ਬਰਮਿੰਘਮ: ਰਾਸ਼ਟਰਮੰਡਲ ਖੇਡਾਂ 2022 (Commonwealth Games 2022) ਦੇ 10ਵੇਂ ਦਿਨ ਵੀ ਭਾਰਤੀ ਖਿਡਾਰੀਆਂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ। ਭਾਰਤ ਨੇ ਐਤਵਾਰ ਨੂੰ ਪੰਜ ਸੋਨ ਤਗ਼ਮਿਆਂ ਸਣੇ 15 ਤਗ਼ਮੇ ਹਾਸਲ ਕੀਤੇ। ਰਾਸ਼ਟਰਮੰਡਲ ਖੇਡਾਂ 2022 (CWG 2022 Medal Tally) ਵਿੱਚ ਭਾਰਤ 18 ਸੋਨ (Gold), 15 ਸਿਲਵਰ (Silver) ਅਤੇ 22 ਕਾਂਸੀ (Bronze) ਸਣੇ ਕੁੱਲ 55 ਮੈਡਲ ਜਿੱਤ ਚੁੱਕਾ ਹੈ।
ਦੱਸ ਦਈਏ ਕਿ ਅੱਜ ਸੋਮਵਾਰ ਨੂੰ ਰਾਸ਼ਟਰਮੰਡਲ ਖੇਡਾਂ ਦਾ 11ਵਾਂ ਅਤੇ ਆਖਰੀ ਦਿਨ ਹੈ। ਭਾਰਤ ਨੂੰ ਘੱਟੋ-ਘੱਟ ਪੰਜ ਤਗਮੇ ਮਿਲਣੇ ਯਕੀਨੀ ਹਨ। ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ (Last Day Of Commonwealth Games) ਭਾਰਤੀ ਪੁਰਸ਼ ਹਾਕੀ ਟੀਮ ਅੱਜ ਆਸਟਰੇਲੀਆ ਖ਼ਿਲਾਫ਼ ਫਾਈਨਲ ਮੈਚ ਖੇਡੇਗੀ। ਇਹ ਮੈਚ ਸ਼ਾਮ 5 ਵਜੇ ਸ਼ੁਰੂ ਹੋਵੇਗਾ।
ਇਹ ਵੀ ਪੜ੍ਹੋ: CWG 2022: ਰਾਸ਼ਟਰਮੰਡਲ ਖੇਡਾਂ ਦਾ ਅੱਜ ਆਖ਼ਰੀ ਦਿਨ, ਦੇਖੋ ਕਦੋ-ਕਦੋ ਹੋਵੇਗਾ ਮੁਕਾਬਲਾ