ਚੰਡੀਗੜ੍ਹ: ਭਾਰਤੀ ਮਹਿਲਾ ਹਾਕੀ ਟੀਮ ਨੇ ਟੋਕੀਓ ਓਲੰਪਿਕ ’ਚ ਆਸਟ੍ਰੇਲੀਆ ਟੀਮ ਨੂੰ ਹਰਾ ਕੇ ਸੈਮੀਫਾਈਨਲ ’ਚ ਆਪਣੀ ਸ਼ਾਨਦਾਰ ਥਾਂ ਬਣਾ ਲਈ ਹੈ। ਦੱਸ ਦਈਏ ਕਿ ਆਸਟ੍ਰੇਲੀਆ ਅਤੇ ਭਾਰਤ ਦੇ ਵਿਚਾਲੇ ਮਹਿਲਾ ਹਾਕੀ ਦੇ ਕੁਆਟਰ ਫਾਈਨਲ ’ਚ ਭਾਰਤ ਨੇ ਆਸਟ੍ਰੇਲੀਆ ਨੂੰ 1-0 ਨਾਲ ਹਰਾ ਦਿੱਤਾ।
ਦੱਸ ਦਈਏ ਕਿ ਇਤਿਹਾਸ ਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋ ਭਾਰਤੀ ਮਹਿਲਾ ਹਾਕੀ ਟੀਮ ਨੇ ਓਲੰਪਿਕ ’ਚ ਆਸਟ੍ਰੇਲੀਆ ਨੂੰ ਹਰਾ ਕੇ ਸੈਮੀਫਾਈਨਲ ’ਚ ਐਂਟਰੀ ਕੀਤੀ ਹੋਵੇ। ਇਸ ਇਤਿਹਾਸਕ ਮੈਚ ਵਿੱਚ ਹਾਕੀ ਖਿਡਾਰਨ ਗੁਰਜੀਤ ਕੌਰ ਨੇ ਮੈਚ ਦਾ ਇੱਕੋ-ਇੱਕ ਗੋਲ 22 ਵੇਂ ਮਿੰਟ ਵਿੱਚ ਆਸਟ੍ਰੇਲੀਆਈ ਟੀਮ ਖਿਲਾਫ ਕੀਤਾ। ਗੋਲ ਪੈਨਲਟੀ ਕਾਰਨਰ 'ਤੇ ਕੀਤਾ ਗਿਆ ਅਤੇ ਭਾਰਤ ਨੇ ਆਸਟ੍ਰੇਲੀਆ ਦੀ ਟੀਮ ਨੂੰ ਹਰਾ ਦਿੱਤਾ।
ਇਹ ਵੀ ਪੜੋ: Women Hockey Team: ਜਿੱਤ ਤੋਂ ਬਾਅਦ ਲੱਗੀਆਂ ਵਧਾਈ ਦੀਆਂ ਤਾਂਤਾ
ਆਖਿਰ ਕੌਣ ਹੈ ਗੁਰਜੀਤ ਕੌਰ
ਹਾਕੀ ਖਿਡਾਰਨ ਗੁਰਜੀਤ ਕੌਰ ਨੇ ਟੋਕੀਓ ਓਲੰਪਿਕ ’ਚ ਇਤਿਹਾਸ ਰਚ ਦਿੱਤਾ ਹੈ। ਗੁਰਜੀਤ ਕੌਰ ਅੰਮ੍ਰਿਤਸਰ ਦੀ ਮਿਆਦੀਆ ਕਲਾਂ ਪਿੰਡ ਦੀ ਰਹਿਣ ਵਾਲੀ ਹੈ ਅਤੇ ਕਿਸਾਨ ਪਰਿਵਾਰ ਨਾਲ ਸਬੰਧਿਤ ਹਨ। ਦੱਸ ਦਈਏ ਕਿ ਗੁਰਜੀਤ ਕੌਰ ਅਤੇ ਉਨ੍ਹਾਂ ਦੀ ਭੈਣ ਦੀ ਸ਼ੁਰੂਆਤੀ ਸਿੱਖਿਆ ਪਿੰਡ ਦੇ ਇੱਕ ਨਿੱਜੀ ਸਕੂਲ ਚ ਹੋਈ ਸੀ ਇਸ ਤੋਂ ਬਾਅਦ ਉਨ੍ਹਾਂ ਦਾ ਦਾਖਿਲਾ ਤਰਨਤਾਰਨ ਦੇ ਕੈਰੋ ਪਿੰਡ ਚ ਸਥਿਤ ਇੱਕ ਬੋਰਡਿੰਗ ਸਕੂਲ ਚ ਕਰਵਾ ਦਿੱਤਾ ਗਿਆ ਜਿੱਥੋ ਉਨ੍ਹਾਂ ਦਾ ਹਾਕੀ ਪ੍ਰਤੀ ਜੁੜਾਵ ਹੋਇਆ। ਗੁਰਜੀਤ ਨੇ ਜਦੋ ਕੁੜੀਆਂ ਨੂੰ ਹਾਕੀ ਖੇਡਦੇ ਹੋਏ ਦੇਖਿਆ ਤਾਂ ਉਨ੍ਹਾਂ ਨੇ ਇਸ ਨੂੰ ਆਪਣੀ ਜਿੰਦਗੀ ਬਣਾਉਣ ਦਾ ਫੈਸਲਾ ਕਰ ਲਿਆ ਸੀ।
2014 ਚ ਪਹਿਲੀ ਵਾਰ ਮਿਲਿਆ ਮੌਕਾ
ਸਾਲ 2014 ’ਚ ਗੁਰਜੀਤ ਕੌਰ ਨੂੰ ਪਹਿਲੀ ਵਾਰ ਦੇਸ਼ ਦੇ ਲਈ ਖੇਡਣ ਦਾ ਮੌਕਾ ਸੀਨੀਅਰ ਨੈਸ਼ਨਲ ਕੈਂਪ ਮਿਲਿਆ ਸੀ। ਹਾਲਾਂਕਿ ਇਹ ਟੀਮ ਆਪਣੀ ਥਾਂ ਪੱਕੀ ਨਹੀਂ ਬਣਾ ਸਕੀ ਸੀ। ਦੱਸ ਦਈਏ ਕਿ ਗੁਰਜੀਤ ਇੱਕ ਅਜਿਹੀ ਮਹਿਲਾ ਖਿਡਾਰਨ ਹਨ ਜੋ ਕਿ ਸਾਲ 2017 ’ਚ ਭਾਰਤੀ ਮਹਿਲਾ ਹਾਕੀ ਟੀਮ ਦੀ ਪੱਕੀ ਖਿਡਾਰਨ ਬਣੀ। ਇਸ ਤੋਂ ਇਲਾਵਾ ਗੁਰਜੀਤ ਨੇ ਸਾਲ 2017 ਚ ਕਨੇਡਾ ਚ ਟੈਸਟ ਸੀਰੀਜ ਵੀ ਖੇਡੀ ਅਤੇ ਅਪ੍ਰੈਲ 2017 ਚ ਹਾਕੀ ਵਰਲਡ ਲੀਡ ਰਾਉਂਟ 2 ਅਤੇ ਜੁਲਾਈ 2017 ਚ ਹਾਕੀ ਵਰਲਗ ਲੀਗ ਸੈਮੀਫਾਈਨਲ ਦੀ ਅਗੁਵਾਈ ਵੀ ਕੀਤੀ।
ਇਹ ਵੀ ਪੜੋ: ਦੋਖੋ ਇਤਿਹਾਸ ਰਚਨ ਵਾਲੀ ਹਾਕੀ ਖਿਡਾਰਨ ਦੇ ਘਰ ਖੁਸ਼ੀ ਦਾ ਮਾਹੌਲ
ਦੱਸ ਦਈਏ ਕਿ ਭਾਰਤੀ ਮਹਿਲਾ ਹਾਕੀ ਟੀਮ ਨੂੰ ਮਿਲੇ ਇਸ ਮੁਕਾਮ ਤੋਂ ਬਾਅਦ ਗੁਰਜੀਤ ਕੌਰ ਦੇ ਪਰਿਵਾਰਕ ਮੈਂਬਰਾਂ ਤੇ ਚਾਹੁਣ ਵਾਲਿਆਂ ਵਿੱਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਦੇ ਪਰਿਵਾਰ ਵੱਲੋਂ ਲੱਡੂ ਵੰਡੇ ਜਾ ਰਹੇ ਹਨ।