ਬਰਮਿੰਘਮ: ਭਾਰਤ ਦੇ ਹਾਈ ਜੰਪਰ ਤੇਜਸਵਿਨ ਸ਼ੰਕਰ ਨੇ ਰਾਸ਼ਟਰਮੰਡਲ ਖੇਡਾਂ (Commonwealth Games 2022) ਦੇ ਅਥਲੈਟਿਕਸ ਮੁਕਾਬਲੇ ਵਿੱਚ ਪੁਰਸ਼ਾਂ ਦੀ ਉੱਚੀ ਛਾਲ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਰਾਸ਼ਟਰੀ ਰਿਕਾਰਡ ਧਾਰਕ ਸ਼ੰਕਰ ਨੇ 2.22 ਮੀਟਰ ਦੀ ਛਾਲ ਮਾਰੀ। ਤੇਜਸਵਿਨ ਸ਼ੰਕਰ ਨੇ ਰਿਕਾਰਡ ਬੁੱਕ ਵਿੱਚ ਆਪਣਾ ਨਾਂ ਦਰਜ ਕਰਵਾ ਲਿਆ ਹੈ। ਉਹ ਰਾਸ਼ਟਰਮੰਡਲ ਖੇਡਾਂ ਵਿੱਚ ਉੱਚੀ ਛਾਲ ਵਿੱਚ ਤਗ਼ਮਾ ਜਿੱਤਣ ਵਾਲਾ ਪਹਿਲਾ ਭਾਰਤੀ ਬਣਿਆ।
-
HISTORIC FEAT 🤩
— SAI Media (@Media_SAI) August 3, 2022 " class="align-text-top noRightClick twitterSection" data="
🇮🇳's National Record holder @TejaswinShankar becomes the 1️⃣st ever Indian to clinch a 🏅 in high jump at #CommonwealthGames
He bags BRONZE 🥉in Men's High Jump with the highest jump of 2.22m at @birminghamcg22 🔥#Cheer4India#India4CWG2022
1/1 pic.twitter.com/jby6KmiA2h
">HISTORIC FEAT 🤩
— SAI Media (@Media_SAI) August 3, 2022

1/1 pic.twitter.com/jby6KmiA2hHISTORIC FEAT 🤩
— SAI Media (@Media_SAI) August 3, 2022
🇮🇳's National Record holder @TejaswinShankar becomes the 1️⃣st ever Indian to clinch a 🏅 in high jump at #CommonwealthGames
He bags BRONZE 🥉in Men's High Jump with the highest jump of 2.22m at @birminghamcg22 🔥#Cheer4India#India4CWG2022
1/1 pic.twitter.com/jby6KmiA2h
ਦਿੱਲੀ ਹਾਈ ਕੋਰਟ ਦੇ ਨਿਰਦੇਸ਼ਾਂ 'ਤੇ ਟੀਮ 'ਚ ਸ਼ਾਮਲ ਕੀਤੇ ਗਏ 23 ਸਾਲਾ ਸ਼ੰਕਰ ਦਾ ਸੀਜ਼ਨ ਦਾ ਸਰਵੋਤਮ 2.27 ਅਤੇ ਨਿੱਜੀ ਸਰਵੋਤਮ 2.29 ਮੀਟਰ ਹੈ। ਤੇਜਸਵਿਨ ਸ਼ੰਕਰ ਤਿੰਨ ਦਿਨ ਪਹਿਲਾਂ ਬਰਮਿੰਘਮ ਪਹੁੰਚਿਆ ਸੀ। ਭਾਰਤ ਦੀ ਅਥਲੈਟਿਕਸ ਫੈਡਰੇਸ਼ਨ ਨੇ ਸ਼ੁਰੂ ਵਿੱਚ ਅਮਰੀਕਾ ਵਿੱਚ ਅਭਿਆਸ ਕਰ ਰਹੇ ਤੇਜਸਵਿਨ ਸ਼ੰਕਰ ਨੂੰ ਭਾਰਤੀ ਟੀਮ ਵਿੱਚੋਂ ਬਾਹਰ ਕਰ ਦਿੱਤਾ ਸੀ ਕਿਉਂਕਿ ਉਸ ਨੇ ਭਾਰਤ ਦੀ ਰਾਸ਼ਟਰੀ ਅੰਤਰ-ਰਾਜੀ ਮੀਟਿੰਗ ਵਿੱਚ ਹਿੱਸਾ ਨਹੀਂ ਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਫੈਸਲੇ ਨੂੰ ਦਿੱਲੀ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ।
ਹਾਲਾਂਕਿ, ਤੇਜਸਵਿਨ ਸ਼ੰਕਰ ਨੂੰ ਅੰਤ ਵਿੱਚ ਜ਼ਖਮੀ ਰਿਲੇਅ ਦੌੜਾਕ ਅਰੋਕੀਆ ਰਾਜੀਵ ਦੇ ਬਦਲ ਵਜੋਂ 2022 ਰਾਸ਼ਟਰਮੰਡਲ ਖੇਡਾਂ (Commonwealth Games 2022)ਲਈ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ। ਹੁਣ ਤੇਜਸਵਿਨ ਨੇ ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਨੂੰ ਦਿਖਾ ਦਿੱਤਾ ਹੈ ਕਿ ਉਸ 'ਤੇ ਭਰੋਸਾ ਕਰਨਾ ਵਿਅਰਥ ਨਹੀਂ ਸੀ। ਨਿਊਜ਼ੀਲੈਂਡ ਦੇ ਹਾਮਿਸ਼ ਕੇਰ ਨੇ ਸੋਨਾ ਅਤੇ ਆਸਟ੍ਰੇਲੀਆ ਦੇ ਬ੍ਰੈਂਡਨ ਸਟਾਰਕ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ। ਦੋਵਾਂ ਨੇ 2.25 ਮੀਟਰ ਦੀ ਛਾਲ ਮਾਰੀ ਸੀ।
ਇਹ ਵੀ ਪੜ੍ਹੋ: ਵੇਟਲਿਫਟਰ ਲਵਪ੍ਰੀਤ ਸਿੰਘ ਨੇ ਕਾਂਸੀ ਦਾ ਤਗਮਾ ਜਿੱਤਿਆ, ਭਾਰਤ ਦਾ 14ਵਾਂ ਤਮਗਾ