ਚੰਡੀਗੜ੍ਹ: ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਟੈਸਟ ਮੈਚ ਚੱਲ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਕਰਨਾ ਦਾ ਫੈਸਲਾ ਲਿਆ। ਭਾਰਤ ਨੇ ਪਹਿਲੇ ਦਿਨ ਐਤਵਾਰ ਨੂੰ 90 ਓਵਰਾਂ ਵਿਚ 3 ਵਿਕਟਾਂ ’ਤੇ 272 ਦੌੜਾਂ ਦਾ ਮਜ਼ਬੂਤ ਸਕੋਰ ਬਣਾ ਲਿਆ। ਭਾਰਤ ਦੇ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਦੀ ਅਜੇਤੂ ਪਾਰੀ ਸਦਕਾ ਅਤੇ ਉਨ੍ਹਾਂ ਦੇ ਸ਼ਾਨਦਾਰ ਸੈਂਕੜੇ ਨਾਲ ਭਾਰਤ ਵੱਲੋਂ 273 ਦੌੜਾਂ ਬਣਾਈਆਂ ਗਈਆਂ ਹਨ।
ਇਸ ਦੌਰਾਨ ਭਾਰਤ ਨੇ ਚੰਗੀ ਸ਼ੁਰੂਆਤ ਕਰਦੇ ਹੋਏ ਲੰਚ ਤੱਕ ਬਿਨਾਂ ਕੋਈ ਵਿਕਟ ਗੁਆਏ 83 ਦੌੜਾਂ ਤੇ ਚਾਹ ਦੀ ਬ੍ਰੇਕ ਤੱਕ 2 ਵਿਕਟਾਂ ਗੁਆ ਕੇ 157 ਦੌੜਾਂ ਬਣਾਈਆਂ। ਭਾਰਤ ਨੇ ਆਖਰੀ ਸੈਸ਼ਨ ਵਿੱਚ ਇਕ ਵਿਕਟ ਗੁਆਈ ਤੇ ਸਕੋਰ ਨੂੰ 272 ਦੌੜਾਂ ਤਕ ਪਹੁੰਚਾ ਦਿੱਤਾ।
ਰਾਹੁਲ ਨੇ ਸਾਵਧਾਨੀ ਨਾਲ ਬੱਲੇਬਾਜ਼ੀ ਕੀਤੀ ਤੇ 248 ਗੇਂਦਾਂ ਉੱਤੇ ਅਜੇਤੂ 122 ਦੌੜਾਂ ਵਿੱਚ 17 ਚੌਕੇ ਤੇ 1 ਛੱਕਾ ਜੜਿਆ। ਦੂਜੇ ਓਪਨਰ ਮਯੰਕ ਅਗਰਵਾਲ ਨੇ 123 ਗੇਂਦਾਂ ਵਿੱਚ 9 ਚੌਕਿਆਂ ਦੀ ਮਦਦ ਨਾਲ 60 ਦੌੜਾਂ, ਵਿਰਾਟ ਕੋਹਲੀ ਨੇ 94 ਗੇਂਦਾਂ ’ਤੇ 4 ਚੌਕਿਆਂ ਦੀ ਮਦਦ ਨਾਲ 35 ਦੌੜਾਂ ਤੇ ਅਜਿੰਕਯ ਰਹਾਨੇ ਨੇ 81 ਗੇਂਦਾਂ ਵਿਚ 8 ਚੌਕਿਆਂ ਦੇ ਸਹਾਰੇ ਅਜੇਤੂ 40 ਦੌੜਾਂ ਬਣਾਈਆਂ।
ਭਾਰਤ ਦੀਆਂ ਤਿੰਨੇ ਵਿਕਟਾਂ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਲੂੰਗੀ ਇਨਗਿਡੀ ਨੇ ਝਟਕਾਈਆਂ। ਇਨਗਿਡੀ ਨੇ 17 ਓਵਰਾਂ ਵਿੱਚ 45 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਪਰ ਦੱਖਣੀ ਅਫਰੀਕਾ ਦਾ ਹੋਰ ਕੋਈ ਵੀ ਗੇਂਦਬਾਜ਼ ਭਾਰਤੀ ਬੱਲੇਬਾਜ਼ਾਂ ’ਤੇ ਭਾਰੂ ਨਹੀਂ ਹੋ ਸਕਿਆ।
ਕਿਹੜੇ ਖਿਡਾਰੀ ਹਨ ਪਲੇਇੰਗ ਇਲੇਵਨ ’ਚ
ਦੱਖਣੀ ਅਫ਼ਰੀਕਾ : ਡੀਨ ਐਲਗਰ (ਕਪਤਾਨ), ਐਡੇਨ ਮਾਰਕਰਾਮ, ਕੀਗਨ ਪੀਟਰਸਨ, ਰੱਸੀ ਵੈਨ ਡੇਰ ਡੂਸਨ, ਟੇਮਬਾ ਬਾਵੁਮਾ, ਕਵਿੰਟਨ ਡੀ ਕਾਕ (ਵਿਕਟਕੀਪਰ), ਵੀਆਨ ਮੁਲਡਰ, ਮਾਰਕੋ ਜੇਨਸਨ, ਕੇਸ਼ਵ ਮਹਾਰਾਜ, ਕੈਗਿਸੋ ਰਬਾਡਾ, ਲੁੰਗੀ ਐਗਿਡੀ।
ਭਾਰਤ : ਕੇ. ਐੱਲ. ਰਾਹੁਲ, ਮਯੰਕ ਅਗਰਵਾਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕਪਤਾਨ), ਅਜਿੰਕਯ ਰਹਾਣੇ, ਰਿਸ਼ਭ ਪੰਤ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਸ਼ਾਰਦੁਲ ਠਾਕੁਰ, ਮੁਹੰਮਦ ਸ਼ੰਮੀ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ।
ਇਹ ਵੀ ਪੜ੍ਹੋ: ਕੋਹਲੀ ਦੀ ਕਪਤਾਨੀ 'ਤੇ ਰਾਹੁਲ ਦਾ ਵੱਡਾ ਬਿਆਨ