ਨਵੀਂ ਦਿੱਲੀ: ਮਹਿਲਾ ਦੌੜਾਕ ਹਿਮਾ ਦਾਸ ਨੂੰ 100 ਮੀਟਰ ਹੀਟ ਵਿਚ ਦੌੜਦੇ ਹੋਏ ਹੈਮਸਟ੍ਰਿੰਗ ਦੀ ਸੱਟ ਲੱਗੀ ਸੀ। ਮਹਿਲਾਵਾਂ ਦੀ 4x100 ਮੀਟਰ ਦੀ ਟੀਮ ਨੇ ਕੌਮੀ ਅੰਤਰ-ਰਾਜ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 44.15 ਸਕਿੰਟ ਦਾ ਸਮਾਂ ਕੱਢਿਆ ਅਤੇ ਇਹ 43.03 ਸਕਿੰਟ ਦੇ ਨਿਸ਼ਚਤ ਸਮੇਂ ਤੋਂ ਬਾਹਰ ਸੀ। ਇਸ ਸੱਟ ਦੇ ਕਾਰਨ ਹਿਮਾ ਦੇ ਟੋਕਿਉ ਓਲੰਪਿਕ (Tokyo Olympics) 'ਚ ਹਿੱਸਾ ਨਹੀਂ ਲੈ ਸਕੇਗੀ।
ਹਿਮਾ ਨੇ ਆਪਣੇ ਟਵਿਟਰ ਹੈਂਡਲ 'ਤੇ ਟਵੀਟ ਕੀਤਾ ਕਿ ਜਦੋਂ ਮੈਂ 100 ਮੀਟਰ ਤੇ 200 ਮੀਟਰ 'ਚ ਕੁਆਲੀਫਾਈ ਕਰਨ ਦੇ ਨੇੜੇ ਸੀ, ਸੱਟ ਦੇ ਕਾਰਨ ਆਪਣਾ ਪਹਿਲਾ ਓਲੰਪਿਕ ਨਹੀਂ ਖੇਡ ਸਕਦੀ। ਮੈਂ ਆਪਣੇ ਕੋਚ, ਸਹਾਇਕ ਸਟਾਫ਼ ਤੇ ਟੀਮ ਮੈਂਬਰਾਂ ਦੇ ਲਗਾਤਾਰ ਸਹਿਯੋਗ ਲਈ ਧੰਨਵਾਦ ਕਰਦੀ ਹਾਂ। ਪਰ ਮੈਂ ਮਜ਼ਬੂਤ ਵਾਪਸੀ ਕਰਾਂਗੀ ਤੇ ਕਾਮਨਵੈਲਥ ਗੇਮਜ਼ 2022, ਏਸ਼ੀਅਨ ਗੇਮਜ਼ 2022 ਤੇ ਵਰਲਡ ਚੈਂਪੀਅਨਸ਼ਿਪ 2022 ਦਾ ਇੰਤਜ਼ਾਰ ਕਰ ਰਹੀ ਹਾਂ।
- — Hima (mon jai) (@HimaDas8) July 6, 2021 " class="align-text-top noRightClick twitterSection" data="
— Hima (mon jai) (@HimaDas8) July 6, 2021
">— Hima (mon jai) (@HimaDas8) July 6, 2021
