ETV Bharat / sports

ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਮੀਨਾਕਸ਼ੀ ਤੇ ਪ੍ਰੀਤੀ, ਭਾਰਤ ਦਾ ਤਗਮਾ ਪੱਕਾ

ਮੀਨਾਕਸ਼ੀ ਅਤੇ ਪ੍ਰੀਤੀ ਨੇ ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਸੈਮੀਫਾਈਨਲ 'ਚ ਪਹੁੰਚਦੇ ਹੀ ਭਾਰਤ ਦੇ ਦੋ ਤਗਮੇ ਪੱਕੇ ਹੋ ਗਏ ਹਨ। ਦੇਖਣਾ ਹੋਵੇਗਾ ਕਿ ਇਨ੍ਹਾਂ ਮੈਡਲਾਂ ਦਾ ਕੀ ਰੰਗ ਹੋਵੇਗਾ।

ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਮੀਨਾਕਸ਼ੀ ਤੇ ਪ੍ਰੀਤੀ

author img

By

Published : Nov 5, 2022, 9:39 PM IST

ਨਵੀਂ ਦਿੱਲੀ: ਭਾਰਤੀ ਮੁੱਕੇਬਾਜ਼ ਮੀਨਾਕਸ਼ੀ ਅਤੇ ਪ੍ਰੀਤੀ ਨੇ ਜੌਰਡਨ ਦੇ ਅੱਮਾਨ 'ਚ ਚੱਲ ਰਹੀ ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਆਪਣੇ ਡੈਬਿਊ 'ਤੇ ਸੈਮੀਫਾਈਨਲ 'ਚ ਪਹੁੰਚ ਕੇ ਆਪਣੇ ਤਗਮੇ ਪੱਕੇ ਕਰ ਲਏ ਹਨ। ਮੀਨਾਕਸ਼ੀ (52 ਕਿਲੋ) ਨੇ ਕੁਆਰਟਰ ਫਾਈਨਲ ਵਿੱਚ ਚਾਰ ਵਾਰ ਦੇ ਦੱਖਣ-ਪੂਰਬੀ ਏਸ਼ੀਆਈ ਖੇਡਾਂ ਦੀ ਤਗ਼ਮਾ ਜੇਤੂ ਫਿਲੀਪੀਨਜ਼ ਦੀ ਆਇਰਿਸ਼ ਮੈਗਨੋ ਨੂੰ 4-1 ਨਾਲ ਹਰਾਇਆ ਜਦੋਂਕਿ ਪ੍ਰੀਤੀ (57 ਕਿਲੋ) ਨੇ ਉਜ਼ਬੇਕਿਸਤਾਨ ਦੀ ਤੁਰਦੀਬੇਕੋਵਾ ਸਿਟੋਰਾ ਨੂੰ 5-0 ਨਾਲ ਹਰਾਇਆ।

ਮੀਨਾਕਸ਼ੀ ਦਾ ਸਾਹਮਣਾ 9 ਨਵੰਬਰ ਨੂੰ ਸੈਮੀਫਾਈਨਲ 'ਚ ਮੰਗੋਲੀਆ ਦੀ ਲੁਤਸਾਈਖਾਨ ਅਲਤਾਨਸੇਤਸੇਗ ਨਾਲ ਹੋਵੇਗਾ ਜਦਕਿ ਪ੍ਰੀਤੀ ਦਾ ਸਾਹਮਣਾ ਜਾਪਾਨ ਦੀ ਅਯਰੀ ਸੈਨਾ ਨਾਲ ਹੋਵੇਗਾ। ਹੋਰ ਕੁਆਰਟਰ ਫਾਈਨਲ ਵਿੱਚ ਸਾਕਸ਼ੀ (54 ਕਿਲੋ) ਨੂੰ ਟੋਕੀਓ ਓਲੰਪਿਕ ਕਾਂਸੀ ਦਾ ਤਗ਼ਮਾ ਜੇਤੂ ਚੀਨੀ ਤਾਈਪੇ ਦੀ ਜ਼ਿਆਓ ਵੇਨ ਹੁਆਂਗ ਤੋਂ 0-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸ਼ੁੱਕਰਵਾਰ ਰਾਤ ਅਨੰਤ ਚੋਪੜੇ (54 ਕਿਲੋ) ਨੇ ਜਾਪਾਨ ਦੇ ਤਨਾਕਾ ਸ਼ੋਗੋ ਨੂੰ 5-0 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ, ਜਦਕਿ ਇਤਾਸ਼ ਖਾਨ (60 ਕਿਲੋ) ਥਾਈਲੈਂਡ ਦੇ ਖੁਨਾਤਿਪ ਪਿਡਨੁਚ ਤੋਂ 2-3 ਨਾਲ ਹਾਰ ਗਏ।

ਇਹ ਵੀ ਪੜ੍ਹੋ: ਇੰਗਲੈਂਡ ਨੇ ਸ਼੍ਰੀਲੰਕਾ ਨੂੰ ਹਰਾ ਕੇ ਸੈਮੀਫਾਈਨਲ 'ਚ ਥਾਂ ਕੀਤੀ ਪੱਕੀ

ਸ਼ਨੀਵਾਰ ਨੂੰ ਹੋਰ ਮੁਕਾਬਲਿਆਂ ਵਿਚ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਪਰਵੀਨ (63 ਕਿਲੋਗ੍ਰਾਮ) ਅਤੇ ਟੋਕੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਲਵਲੀਨਾ ਬੋਰਗੋਹੇਨ (75 ਕਿਲੋਗ੍ਰਾਮ) ਆਪਣੀਆਂ ਮੁਹਿੰਮਾਂ ਦੀ ਸ਼ੁਰੂਆਤ ਕਰਨਗੀਆਂ। ਰਾਸ਼ਟਰਮੰਡਲ ਖੇਡਾਂ ਦੇ ਕਾਂਸੀ ਤਮਗਾ ਜੇਤੂ ਮੁਹੰਮਦ ਹੁਸਾਮੁਦੀਨ (57 ਕਿਲੋਗ੍ਰਾਮ) ਅਤੇ ਪੰਜ ਵਾਰ ਦੇ ਏਸ਼ੀਆਈ ਤਮਗਾ ਜੇਤੂ ਸ਼ਿਵ ਥਾਪਾ (63.5 ਕਿਲੋਗ੍ਰਾਮ) ਐਤਵਾਰ ਨੂੰ ਕੁਆਰਟਰ ਫਾਈਨਲ ਲਈ ਪੰਜ ਹੋਰ ਭਾਰਤੀ ਮੁੱਕੇਬਾਜ਼ਾਂ ਨਾਲ ਰਿੰਗ ਵਿੱਚ ਉਤਰਨਗੇ। (ਪੀਟੀਆਈ-ਭਾਸ਼ਾ)

ETV Bharat Logo

Copyright © 2024 Ushodaya Enterprises Pvt. Ltd., All Rights Reserved.