ਨਵੀਂ ਦਿੱਲੀ: ਭਾਰਤੀ ਮਰਦ ਹਾਕੀ ਟੀਮ ਦੇ ਫਾਰਵਰਡ ਮਨਦੀਪ ਸਿੰਘ ਨੇ ਲਖਨਊ ’ਚ 2016 ’ਚ ਜਿੱਤੇ ਗਏ ਜੂਨੀਅਰ ਵਿਸ਼ਵ ਕੱਪ ਦੀਆਂ ਯਾਦਾਂ ਨੂੰ ਇੱਕ ਵਾਰ ਫੇਰ ਤੋਂ ਯਾਦ ਕੀਤਾ। ਭਾਰਤ ਨੇ ਚਾਰ ਪਹਿਲਾਂ ਹੀ ਜੂਨੀਅਰ ਵਿਸ਼ਵ ਕੱਪ ’ਚ ਬੈਲਜ਼ੀਅਮ ਨੂੰ 2-1 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ ਸੀ।
ਮਨਦੀਪ ਨੇ ਕਿਹਾ," ਮੈਨੂੰ ਯਾਦ ਹੈ ਕਿ ਆਸਟ੍ਰੇਲੀਆ ਖ਼ਿਲਾਫ਼ ਸਾਡਾ ਸੈਮੀ-ਫ਼ਾਇਨਲ ਮੈਚ ਕਿਹੋ ਜਿਹਾ ਸੀ। ਇਹ ਮੈਚ ਕਾਫ਼ੀ ਅੱਗੇ ਤੱਕ ਗਿਆ ਸੀ। ਮੇਰੇ ਗੋਲ ਨਾਲ ਅਸੀ ਖੇਡ ’ਚ ਅੱਗੇ ਚੱਲੇ ਗਏ ਸੀ, ਪਰ ਬਾਅਦ ’ਚ ਉਨ੍ਹਾਂ ਨੇ ਬਰਾਬਰੀ ਹਾਸਲ ਕਰ ਲਈ ਸੀ। ਹਾਲਾਂਕਿ ਪੈਨਲਟੀ ਸ਼ੂਟਆਊਟ ’ਚ ਅਸੀਂ ਮੈਚ ਜਿੱਤਣ ’ਚ ਕਾਮਯਾਬ ਰਹੇ। ਇਸ ਨਾਲ ਸਾਨੂੰ ਫ਼ਾਇਨਲ ਜਿੱਤਣ ’ਚ ਸਾਡਾ ਕਾਫ਼ੀ ਆਤਮਵਿਸ਼ਵਾਸ਼ ਵਧਿਆ।
ਉਨ੍ਹਾਂ ਕਿਹਾ, "ਵਿਸ਼ਵ ਕੱਪ ਖ਼ਿਤਾਬ ਨਿਸ਼ਚਿਤ ਰੂਪ ਨਾਲ ਮੇਰੇ ਕੈਰੀਅਰ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਉਪਲਬੱਧੀ ਹੈ। ਮੇਰੇ ਲਈ ਇਸ ਦੇ ਬਹੁਤ ਮਾਇਨੇ ਹਨ, ਕਿਉਂਕਿ ਲਖਨਊ ’ਚ ਸਾਨੂੰ ਕਾਫ਼ੀ ਸਪੋਰਟ ਮਿਲੀ। ਇਸ ਜਿੱਤ ਨਾ ਸਾਡਿਆਂ ’ਚੋ ਜ਼ਿਆਦਾ ਖਿਡਾਰੀਆਂ ਦਾ ਸੀਨੀਅਰ ਟੀਮ ’ਚ ਪ੍ਰਵੇਸ਼ ਦਾ ਰਾਹ ਖੋਲ੍ਹ ਦਿੱਤਾ। ਮੈਂ ਉਨ੍ਹਾਂ ਯਾਦਾਂ ਨੂੰ ਯਾਦ ਕਰ ਅੱਜ ਵੀ ਬਹੁਤ ਖੁਸ਼ ਹੁੰਦਾ ਹਾਂ।
ਡਿਫੈਂਡਰ ਅਤੇ ਡ੍ਰੈਗ-ਫਲਿੱਕਰ ਹਰਮਨਪ੍ਰੀਤ ਸਿੰਘ, ਜੋ ਸੀਨੀਅਰ ਲੈਵਲ ’ਤੇ ਉਪਲਬੱਧੀ ਦਹੁਰਾਉਣ ਦਾ ਮਾਦਾ ਰੱਖਦੇ ਹਨ। ਉਨ੍ਹਾਂ ਕਿਹਾ," ਮੈਨੂੰ ਲੱਗਦਾ ਹੈ ਕਿ ਇਹ ਨਿਸ਼ਚਿਤ ਰੂਪ ਨਾਲ ਹੁਣ ਤੱਕ ਦੇ ਮੇਰੇ ਕੈਰੀਅਰ ਦਾ ਮੁੱਖ ਆਕਰਸ਼ਣ ਰਿਹਾ ਹੈ। ਅਸੀਂ ਆਪਣੇ ਘਰੇਲੂ ਦਰਸ਼ਕਾਂ ਦੇ ਸਾਹਮਣੇ ਜੂਨੀਅਰ ਵਿਸ਼ਵ ਕੱਪ ਜਿੱਤਿਆ, ਜੋ ਕਿ ਮੇਰੇ ਲਈ ਸ਼ਾਨਦਾਰ ਉਪਲਬੱਧੀ ਸੀ।