿ ਕੋਰੀਆ ਨੇ ਚਾਂਦੀ ਦਾ ਤਗ਼ਮਾ ਜਿੱਤਿਆ।
ਦਿਨ ਦੇ ਹੋਰ ਨਤੀਜਿਆਂ ਵਿੱਚ, ਔਰਤਾਂ ਦੇ 50 ਮੀਟਰ ਰਾਈਫਲ ਪ੍ਰੋਨ ਜੂਨੀਅਰ ਮੁਕਾਬਲੇ ਵਿੱਚ, ਨਿਸ਼ਚਲ 616.9 ਅਤੇ ਨੁਪੁਰ ਕੁਮਾਰਾਵਤ 606.6 ਦੇ ਨਾਲ ਕ੍ਰਮਵਾਰ 8ਵੇਂ ਅਤੇ 34ਵੇਂ ਸਥਾਨ 'ਤੇ ਰਹੀ। ਇਸੇ ਜੂਨੀਅਰ ਪੁਰਸ਼ ਵਰਗ ਵਿੱਚ ਸੂਰਿਆ ਪ੍ਰਤਾਪ ਸਿੰਘ (608.7 ਸਕੋਰ) 13ਵੇਂ, ਪੰਕਜ ਮੁਖੇਜਾ (608.5 ਸਕੋਰ) 14ਵੇਂ, ਹਰਸ਼ ਸਿੰਗਲਾ (606.0 ਸਕੋਰ) 20ਵੇਂ ਜਦਕਿ ਐਡਰੀਅਨ ਕਰਮਾਕਰ (603.7 ਸਕੋਰ) 27ਵੇਂ ਸਥਾਨ ’ਤੇ ਰਹੇ।
ਇਹ ਵੀ ਪੜੋ: ਭਾਰਤੀ ਟੀਮ ਨੂੰ ਸਾਬਕਾ ਕੋਚ ਰਵੀ ਸ਼ਾਸਤਰੀ ਦੀ ਸਲਾਹ,ਕਿਹਾ ਵਿਸ਼ਵ ਕੱਪ ਜਿੱਤਣ ਲਈ ਫਿਲਡਿੰਗ ਵਿੱਚ ਕਰਨਾ ਪਵੇਗਾ ਸੁਧਾਰ