ਹੈਦਰਾਬਾਦ: ਭਾਰਤੀ ਮੁੱਕੇਬਾਜ਼ੀ ਸੰਘ ਨੇ ਸੋਮਵਾਰ ਨੂੰ ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਤਮਗ਼ੇ ਜੇਤੂ ਅਮਿਤ ਪੰਘਲ ਅਤੇ ਅਨੁਭਵੀ ਵਿਕਾਸ ਕ੍ਰਿਸ਼ਨਣ ਨੂੰ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਦੇ ਲਈ ਨਾਮਜ਼ਦ ਕੀਤਾ ਹੈ। ਈ.ਟੀ.ਵੀ ਭਾਰਤ ਨਾਲ ਖ਼ਾਸ ਗੱਲਬਾਤ ਵਿੱਚ ਅਮਿਤ ਨੇ ਲੌਕਡਾਊਨ ਦੌਰਾਨ ਆਪਣੇ ਸ਼ੈਡਿਊਲ ਨੂੰ ਲੈ ਕੇ ਖ਼ੁਲਾਸਾ ਕੀਤਾ ਹੈ।
ਲੌਕਡਾਊਨ 'ਚ ਤੁਹਾਡਾ ਸ਼ੈਡਿਊਲ ਕਿਵੇਂ ਹੈ?
ਲੌਕਡਾਊਨ ਦੌਰਾਨ ਅਸੀਂ ਉਸੇ ਤਰ੍ਹਾਂ ਦੀ ਪ੍ਰੈਕਟਿਸ ਨੂੰ ਜਾਰੀ ਰੱਖਿਆ ਹੋਇਆ ਹੈ ਜਿਵੇਂ ਕਿ ਅਸੀਂ ਕੈਂਪ ਵਿੱਚ ਜਾਂ ਘਰ ਉੱਤੇ ਕਰਦੇ ਸਾਂ ਅਤੇ ਆਪਣੀ ਫ਼ਿੱਟਨੈਸ ਨੂੰ ਬਣਾਏ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ।
ਓਲੰਪਿਕ ਦੇ ਮੁਲਤਵੀ ਹੋਣ 'ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ?
ਦੇਖੋ, ਦੋਵੇਂ ਤਰੀਕਿਆਂ ਤੋਂ (ਓਲੰਪਿਕ ਦੇ ਮੁਲਤਵੀ ਹੋਣ ਅਤੇ ਸਮੇਂ ਸਿਰ ਹੋਣ 'ਤੇ) ਮੈਂ ਮੰਨਦਾ ਹਾਂ ਕਿ ਵਧੀਆ ਰਹਿੰਦਾ। ਜੇ ਓਲੰਪਿਕ ਆਪਣੇ ਤੈਅ ਸਮੇਂ ਮੁਤਬਾਕ ਹੁੰਦੀ ਤਾਂ ਵੀ ਸਾਡੀ ਫਿੱਟਨੈਸ ਅਤੇ ਆਤਮ-ਵਿਸ਼ਵਾਸ ਕਾਫ਼ੀ ਵਧੀਆ ਸੀ। ਵਿਸ਼ਵ ਨੰਬਰ ਇੱਕ ਹਾਂ ਤਾਂ ਇਸ ਨਾਲ ਮੇਰਾ ਆਤਮ-ਵਿਸ਼ਵਾਸ ਕਾਫ਼ੀ ਵਧੀਆ ਸੀ। ਸਾਰੇ ਬਾਕਸਰਾਂ ਦੇ ਬਾਰੇ ਪਤਾ ਸੀ, ਪਰ ਕੋਰੋਨਾ ਵਾਇਰਸ ਦੇ ਕਾਰਨ ਹੁਣ ਓਲੰਪਿਕ ਇੱਕ ਸਾਲ ਬਾਅਦ ਹੋਵੇਗੀ। ਇਸ ਨਾਲ ਵੀ ਸਾਨੂੰ ਫ਼ਾਇਦਾ ਹੈ।
ਕੋਰੋਨਾ ਵਾਇਰਸ 'ਚ ਸਮਾਜਿਕ ਦੂਰੀ ਕਰਨਾ ਜ਼ਰੂਰੀ ਹੈ, ਅਜਿਹੇ ਵਿੱਚ ਤੁਸੀਂ ਆਪਣੀ ਗੇਮ ਉੱਤੇ ਕਿਵੇਂ ਧਿਆਨ ਦੇ ਰਹੇ ਹੋ?
