ਚੰਡੀਗੜ੍ਹ: ਟੋਕੀਓ ਓਲੰਪਿਕ (Tokyo Olympics) ’ਚ ਸੋਨ ਤਮਗਾ ਜੇਤੂ ਨੀਰਜ ਚੋਪੜਾ (Neeraj Chopra) ਵਿਦੇਸ਼ੀ ਧਰਤੀ 'ਤੇ ਭਾਰਤ ਦਾ ਨਾਂ ਰੌਸ਼ਨ ਕਰਨ ਤੋਂ ਬਾਅਦ ਟ੍ਰੇਨਿੰਗ ‘ਤੇ ਪਰਤ ਆਇਆ ਹੈ। ਕਈ ਸਾਲਾਂ ਦੀ ਲੰਮੀ ਉਡੀਕ ਨੂੰ ਖਤਮ ਕਰਦਿਆਂ, ਉਸਨੇ ਟੋਕੀਓ ਓਲੰਪਿਕ (Tokyo Olympics) 2020 ਵਿੱਚ ਜੈਵਲਿਨ ਥ੍ਰੋ ਵਿੱਚ ਸੋਨੇ ਦਾ ਤਗਮਾ ਜਿੱਤਿਿਆ, ਜਿਸ ਕਾਰਨ ਉਹ ਦੇਸ਼ ਵਿੱਚ ਗੋਲਡਨ ਬੁਆਏ (Golden Boy) ਵਜੋਂ ਜਾਣਿਆ ਜਾਂਦਾ ਹੈ।
ਇਹ ਵੀ ਪੜੋ: ਭਾਰਤੀ ਪੁਰੁਸ਼ ਬਾਕਸਿੰਗ ਟੀਮ ਵਿਸ਼ਵ ਚੈਂਪੀਅਨਸ਼ਿੱਪ ਲਈ ਬੇਲਗਰੇਡ ਰਵਾਨਾ
ਭਾਰਤ ਪਰਤਣ ‘ਤੇ ਨੀਰਜ ਚੋਪੜਾ (Neeraj Chopra) ਨੂੰ ਬਾਕੀ ਤਮਗਾ ਜੇਤੂਆਂ ਦੇ ਨਾਲ ਸਰਕਾਰ ਨੇ ਸਨਮਾਨਿਤ ਕੀਤਾ। ਉਹ ਬਹੁਤ ਸਾਰੇ ਬ੍ਰਾਂਡਾਂ ਦਾ ਹਿੱਸਾ ਵੀ ਬਣ ਗਿਆ। ਹਾਲਾਂਕਿ, ਹੁਣ ਨੀਰਜ ਚੋਪੜਾ (Neeraj Chopra) ਮੈਦਾਨ 'ਤੇ ਵਾਪਸ ਆ ਗਿਆ ਹੈ, ਜਿਸਦੀ ਜਾਣਕਾਰੀ ਉਸਨੇ ਆਪਣੇ ਪ੍ਰਸ਼ੰਸਕਾਂ ਅਤੇ ਪੈਰੋਕਾਰਾਂ ਨੂੰ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ।
-
Returned to training this week with the same hunger and desire as before. A #throwback to the beginning of the last Olympic cycle is a good place to start! Thank you to everyone for your messages of support. 🙏🏻 pic.twitter.com/gia4fP4SQD
— Neeraj Chopra (@Neeraj_chopra1) October 20, 2021 " class="align-text-top noRightClick twitterSection" data="
">Returned to training this week with the same hunger and desire as before. A #throwback to the beginning of the last Olympic cycle is a good place to start! Thank you to everyone for your messages of support. 🙏🏻 pic.twitter.com/gia4fP4SQD
— Neeraj Chopra (@Neeraj_chopra1) October 20, 2021Returned to training this week with the same hunger and desire as before. A #throwback to the beginning of the last Olympic cycle is a good place to start! Thank you to everyone for your messages of support. 🙏🏻 pic.twitter.com/gia4fP4SQD
— Neeraj Chopra (@Neeraj_chopra1) October 20, 2021
ਆਪਣੀ ਟ੍ਰੇਨਿੰਗ ਦੀਆਂ ਕੁਝ ਤਸਵੀਰਾਂ ਟਵਿੱਟਰ 'ਤੇ ਸ਼ੇਅਰ ਕਰਦੇ ਹੋਏ ਨੀਰਜ ਚੋਪੜਾ (Neeraj Chopra) ਨੇ ਲਿਖਿਆ, ਇਸ ਹਫਤੇ ਮੈਂ ਉਸੇ ਭੁੱਖ ਨਾਲ ਟ੍ਰੇਨਿੰਗ ‘ਤੇ ਪਰਤਿਆ ਹਾਂ। ਪਿਛਲੇ ਓਲੰਪਿਕ ਚੱਕਰ ਵਾਂਗ ਹੀ ਸ਼ੁਰੂਆਤ ਕਰਨੀ ਚੰਗੀ ਹੈ। ਤੁਹਾਡੇ ਸੰਦੇਸ਼ਾਂ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ।
ਦੱਸ ਦੇਈਏ ਕਿ ਨੀਰਜ ਚੋਪੜਾ (Neeraj Chopra) ਨੇ ਟੋਕੀਓ ਓਲੰਪਿਕ (Tokyo Olympics) 2020 ਵਿੱਚ ਜੈਵਲਿਨ ਥ੍ਰੋ ਵਿੱਚ ਗੋਲਡ ਮੈਡਲ ਜਿੱਤਿਆ ਸੀ। ਇਸ ਨਾਲ ਉਹ ਅਥਲੈਟਿਕਸ ਵਿੱਚ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ। ਨੀਰਜ ਚੋਪੜਾ (Neeraj Chopra) ਭਾਰਤ ਲਈ ਵਿਅਕਤੀਗਤ ਸੋਨ ਤਗਮਾ ਜਿੱਤਣ ਵਾਲਾ ਦੂਜਾ ਐਥਲੀਟ ਹੈ। ਨੀਰਜ ਚੋਪੜਾ (Neeraj Chopra) ਤੋਂ ਪਹਿਲਾਂ ਅਭਿਨਵ ਬਿੰਦਰਾ ਨੇ 13 ਸਾਲ ਪਹਿਲਾਂ ਬੀਜਿੰਗ ਓਲੰਪਿਕ ਵਿੱਚ ਸੋਨ ਤਗਮਾ ਜਿੱਤਿਆ ਸੀ।
ਇਹ ਵੀ ਪੜੋ: ਆਸਟ੍ਰੇਲੀਆ ਦੇ ਖਿਲਾਫ ਆਖਰੀ ਪ੍ਰੈਕਟਿਸ ਮੈਚ ਦੌਰਾਨ ਬੱਲੇਬਾਜ਼ੀ ਕ੍ਰਮ ਤੈਅ ਕਰਨ 'ਤੇ ਭਾਰਤ ਦੀਆਂ ਨਜ਼ਰਾਂ