ਨਵੀਂ ਦਿੱਲੀ: ਐਫਆਈਐਚ ਪੁਰਸ਼ ਹਾਕੀ ਵਿਸ਼ਵ ਕੱਪ ਦੇ ਕਰਾਸਓਵਰ ਮੁਕਾਬਲੇ ਵਿੱਚ ਭਾਰਤੀ ਟੀਮ ਦਾ ਮੁਕਾਬਲਾ ਨਿਊਜ਼ੀਲੈਂਡ ਦੀ ਟੀਮ ਨਾਲ ਹੋਇਆ। ਕਲਿੰਗਾ ਸਟੇਡੀਅਮ ਵਿੱਚ ਖੇਡੇ ਗਏ ਪੂਲ ਡੀ ਦੇ ਮੈਚ ਵਿੱਚ ਦੋਵੇਂ ਟੀਮਾਂ ਨਿਰਧਾਰਤ ਸਮੇਂ ਦੇ ਅੰਤ ਤੱਕ 3-3 ਨਾਲ ਬਰਾਬਰੀ ’ਤੇ ਸਨ। ਇਸ ਤੋਂ ਬਾਅਦ ਮੈਚ ਪੈਨਲਟੀ ਸ਼ੂਟਆਊਟ ਤੱਕ ਪਹੁੰਚ ਗਿਆ। ਜਿੱਥੇ ਨਿਊਜ਼ੀਲੈਂਡ ਨੇ ਭਾਰਤ ਨੂੰ 5-4 ਨਾਲ ਹਰਾ ਦਿੱਤਾ ਤੇ ਇਸ ਦੇ ਨਾਲ ਹੀ ਮੇਜ਼ਬਾਨ ਭਾਰਤ ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਹੈ। ਹੁਣ 24 ਜਨਵਰੀ ਨੂੰ ਕੁਆਰਟਰ ਫਾਈਨਲ ਵਿੱਚ ਨਿਊਜ਼ੀਲੈਂਡ ਦਾ ਸਾਹਮਣਾ ਮੌਜੂਦਾ ਚੈਂਪੀਅਨ ਬੈਲਜੀਅਮ ਨਾਲ ਹੋਵੇਗਾ,
ਇਹ ਵੀ ਪੜੋ: ਅਯੁੱਧਿਆ 'ਚ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੀ ਮੀਟਿੰਗ ਰੱਦ, ਕੁਸ਼ਤੀ ਸੰਘ ਦੀ ਬੈਠਕ 4 ਹਫਤਿਆਂ ਲਈ ਮੁਲਤਵੀ
ਪੈਨਲਟੀ ਸ਼ੂਟਆਊਟ ਦਾ ਰੋਮਾਂਚ: ਭਾਰਤ ਅਤੇ ਨਿਊਜ਼ੀਲੈਂਡ ਨੇ 9-9 ਕੋਸ਼ਿਸ਼ਾਂ ਕੀਤੀਆਂ। ਇਸ ਵਿੱਚ ਨਿਊਜ਼ੀਲੈਂਡ ਨੇ 5 ਅਤੇ ਭਾਰਤ ਨੇ 4 ਗੋਲ ਕੀਤੇ। ਪਹਿਲੀ ਕੋਸ਼ਿਸ਼ ਦੇ ਸ਼ੂਟਆਊਟ ਦੀ ਸ਼ੁਰੂਆਤ ਭਾਰਤੀ ਕਪਤਾਨ ਹਰਮਨਪ੍ਰੀਤ ਦੇ ਗੋਲ ਨਾਲ ਹੋਈ। ਇਸ ਤੋਂ ਬਾਅਦ ਨਿਊਜ਼ੀਲੈਂਡ ਦੇ ਨਿਕ ਵੁੱਡ ਨੇ ਬਰਾਬਰੀ ਦਾ ਗੋਲ ਕੀਤਾ। ਰਾਜਕੁਮਾਰ ਪਾਲ ਨੇ ਗੋਲ ਕਰਕੇ ਭਾਰਤ ਨੂੰ 2-1 ਨਾਲ ਅੱਗੇ ਕਰ ਦਿੱਤਾ। ਸੀਨ ਫਿੰਡਲੇ ਨੇ ਫਿਰ ਸਕੋਰ 2-2 ਨਾਲ ਬਰਾਬਰ ਕਰ ਦਿੱਤਾ। ਅਭਿਸ਼ੇਕ ਗੋਲ ਕਰਨ ਤੋਂ ਖੁੰਝ ਗਏ ਅਤੇ ਹੇਡਨ ਫਿਲਿਪਸ ਨੇ ਗੋਲ ਕਰਕੇ ਨਿਊਜ਼ੀਲੈਂਡ ਟੀਮ ਨੂੰ 3-2 ਨਾਲ ਅੱਗੇ ਕਰ ਦਿੱਤਾ।
-
India bow out of the #HWC2023 after losing to New Zealand in penalty shootouts 💔
— Hockey India (@TheHockeyIndia) January 22, 2023 " class="align-text-top noRightClick twitterSection" data="
🇮🇳IND 3-3 NZL🇳🇿
(SO: 4-5)#HockeyIndia #IndiaKaGame #HWC2023 #HockeyWorldCup2023 @CMO_Odisha @sports_odisha @IndiaSports @Media_SAI @BlackSticks pic.twitter.com/EPcLlJhtrg