ਇੰਡੀਆ ਕੈਂਪ ਜਾਂ ਟ੍ਰੇਨਿੰਗ ਸੈਂਟਰ ਵਿੱਚ ਅਭਿਆਸ ਕਰਨ ਦਾ ਜੋ ਮਾਹੌਲ ਮਿਲਦਾ ਹੈ, ਉਹ ਘਰ ਉੱਤੇ ਨਹੀਂ ਮਿਲਦਾ। ਉਸ ਨੂੰ ਅਸੀਂ ਯਾਦ ਕਰ ਰਹੇ ਹਾਂ। ਅਸੀਂ ਦੋਸਤਾਂ ਦੇ ਨਾਲ ਮਜ਼ਾਕ ਅਤੇ ਖਾਂਦੇ-ਪੀਂਦੇ ਸਾਂ, ਉਸ ਨੂੰ ਵੀ ਯਾਦ ਕਰ ਰਿਹਾ ਹਾਂ। ਇਸ ਸਮੇਂ ਮੇਰੇ ਸਰੀਰ ਨੂੰ ਚੋਟੀ ਉੱਤੇ ਹੋਣਾ ਚਾਹੀਦਾ ਸੀ। ਕਿਉਂਕਿ ਹੁਣ ਓਲੰਪਿਕ ਇੱਕ ਸਾਲ ਦੇ ਲਈ ਮੁਲਤਵੀ ਹੋ ਗਿਆ ਤਾਂ ਅਸੀਂ ਹੋਰ ਵਧੀਆ ਤਿਆਰੀ ਕਰ ਸਕਦੇ ਹਾਂ।
ਬਾਕਸਿੰਗ ਤੋਂ ਇਲਾਵਾ ਹੋਰ ਕਿਹੜੀ-ਕਿਹੜੀ ਖੇਡ ਤੁਹਾਨੂੰ ਪਸੰਦ ਹੈ ਅਤੇ ਪਸੰਦੀਦਾ ਅਥਲੀਟ ਕੌਣ ਹੈ?
ਬਾਕਸਿੰਗ ਤੋਂ ਇਲਾਵਾ ਰੈਸਲਿੰਗ ਅਤੇ ਫ਼ੁੱਟਬਾਲ ਮੈਨੂੰ ਪਸੰਦ ਹੈ। ਰੈਸਲਿੰਗ ਦੀ ਪ੍ਰੋ-ਲੀਗ ਹੋਈ ਸੀ ਤਾਂ ਮੈਂ ਸਾਰੇ ਮੈਚ ਦੇਖੇ ਸਨ। ਫੁੱਟਬਾਲ ਦੇ ਕਈ ਮੈਚ ਵੀ ਦੇਖਦਾ ਹਾਂ। ਮੇਰੇ ਪਸੰਦੀਦਾ ਅਥਲੀਟ ਵਾਸਿਲ ਲੋਮਚੇਂਕੋ ਹਨ ਜੋਕਿ 2 ਵਾਰ ਦੇ ਓਲੰਪਿਕ ਚੈਂਪੀਅਨ ਯੂਕਰੇਨ ਦੇ ਬਾਕਸਰ ਹਨ। ਮੈਂ ਉਸ ਨੂੰ ਫੋਲੋ ਕਰਦਾ ਹਾਂ। ਉਸ ਦੀ ਗੇਮ ਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਦਾ ਹਾਂ।
ਭਾਰਤੀ ਬਾਕਸਿੰਗ ਟੀਮ ਵਿੱਚ ਤੁਹਾਡਾ ਖ਼ਾਸ ਦੋਸਤ ਕੌਣ ਹੈ?
ਕਈ ਵਧੀਆ ਦੋਸਤ ਹਨ ਮੇਰੇ, ਪਰ 2-3 ਅਜਿਹੇ ਦੋਸਤ ਹਨ ਜੋ ਹਮੇਸ਼ਾ ਨਾਲ ਰਹਿੰਦੇ ਹਨ। ਸੰਜੀਤ ਕੁਮਾਰ, ਬ੍ਰਿਜੇਸ਼ ਯਾਦਵ ਮੇਰੇ ਨਾਲ ਵਿਸ਼ਵ ਚੈਂਪੀਅਨਸ਼ਿਪ ਵਿੱਚ ਗਏ ਸਨ, ਮੇਰੇ ਰੂਮ-ਮੇਟ ਸਨ।
ਤੁਹਾਡਾ ਪਸੰਦੀਦਾ ਅਦਾਕਾਰ ਅਤੇ ਅਦਾਕਾਰਾ ਕੌਣ ਹੈ?
ਅਦਾਕਾਰਾ ਬਾਰੇ ਮੈਨੂੰ ਜ਼ਿਆਦਾ ਪਤਾ ਨਹੀਂ ਹੈ, ਪਰ ਮੈਂ ਅਕਸ਼ੈ ਕੁਮਾਰ ਅਤੇ ਰਣਦੀਪ ਹੁੱਡਾ ਨੂੰ ਕਾਫ਼ੀ ਪਸੰਦ ਕਰਦਾ ਹਾਂ।
ਘਰ ਵਿੱਚ ਤੁਸੀਂ ਡਾਇਟ ਉੱਤੇ ਧਿਆਨ ਦੇ ਰਹੇ ਹੋ?
ਘਰ ਜੋ ਮਿਲ ਰਿਹਾ ਹੈ, ਉਹ ਹੀ ਖਾ ਰਿਹਾ ਹਾਂ, ਪਰ ਭਾਰ ਨੂੰ ਧਿਆਨ ਵਿੱਚ ਰੱਖਦੇ ਹੋਏ।
ਮਾਂ ਦੇ ਹੱਥ ਦਾ ਪਸੰਦੀਦਾ ਖਾਣਾ ਕੀ ਹੈ?
ਮੇਰੇ ਮਾਂ ਦੇ ਹੱਥ ਦੀ ਖੀਰ ਅਤੇ ਚੂਰਮਾ ਕਾਫ਼ੀ ਪਸੰਦ ਹੈ। ਮੈਂ ਜਦ ਘਰ ਹੁੰਦਾ ਹਾਂ ਤਾਂ ਉਹ ਜ਼ਰੂਰ ਖਾਂਦਾ ਹਾਂ।