ਬੁਡਾਪੈਸਟ: ਓਲੰਪਿਕ ਤਾਂਬਾ ਤਮਗ਼ਾ ਜੇਤੂ ਹੰਗਰੀ ਦੀ ਮਹਿਲਾ ਤੈਰਾਕ ਬੋਗਲਾਰਕਾ ਕਾਪਸ ਕੋਰੋਨਾ ਵਾਇਰਸ ਪੌਜ਼ੀਟਿਵ ਪਾਈ ਗਈ ਹੈ। ਕਾਪਸ ਨੇ ਆਪਣੇ ਫ਼ੇਸਬੁੱਕ ਪੇਜ ਉੱਤੇ ਖ਼ੁਦ ਇਸ ਦੀ ਜਾਣਕਾਰੀ ਦਿੱਤੀ ਹੈ।
![ਓਲੰਪਿਕ ਚੈਂਪੀਅਨ ਤੈਰਾਕ ਕਾਪਸ ਦਾ ਕੋਰੋਨਾ ਵਾਇਰਸ ਟੈਸਟ ਆਇਆ ਪਾਜ਼ੀਟਿਵ](https://etvbharatimages.akamaized.net/etvbharat/prod-images/6624166_kapas.jpg)
ਇੱਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਕਾਪਸ ਨੂੰ ਆਪਣੀ ਟ੍ਰੇਨਿੰਗ ਜਾਰੀ ਰੱਖਣ ਦੇ ਲਈ ਉਸ ਦੀ ਟੈਸਟ ਰਿਪੋਰਟ 2 ਵਾਰ ਨੈਗੀਟਿਵ ਆਉਣਾ ਜ਼ਰੂਰੀ ਸੀ, ਹਾਲਾਂਕਿ ਉਨ੍ਹਾਂ ਦਾ ਪਹਿਲਾ ਟੈਸਟ ਨੈਗੀਟਿਵ ਆਇਆ ਸੀ ਜਦਕਿ ਦੂਸਰੇ ਟੈਸਟ ਵਿੱਚ ਇਹ ਪੌਜ਼ੀਟਿਵ ਪਾਈ ਗਈ।
26 ਸਾਲ ਦੀ ਤੈਰਾਕ ਨੇ ਕਿਹਾ ਕਿ ਮੈਂ ਇਸ ਸਮੇਂ ਘਰ ਵਿੱਚ 2 ਹਫ਼ਤਿਆਂ ਦੇ ਲਈ ਕੁਆਰਟੀਨ ਹਾਂ। ਮੈਂ ਅਪਰਾਟਮੈਂਟ ਨਹੀਂ ਛੱਡ ਸਕਦੀ। ਫ਼ਿਲਹਾਲ ਮੈਂ ਕਿਸੇ ਵੀ ਤਰ੍ਹਾਂ ਦਾ ਲੱਛਣ ਨਹੀਂ ਮਹਿਸੂਸ ਕਰ ਰਹੀ। ਕਾਪਸ ਨੇ ਇੱਕ ਟੀਵੀ ਚੈਨਲ ਨੂੰ ਇਸ ਦੇ ਬਾਰੇ ਦੱਸਿਆ ਸੀ, ਜਦੋਂ ਉਸ ਨੂੰ ਇਸ ਬਾਰੇ ਪਤਾ ਚੱਲਿਆ ਸੀ ਤਾਂ ਉਹ ਰੋਣ ਲੱਗ ਪਈ ਸੀ।
ਤੁਹਾਨੂੰ ਦੱਸ ਦਈਏ ਕਿ ਕਾਪਸ ਨੇ 2016 ਦੀ ਰਿਓ ਓਲੰਪਿਕ ਵਿੱਚ ਮਹਿਲਾਵਾਂ ਦੇ 800 ਮੀਟਰ ਫ਼੍ਰੀਸਟਾਇਲ ਮੁਕਾਬਲੇ ਵਿੱਚ ਤਾਂਬੇ ਦਾ ਤਮਗ਼ਾ ਆਪਣੇ ਨਾਂਅ ਕੀਤਾ ਸੀ।
ਜਾਣਕਾਰੀ ਮੁਤਾਬਕ ਹੰਗਰੀ ਵਿੱਚ ਕੋਰੋਨਾ ਵਾਇਰਸ ਦੇ ਹੁਣ ਤੱਕ 492 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਇਨ੍ਹਾਂ ਵਿੱਚੋਂ 37 ਠੀਕ ਹੋ ਗਏ ਹਨ, ਜਦਕਿ 16 ਦੀ ਮੌਤ ਹੋ ਚੁੱਕੀ ਹੈ।