ਕੇਂਦਰੀ ਯੁਵਾ ਮਾਮਲਿਆਂ ਅਤੇ ਖੇਡ ਮੰਤਰੀ ਕਿਰਨ ਰਿਜੀਜੂ (Kiren Rijiju)ਨੇ ਹਿਮਾ ਦੇ ਟੋਕਿਉ ਓਲੰਪਿਕ ਵਿੱਚੋਂ ਬਾਹਰ ਹੋਣ ਮਗਰੋਂ ਕਿਹਾ ਸੀ ਕਿ ਉਨ੍ਹਾਂ ਸਪ੍ਰਿੰਟਰ ਹਿਮਾ ਦਾਸ ਨਾਲ ਗੱਲ ਕੀਤੀ ਅਤੇ ਉਸ ਨੂੰ ਕਿਹਾ ਕਿ ਉਹ ਆਉਣ ਵਾਲੇ ਟੋਕਿਓ ਓਲੰਪਿਕ ਛੁੱਟ ਜਾਣ 'ਤੇ ਹਿੰਮਤ ਨਾ ਹਾਰਨ।
ਮਹਿਲਾ ਦੌੜਾਕ ਹਿਮਾ ਦਾਸ ਨੂੰ 100 ਮੀਟਰ ਹੀਟ ਵਿਚ ਦੌੜਦੇ ਹੋਏ ਹੈਮਸਟ੍ਰਿੰਗ ਦੀ ਸੱਟ ਲੱਗੀ ਸੀ। ਮਹਿਲਾਵਾਂ ਦੀ 4x100 ਮੀਟਰ ਦੀ ਟੀਮ ਨੇ ਕੌਮੀ ਅੰਤਰ-ਰਾਜ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 44.15 ਸਕਿੰਟ ਦਾ ਸਮਾਂ ਕੱਢਿਆ ਅਤੇ ਇਹ 43.03 ਸਕਿੰਟ ਦੇ ਨਿਸ਼ਚਤ ਸਮੇਂ ਤੋਂ ਬਾਹਰ ਸੀ।
ਸਪ੍ਰਿੰਟਰ ਨੇ ਮਹਿਲਾਵਾਂ ਦੀ 200 ਮੀਟਰ ਫਾਈਨਲ ਵਿੱਚ ਮੁਕਾਬਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਯੋਗਤਾ ਦੇ ਅੰਕ ਨੂੰ ਪੂਰਾ ਨਹੀਂ ਕਰ ਸਕੀ।
ਏਸ਼ੀਆਈ ਭਾਰਤੀ ਸਪ੍ਰਿੰਟਰ ਦੁਤੀ ਚੰਦ (Dutee Chand) ਨੇ ਵਿਸ਼ਵ ਰੈਂਕਿੰਗ ਕੋਟੇ ਰਾਹੀਂ 100 ਮੀਟਰ ਅਤੇ 200 ਮੀਟਰ ਦੋਵਾਂ ਰੇਸਾਂ ਵਿੱਚ ਆਉਣ ਵਾਲੀਆਂ ਟੋਕਿਓ ਓਲੰਪਿਕਸ ਲਈ ਕੁਆਲੀਫਾਈ ਕਰ ਲਿਆ ਹੈ।
ਵਰਲਡ ਰੈਂਕਿੰਗਜ਼ ਰੂਟ ਰਾਹੀਂ 100 ਮੀਟਰ ਵਿੱਚ 22 ਥਾਵਾਂ ਅਤੇ 200 ਮੀਟਰ ਵਿੱਚ 15 ਸਥਾਨ ਉਪਲਬਧ ਸਨ। ਦੁਤੀ ਚੰਦ ਦੀ 100 ਮੀਟਰ ਵਿੱਚ ਵਿਸ਼ਵ ਵਿੱਚ ਨੰਬਰ 44 ਵਿਚ ਅਤੇ 200 ਮੀਟਰ ਵਿਚ ਵਿਸ਼ਵ ਨੰਬਰ 51ਵਾਂ ਰੈਂਕ ਹਾਸਲ ਕੀਤਾ ਸੀ।
ਇਹ ਵੀ ਪੜ੍ਹੋ: ਟੋਕਿਓ ਉਲੰਪਿਕਸ: ਭਾਰਤੀ ਬੈਡਮਿੰਟਨ ਟੀਮ ਦਾ ਐਲਾਨ, ਚਾਰ ਖਿਡਾਰੀ ਦਿਖਾਉਣਗੇ ਜੌਹਰ