ਹੈਦਰਾਬਾਦ : ਵਿਸ਼ਵ ਮਹਿਲਾ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਭਾਰਤੀ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ ਅਤੇ ਇੱਕ ਚਾਂਦੀ ਅਤੇ 3 ਕਾਂਸੇ ਸਮੇਤ ਕੁੱਲ 4 ਤਮਗ਼ੇ ਆਪਣੇ ਨਾਂਅ ਕੀਤੇ ਹਨ। ਲਵਲਿਨਾ ਬੋਰਗੋਹੇਨ ਨੇ ਭਾਰਤ ਲੀ 69 ਕਿਲੋਗ੍ਰਾਮ ਵਿੱਚ ਕਾਂਸੇ ਦਾ ਤਮਗ਼ਾ ਜਿੱਤਿਆ।
ਈਟੀਵੀ ਭਾਰਤ ਨੇ ਲਵਲਿਨਾ ਬੋਰਗੋਰੇਨ ਦੇ ਪਰਿਵਾਰ ਨਾਲ ਖ਼ਾਸ ਗੱਲਬਾਤ ਕੀਤੀ।
ਲਵਲਿਨਾ ਬੋਰਗੋਹੇਨ ਦੇ ਮਾਤਾ-ਪਿਤਾ ਨੇ ਕਿਹਾ ਕਿ ਜਦੋਂ ਲਵਲਿਨਾ 8ਵੀਂ ਅਤੇ 9ਵੀਂ ਕਲਾਸ ਵਿੱਚ ਸੀ ਉਦੋਂ ਤੋਂ ਰੂਚੀ ਪੈਦਾ ਹੋਈ। ਉਸ ਦੇ ਪਿਤਾ ਨੇ ਦੱਸਿਆ ਕਿ ਲਵਲਿਨਾ ਸਵੇਰੇ-ਸਵੇਰੇ ਪ੍ਰੈਕਟਿਸ ਲਈ ਸਾਇਕਲ ਉੱਤੇ ਜਾਂਦੀ ਸੀ।
ਤੁਹਾਨੂੰ ਦੱਸ ਦਈਏ ਕਿ ਲਵਲੀਨਾ ਬੋਰਗੋਹੇਨ ਨੂੰ ਸੈਮੀਫ਼ਾਈਨਲ ਵਿੱਚ ਚੀਨ ਦੀ ਯਾਂਗ ਲਿਓ ਵਿਰੁੱਧ ਕਰੀਬੀ ਮੁਕਾਬਲੇ ਵਿੱਚ 2-3 ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਤੋਂ ਬਾਅਦ ਲਵਲੀਨਾ ਨੂੰ ਤਾਂਬੇ ਦੇ ਤਮਗ਼ੇ ਨਾਲ ਹੀ ਗੁਜ਼ਾਰਾ ਕਰਨਾ ਪਿਆ।
ਵਿਸ਼ਵ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਲਵਲੀਨਾ ਦਾ ਇਹ ਲਗਾਤਾਰ ਤੀਸਰਾ ਤਾਂਬੇ ਦਾ ਤਮਗ਼ਾ ਹੈ। ਉੱਥੇ ਹੀ ਜਮੁਨਾ ਬੋਰੋ (54 ਕਿਲੋਗ੍ਰਾਮ) ਅਤੇ ਮੈਰੀ ਕਾਮ (51 ਕਿਲੋਗ੍ਰਾਮ) ਨੂੰ ਵੀ ਸੈਮੀਫ਼ਾਈਨਲ ਵਿੱਚ ਤਾਂਬੇ ਦੇ ਤਮਗ਼ਾ ਨਾਲ ਹੀ ਗੁਜ਼ਾਰਾ ਕਰਨਾ ਪਿਆ।