">India bow out of the #HWC2023 after losing to New Zealand in penalty shootouts 💔
— Hockey India (@TheHockeyIndia) January 22, 2023
🇮🇳IND 3-3 NZL🇳🇿
(SO: 4-5)#HockeyIndia #IndiaKaGame #HWC2023 #HockeyWorldCup2023 @CMO_Odisha @sports_odisha @IndiaSports @Media_SAI @BlackSticks pic.twitter.com/EPcLlJhtrgIndia bow out of the #HWC2023 after losing to New Zealand in penalty shootouts 💔
— Hockey India (@TheHockeyIndia) January 22, 2023
🇮🇳IND 3-3 NZL🇳🇿
(SO: 4-5)#HockeyIndia #IndiaKaGame #HWC2023 #HockeyWorldCup2023 @CMO_Odisha @sports_odisha @IndiaSports @Media_SAI @BlackSticks pic.twitter.com/EPcLlJhtrg
ਫਿਰ ਪੀਆਰ ਸ਼੍ਰੀਜੇਸ਼ ਨੇ ਤਿੰਨ ਸੇਵ ਕਰਕੇ ਭਾਰਤ ਨੂੰ ਹਾਰ ਤੋਂ ਬਚਾਇਆ। ਇਸ ਦੌਰਾਨ ਸ਼ਮਸ਼ੇਰ ਗੋਲ ਕਰਨ ਤੋਂ ਖੁੰਝ ਗਿਆ ਅਤੇ ਸੁਖਜੀਤ ਗੋਲ ਕਰ ਗਿਆ। ਪੰਜ ਕੋਸ਼ਿਸ਼ਾਂ ਤੋਂ ਬਾਅਦ ਸਕੋਰ 3-3 ਨਾਲ ਬਰਾਬਰ ਰਿਹਾ। ਵੁੱਡ ਨਿਕ ਅਤੇ ਹਰਮਨਪ੍ਰੀਤ ਸਿੰਘ ਛੇਵੀਂ ਕੋਸ਼ਿਸ਼ ਵਿੱਚ ਗੋਲ ਕਰਨ ਤੋਂ ਖੁੰਝ ਗਏ। ਜਦੋਂ ਕਿ ਸੀਨ ਫਿੰਡਲੇ ਅਤੇ ਰਾਜਕੁਮਾਰ ਪਾਲ ਨੇ ਸੱਤਵੇਂ ਗੋਲ ਕੀਤੇ। ਹੇਡਨ ਅਤੇ ਸੁਖਜੀਤ ਅੱਠਵੀਂ ਕੋਸ਼ਿਸ਼ ਵਿੱਚ ਗੋਲ ਨਹੀਂ ਕਰ ਸਕੇ। ਸੈਮ ਲਿਨ ਨੇ ਨੌਵੀਂ ਕੋਸ਼ਿਸ਼ ਵਿੱਚ ਗੋਲ ਕੀਤਾ ਤੇ ਸ਼ਮਸ਼ੇਰ ਖੁੰਝ ਗਿਆ।
ਗੋਲਕੀਪਰ ਪੀਆਰ ਸ੍ਰੀਜੇਸ਼ ਸ਼ੂਟਆਊਟ ਦੀ ਛੇਵੀਂ ਕੋਸ਼ਿਸ਼ ਵਿੱਚ ਜ਼ਖ਼ਮੀ ਹੋ ਗਿਆ: ਪੈਨਲਟੀ ਸ਼ੂਟਆਊਟ ਦੌਰਾਨ ਭਾਰਤੀ ਗੋਲਕੀਪਰ ਪੀਆਰ ਸ੍ਰੀਜੇਸ਼ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਕ੍ਰਿਸ਼ਨ ਬਹਾਦੁਰ ਪਾਠਕ ਦੋ ਮੌਕਿਆਂ 'ਤੇ ਗੋਲ ਰੋਕਣ 'ਚ ਨਾਕਾਮ ਰਿਹਾ ਅਤੇ ਭਾਰਤ ਨੂੰ ਮੈਚ ਹਾਰਨਾ ਪਿਆ।
ਇਹ ਵੀ ਪੜੋ: ਏਲੀਨਾ ਰਾਇਬਾਕਿਨਾ ਨੇ ਇਗਾ ਸਵਿਏਟੇਕ ਨੂੰ ਹਰਾ ਕੇ ਕੁਆਰਟਰ ਫਾਈਨਲ ਵਿੱਚ ਬਣਾਈ ਥਾਂ