ਨਵੀਂ ਦਿੱਲੀ: 19 ਸਾਲਾ ਮਹਿਲਾ ਮੁੱਕੇਬਾਜ਼ੀ ਖਿਡਾਰੀ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਵਿੱਚ ਸਾਬਕਾ ਭਾਰਤੀ ਮੁੱਕੇਬਾਜ਼ੀ ਖਿਡਾਰੀ ਸੰਦੀਪ ਮਲਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।
ਪੁਲਿਸ ਮੁਤਾਬਕ ਕੋਚ ਸੰਦੀਪ ਟੀਮ ਦੇ ਨਾਲ ਪੱਛਮੀ ਬੰਗਾਲ ਕਲਾਸਿਕ ਬਾਕਸਿੰਗ ਚੈਂਪੀਅਨਸ਼ਿਪ-2020 ਲਈ ਹਰਿਆਣਾ ਮਹਿਲਾ ਟੀਮ ਨਾਲ ਗਏ। ਇਹ ਟੀਮ 29 ਫਰਵਰੀ ਤੋਂ 3 ਮਾਰਚ ਤੱਕ ਖੇਡੇ ਗਏ ਇਸ ਟੂਰਨਾਮੈਂਟ ਲਈ 27 ਫਰਵਰੀ ਨੂੰ ਨਵੀਂ ਦਿੱਲੀ ਤੋਂ ਦੁਰਾਂਤੋ ਐਕਸਪ੍ਰੈਸ ਰਾਹੀਂ ਰਵਾਨਾ ਹੋਈ ਸੀ। ਇਸ ਦੌਰਾਨ ਇਕ ਰੇਲਗੱਡੀ ਅਤੇ ਫਿਰ ਕੋਲਕਾਤਾ ਵਿਚ 28 ਸਾਲਾ ਕੋਚ ਨੇ ਇਕ ਮਹਿਲਾ ਮੁੱਕੇਬਾਜ਼ ਨਾਲ ਜਿਨਸੀ ਸ਼ੋਸ਼ਣ ਕੀਤਾ।
ਪੁਲਿਸ ਰਿਪੋਰਟ ਮੁਤਾਬਕ ਮਹਿਲਾ ਮੁੱਕੇਬਾਜ਼ ਨੇ ਕੋਲਕਾਤਾ ਤੋਂ ਵਾਪਸ ਆਉਂਦਿਆਂ ਹੀ ਨਵੀਂ ਦਿੱਲੀ ਰੇਲਵੇ ਪੁਲਿਸ ਵਿਰੁੱਧ ਮਾਮਲਾ ਦਰਜ ਕਰਵਾਇਆ। ਉਸਨੇ ਆਪਣੇ ਬਿਆਨ ਵਿੱਚ ਸੰਦੀਪ ਉੱਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਹੈ।
ਸੋਨੀਪਤ ਤੋਂ ਗ੍ਰਿਫਤਾਰ ਕੀਤੇ ਗਏ ਕੋਚ ਨੇ ਵੀ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਹੈ। ਦੱਸ ਦਈਏ ਕਿ ਸੰਦੀਪ ਨੇ ਕੌਮਾਂਤਰੀ ਪੱਧਰ 'ਤੇ ਭਾਰਤ ਦੀ ਨੁਮਾਇੰਦਗੀ ਕੀਤੀ ਹੈ।