ਜੇਦਾਹ: ਡਰਾਕ ਰੈਲੀ ਵਿੱਚ ਹਿੱਸਾ ਲੈ ਰਹੇ ਫਾਮੁੱਲਾ-1 ਡਰਾਈਵ Fernando Alonso ਨੇ ਕਿਹਾ ਹੈ ਕਿ ਉਹ ਆਪਣੀ ਪਹਿਲੀ ਆਫ਼ ਰੋਡ ਰੈਲੀ ਵਿੱਚ ਸਾਵਧਾਨੀ ਜ਼ਰੂਰ ਵਰਤਣਗੇ। ਉਹ ਆਪਣੇ ਪਹਿਲੇ ਮੌਕੇ ਨੂੰ ਹੱਥਾਂ 'ਚੋਂ ਜਾਣ ਨਹੀਂ ਦੇਣਗੇ।
ਹੋਰ ਪੜ੍ਹੋ: ਹਾਰਦਿਕ ਦੀ ਸਾਬਕਾ ਪ੍ਰੇਮਿਕਾ ਐਲੀ ਅਵਰਾਮ ਨੇ ਸੋਸ਼ਲ ਮੀਡੀਆ ਉੱਤੇ ਕੀਤੀ ਅਜੀਬ ਪੋਸਟ
Alonso Dakar Rally ਵਿੱਚ ਹਿੱਸਾ ਲੈਣ ਵਾਲੇ ਪਹਿਲੇ ਐਫ-1 ਚੈਂਪੀਅਨ ਹਨ। ਉਨ੍ਹਾਂ ਤੋਂ ਪਹਿਲਾ ਵੀ ਐਫ਼-1 ਡਰਾਈਵਰਾਂ ਨੇ ਡਰਾਕ ਰੈਲੀ ਵਿੱਚ ਹਿੱਸਾ ਲਿਆ ਹੈ ਪਰ Alonso ਪਹਿਲੇ ਅਜਿਹੇ ਐਫ-1 ਚੈਂਪੀਅਨ ਹਨ, ਜੋ ਇਸ ਵਿੱਚ ਹਿੱਸਾ ਲੈ ਰਹੇ ਹਨ।
ਹੋਰ ਪੜ੍ਹੋ: ਜਾਣੋਂ 100 ਸਾਲਾਂ ਵਿੱਚ ਭਾਰਤ ਦਾ ਉਲੰਪਿਕ ਵਿੱਚ ਕਿਸ ਤਰ੍ਹਾ ਦਾ ਰਿਹਾ ਸਫ਼ਰ
Alonso ਤੋਂ ਜਦ ਪੁੱਛਿਆ ਗਿਆ ਕਿ ਉਹ ਘਬਰਾਏ ਹੋਏ ਹਨ ਤਾਂ ਉੁਨ੍ਹਾਂ ਨੇ ਕਿਹਾ, 'ਡਰਾਕ ਵਿੱਚ ਦੋ ਦਿਨ ਦਾ ਸਮਾਂ ਹੈ ਇਸ ਤੋਂ ਪਹਿਲਾ ਮੈਂ ਕਦੇ ਆਫ਼ ਰੋਡ ਰੈਲੀ ਨਹੀਂ ਕੀਤੀ, ਮੈਂ ਇਸ ਚੌਣੁਤੀ ਨੂੰ ਲੈ ਕੇ ਥੋੜ੍ਹਾ ਸਾਵਧਾਨ ਹਾਂ, ਜਿਸ ਲਈ ਕਈ ਲੋਕ ਤਾਂ ਕੋਸ਼ਿਸ਼ ਕਰਨ ਬਾਰੇ ਵੀ ਨਹੀਂ ਸੋਚਦੇ।'
ਇਸ ਦੇ ਨਾਲ ਹੀ Alonso ਨੇ ਅੱਗੇ ਕਿਹਾ,'ਇਹ ਦੋ ਹਫ਼ਤੇ ਦਾ ਅਨੁਭਵ ਹੈ, ਹਰ ਦਿਨ ਮੈਂ ਅਤੇ ਮਾਰਕ ਕਾਰ ਵਿੱਚ ਜੋ ਅਨੁਭਵ ਕਰਾਗਾਂ ਉਹ ਇੱਕ ਕਿਤਾਬ ਲਿਖਣ ਦੇ ਲਈ ਕਾਫ਼ੀ ਹੋਵੇਗਾ। ਨਾਲ ਹੀ ਮੈਂ ਇਸ ਦਾ ਫਾਇਦਾ ਚੁੱਕਣ ਲਈ ਵੀ ਤਿਆਰ ਹਾਂ।'