ਬਰਮਿੰਘਮ: ਰਾਸ਼ਟਰਮੰਡਲ ਖੇਡਾਂ (Commonwealth Games 2022) ਵਿੱਚ ਵੇਟਲਿਫਟਿੰਗ ਵਿੱਚ ਭਾਰਤੀ ਐਥਲੀਟਾਂ ਦੀ ਸ਼ਾਨਦਾਰ ਦੌੜ ਨੂੰ ਜਾਰੀ ਰੱਖਦੇ ਹੋਏ ਭਾਰਤੀ ਵੇਟਲਿਫਟਰ ਹਰਜਿੰਦਰ ਕੌਰ ਨੇ ਸੋਮਵਾਰ ਨੂੰ ਇੱਥੇ ਔਰਤਾਂ ਦੇ 71 ਕਿਲੋਗ੍ਰਾਮ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਹਰਜਿੰਦਰ ਨੇ ਸਨੈਚ ਵਿੱਚ 93 ਕਿਲੋ ਅਤੇ ਕਲੀਨ ਐਂਡ ਜਰਕ ਵਿੱਚ 119 ਕਿਲੋਗ੍ਰਾਮ ਭਾਰ ਚੁੱਕ ਕੇ ਕੁੱਲ 212 ਕਿਲੋ ਭਾਰ ਦੇ ਨਾਲ ਕਾਂਸੀ ਦਾ ਤਗਮਾ ਜਿੱਤਿਆ।
ਇਸ ਈਵੈਂਟ ਦਾ ਸੋਨ ਤਮਗਾ ਇੰਗਲੈਂਡ ਦੀ ਸਾਰਾਹ ਡੇਵਿਸ ਨੇ ਜਿੱਤਿਆ ਜਦਕਿ ਚਾਂਦੀ ਦਾ ਤਗਮਾ ਕੈਨੇਡਾ ਦੀ ਐਲੇਕਸਿਸ ਐਸ਼ਵਰਥ ਨੇ ਜਿੱਤਿਆ। ਸਨੈਚ ਵਿੱਚ ਹਰਜਿੰਦਰ ਦੀ 90 ਕਿਲੋਗ੍ਰਾਮ ਦੀ ਪਹਿਲੀ ਕੋਸ਼ਿਸ਼ ਅਸਫਲ ਰਹੀ ਪਰ ਦੂਜੀ ਕੋਸ਼ਿਸ਼ ਵਿੱਚ ਸਫਲਤਾਪੂਰਵਕ ਇਸ ਨੂੰ ਚੁੱਕਣ ਤੋਂ ਬਾਅਦ ਉਸ ਨੇ ਤੀਜੀ ਕੋਸ਼ਿਸ਼ ਵਿੱਚ 93 ਕਿਲੋ ਭਾਰ ਚੁੱਕਿਆ। ਇਸ ਤੋਂ ਬਾਅਦ ਉਸ ਨੇ ਕਲੀਨ ਐਂਡ ਜਰਗ ਵਿਚ 113, 116 ਅਤੇ ਫਿਰ 119 ਕਿਲੋਗ੍ਰਾਮ ਸਫਲਤਾਪੂਰਵਕ ਚੁੱਕਿਆ।
-
9️⃣th medal for 🇮🇳 at @birminghamcg22 🤩🤩
— SAI Media (@Media_SAI) August 1, 2022 " class="align-text-top noRightClick twitterSection" data="
After high voltage 🤯 drama India's #HarjinderKaur bags 🥉 in Women's 71kg Final with a total lift of 212Kg 🏋♂️ at #B2022
Snatch- 93kg
Clean & Jerk- 119kg
With this #TeamIndia🇮🇳 wins its 7️⃣th Medal in 🏋♀️🏋♂️ 💪💪#Cheer4India🇮🇳 pic.twitter.com/D13FqCqKYs
">9️⃣th medal for 🇮🇳 at @birminghamcg22 🤩🤩
— SAI Media (@Media_SAI) August 1, 2022
After high voltage 🤯 drama India's #HarjinderKaur bags 🥉 in Women's 71kg Final with a total lift of 212Kg 🏋♂️ at #B2022
Snatch- 93kg
Clean & Jerk- 119kg
With this #TeamIndia🇮🇳 wins its 7️⃣th Medal in 🏋♀️🏋♂️ 💪💪#Cheer4India🇮🇳 pic.twitter.com/D13FqCqKYs9️⃣th medal for 🇮🇳 at @birminghamcg22 🤩🤩
— SAI Media (@Media_SAI) August 1, 2022
After high voltage 🤯 drama India's #HarjinderKaur bags 🥉 in Women's 71kg Final with a total lift of 212Kg 🏋♂️ at #B2022
Snatch- 93kg
Clean & Jerk- 119kg
With this #TeamIndia🇮🇳 wins its 7️⃣th Medal in 🏋♀️🏋♂️ 💪💪#Cheer4India🇮🇳 pic.twitter.com/D13FqCqKYs
ਇਸ ਈਵੈਂਟ 'ਚ ਸਾਰਾ ਨੇ ਇਨ੍ਹਾਂ ਖੇਡਾਂ 'ਚ ਤਿੰਨ ਨਵੇਂ ਰਿਕਾਰਡ ਬਣਾਏ। ਉਸਨੇ ਸਨੈਚ ਵਿੱਚ 103 ਕਿਲੋਗ੍ਰਾਮ ਅਤੇ ਕਲੀਨ ਐਂਡ ਜਰਕ ਵਿੱਚ 126 ਕਿਲੋਗ੍ਰਾਮ ਤੋਂ ਇਲਾਵਾ ਕੁੱਲ 229 ਕਿਲੋਗ੍ਰਾਮ ਭਾਰ ਚੁੱਕ ਕੇ ਨਵਾਂ ਰਿਕਾਰਡ ਬਣਾਇਆ। ਐਸ਼ ਵਰਥ ਨੇ ਕੁੱਲ 214 (91 ਕਿਲੋ ਅਤੇ 123 ਕਿਲੋਗ੍ਰਾਮ) ਚੁੱਕਿਆ।
ਦੱਸ ਦਈਏ ਕਿ ਹਰਜਿੰਦਰ ਕੌਰ ਨੇ ਸਾਲ 2016 ਵਿੱਚ ਪੰਜਾਬ ਯੂਨੀਵਰਸਿਟੀ ਤੋਂ ਵੇਟਲਿਫਟਿੰਗ ਦੀ ਸ਼ੁਰੂਆਤ ਦੀ ਸੀ। ਮੇਰੇ ਪਿਤਾ ਪੰਜਾਬ ਵਿੱਚ ਇੱਕ ਕਿਸਾਨ ਦੇ ਰੂਪ ਵਿੱਚ ਕੰਮ ਕਰਦੇ ਹਨ ਅਤੇ ਪਰਿਵਾਰ ਵਿੱਚ ਇਕੱਲੇ ਕਮਾਉਣ ਵਾਲੇ ਹਨ। ਹਰਜਿੰਦਰ ਕੌਰ ਦਾ ਜਨਮ ਨਾਭਾ ਦੇ ਪਿੰਡ ਮੇਹਸ ਵਿੱਚ ਹੋਇਆ। ਨਾਭਾ ਦੇ ਸਰਕਾਰੀ ਗਰਲਜ਼ ਸਕੂਲ ਵਿੱਚ ਹਰਜਿੰਦਰ ਨੇ ਕੱਬਡੀ ਵੀ ਖੇਡੀ।
ਜਦੋਂ ਹਰਜਿੰਦਰ ਨੇ ਪਹਿਲੀ ਵਾਰ ਆਨੰਦਪੁਰ ਸਾਹਿਬ ਕਾਲਜ ਵਿੱਚ ਕੱਬਡੀ ਦੀ ਸ਼ੁਰੂਆਤ ਕੀਤੀ, ਤਾਂ ਕੋਚ ਸੁਰਿੰਦਰ ਸਿੰਘ ਨੇ ਉਸ ਦੀ ਕਾਲਜ ਦੀ ਕਬੱਡੀ ਟੀਮ ਹਰਜਿੰਦਰ ਨੂੰ ਸੌਂਪ ਦਿੱਤੀ। ਕੌਰ ਇੱਕ ਸਾਲ ਬਾਅਦ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਸਪੋਰਟਸ ਵਿੰਗ ਦਾ ਵੀ ਹਿੱਸਾ ਰਹੀ, ਇਸ ਸਮੇਂ ਕੋਚ ਪਰਮਜੀਤ ਸ਼ਰਮਾ ਨੇ ਉਨ੍ਹਾਂ ਦੀ ਪ੍ਰਤਿਭਾ ਨੂੰ ਪਛਾਣਿਆ। ਰੱਸਾਕਸ਼ੀ ਵਿੱਚ ਹਰਜਿੰਦਰ ਕੌਰ ਕੇ ਹੁਨਰ ਨੇ ਉਨ੍ਹਾਂ ਨੂੰ ਵੇਟਲਿਫਟਰ ਬਣਨ ਦਾ ਮੌਕਾ ਕੀਤਾ।
ਇਹ ਵੀ ਪੜ੍ਹੋ: Commonwealth Games 2022: ਜੂਡੋ ਖਿਡਾਰਨ ਸੁਸ਼ੀਲਾ ਦੇਵੀ ਨੇ ਚਾਂਦੀ ਤੇ ਪੁਰਸ਼ ਖਿਡਾਰੀ ਵਿਜੇ ਯਾਦਵ ਨੇ ਕਾਂਸੀ ਦਾ ਤਗ਼ਮਾ ਜਿੱਤਿਆ